ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਸਵੀਮਿੰਗ ਕੋਚ ’ਤੇ ਦੋਸ਼, ਖੇਡ ਮੰਤਰੀ ਦਾ ਸਖਤ ਰੁਖ
Thursday, Sep 05, 2019 - 02:00 PM (IST)

ਸਪੋਰਟਸ ਡੈਸਕ— ਗੋਆ ਦੇ ਇਕ ਸਵੀਮਿੰਗ ਕੋਚ ਦਾ ਵੀਡੀਓ ਵਾਇਰਲ ਹੋਇਆ ਹੈ ਜਿਸ ’ਚ ਦੋਸ਼ੀ 15 ਸਾਲਾ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਨਾਬਾਲਗਾ ਨਾਲ ਇਸ ਵੀਡੀਓ ਦੇ ਸਾਹਮਣੇ ਆਉਣ ਦੇ ਬਾਅਦ ਖੇਡ ਮੰਤਰੀ ਕਿਰਨ ਰਿਜਿਜੂ ਨੇ ਦੋਸ਼ੀ ਕੋਚ ’ਤੇ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਵੀਡੀਓ ’ਚ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਦੋਸ਼ੀ ਕੋਚ ਦਾ ਨਾਂ ਸੁਰਜੀਤ ਗਾਂਗੁਲੀ ਹੈ ਜੋ ਗੋਆ ’ਚ ਪੇਸ਼ੇ ’ਚ ਸਵੀਮਿੰਗ ਕੋਚ ਹੈ।
ਇਲਜ਼ਾਮ ਹੈ ਕਿ ਦੋਸ਼ੀ ਸਵੀਮਿੰਗ ਸਿਖਾਉਣ ਵਾਲੀਆਂ ਲੜਕੀਆਂ ’ਤੇ ਬੁਰੀ ਨਜ਼ਰ ਰਖਦਾ ਸੀ ਅਤੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਵੀ ਕਰਦਾ ਸੀ। ਵੀਡੀਓ ਦੇ ਸਾਹਮਣੇ ਆਉਣ ਦੇ ਬਾਅਦ ਖੇਡ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰਕੇ ਕਿਹਾ ਕਿ ਦੋਸ਼ੀ ’ਤੇ ਸਪੋਰਟਸ ਅਥਾਰਿਟੀ ਨੇ ਸਖਤ ਕਾਰਵਾਈ ਕੀਤੀ ਹੈ। ਬੱਚੀ ਨਾਲ ਅਜਿਹੀ ਹਰਕਤ ਕਰਨਾ ਘਿਰਣਾਯੋਗ ਅਪਰਾਧ ਹੈ। ਗੋਆ ਸਵੀਮਿੰਗ ਐਸੋਸੀਏਸ਼ਨ ਨੇ ਕੋਚ ਸੁਰਜੀਤ ਗਾਂਗੁਲੀ ਦਾ ਕਾਂਟਰੈਕਟ ਖਤਮ ਕਰ ਦਿੱਤਾ ਹੈ। ਮੈਂ ਸਵੀਮਿੰਗ ਫੈਡਰੇਸ਼ਨ ਨੂੰ ਕਿਹਾ ਹੈ ਕਿ ਦੋਸ਼ੀ ਕੋਚ ਨੂੰ ਅਜਿਹੇ ਕਾਰੇ ਕਾਰਨ ਭਾਰਤ ’ਚ ਕਿਤੇ ਵੀ ਕੰਮ ਨਾ ਮਿਲੇ।