ਸੁਪਰਬੇਟ ਕਲਾਸਿਕ ਸ਼ਤਰੰਜ 2021 : ਬੇਨਤੀਜਾ ਰਿਹਾ ਪਹਿਲਾ ਰਾਊਂਡ

Sunday, Jun 06, 2021 - 07:12 PM (IST)

ਬੁਕਾਰੇਸਟ, ਰੋਮਾਨੀਆ— ਪਿਛਲੇ ਸਾਲ ਕੋਵਿਡ-19 ਦੇ ਚਲਦੇ ਰੱਦ ਹੋਏ ਗ੍ਰਾਂਡ ਚੈੱਸ ਟੂਰ ਦੀ ਆਨ ਦੀ ਬੋਰਡ ’ਤੇ ਵਾਪਸੀ ਹੋ ਗਈ ਹੈ ਤੇ ਰੋਮਾਨੀਆ ਦੀ ਰਾਜਧਾਨੀ ਬੁਕਾਰੇਸਟ ’ਚ ਸੁਪਰਬੇਟ ਚੈੱਸ ਕਲਾਸਿਕ ਸੁਪਰ ਗ੍ਰਾਂਡ ਮਾਸਟਰ ਟੂਰਨਾਮੈਂਟ ਦੀ ਸ਼ੁਰੂਆਤ ਹੋ ਗਈ ਹੈ। ਵਰਲਡ ਚੈਂਪੀਅਨ ਮੈਗਨਸ ਕਾਰਲਸਨ ਦੀ ਗ਼ੈਰ ਮੌਜੂਦਗੀ ’ਚ ਵਿਸ਼ਵ ਦੇ ਨੰਬਰ ਦੋ ਯੂ. ਐੱਸ. ਏ. ਦੇ ਫ਼ਾਬੀਆਨੋ ਕਰੂਆਨਾ ਪ੍ਰਤੀਯੋਗਿਤਾ ਦੇ ਟਾਪ ਦਾ ਦਰਜਾ ਪ੍ਰਾਪਤ ਖਿਡਾਰੀ ਹਨ । ਪਹਿਲੇ ਰਾਊਂਡ ’ਚ ਉਨ੍ਹਾਂ ਦੇ ਤੇ ਅਜਰਬੈਜਾਨ ਦੇ ਤੈਮੂਰ ਰਦਜਾਬੋਵ ਵਿਚਾਲੇ ਹੋਏ ਮੁਕਾਬਲਾ ਹੋਇਆ। ਹਾਲਾਂਕਿ ਦੋਵਾਂ ਵਿਚਾਲੇ ਹੋਇਆ ਇਹ ਮੁਕਾਬਲਾ ਬਿਨਾ ਕਿਸੇ ਜਿੱਤ ਹਾਰ  ਦੇ 18 ਚਾਲਾਂ ’ਚ ਡਰਾਅ ਹੋ ਗਿਆ। 

ਪਹਿਲੇ ਦਿਨ ਹੋਏ ਸਾਰੇ ਮੁਕਾਬਲੇ ਬੇਨਤੀਜਾ ਰਹੇ। ਹਾਲਾਂਕਿ ਸਾਰਿਆਂ ਦਾ ਧਿਆਨ ਖਿੱਚਿਆ ਮੇਜ਼ਬਾਨ ਰੋਮਾਨੀਆ ਦੇ 19 ਸਾਲਾ ਗ੍ਰਾਂਡ ਮਾਸਟਰ ਬੋਗਦਾਨ ਡੇਨੀਅਲ ਡੇਕ ਨੇ ਜਿਨ੍ਹਾਂ ਨੇ ਵਿਸ਼ਵ ਦੇ ਨੰਬਰ ਚਾਰ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਡਰਾਅ ’ਤੇ ਰੋਕਿਆ, ਮੇਜ਼ਬਾਨ ਦੇਸ਼ ਲਈ ਇਕ ਹੋਰ ਚੰਗਾ ਨਤੀਜਾ ਆਇਆ ਤੇ ਚੋਟੀ ਦੇ ਰੋਮਾਨੀਅਨ ਗ੍ਰਾਂਡ ਮਾਸਟਰ ਕੋਂਸਟਾਈਨਟਿਨ ਨੇ ਵਿਸ਼ਵ ਦੇ ਨੰਬਰ ਚਾਰ ਯੂ. ਐੱਸ. ਏ ਦੇ ਲੇਵੋਨ ਆਰੋਨੀਅਨ ਨੂੰ ਡਰਾਅ ’ਤੇ ਰੋਕਿਆ। ਹੋਰ ਦੋ ਨਤੀਜਿਆਂ ’ਚ ਯੂ. ਐੱਸ. ਏ. ਦੇ ਵੇਸਲੀ ਸੋ ਨੇ ਅਜਰਬੈਜਾਨ ਦੇ ਮਮੇਦਯਰੋਵ ਤੋਂ ਤਾਂ ਰੂਸ ਦੇ ਅਲੈਕਜ਼ੈਂਡਰ ਗ੍ਰੀਸਚੁੱਕ ਨੇ ਫ਼ਰਾਂਸ ਦੇ ਮਕਸੀਮ ਲਾਗਰੇਵ ਨਾਲ ਮੁਕਾਬਲਾ ਡਰਾਅ ਖੇਡਿਆ। ਪ੍ਰਤੀਯੋਗਿਤਾ ’ਚ ਵਰਲਡ ਦੇ ਟਾਪ 10 ’ਚ ਸ਼ਾਮਲ 7 ਖਿਡਾਰੀਆਂ ਦੇ ਖੇਡਣ ਨਾਲ ਤੁਸੀਂ ਆਪ ਹੀ ਇਸ ਦੇ ਪੱਧਰ ਦਾ ਅੰਦਾਜ਼ਾ ਲਾ ਸਕਦੇ ਹੋ। ਕੁਲ 10 ਖਿਡਾਰੀਆਂ ਵਿਚਾਲੇ ਇਸ ਟੂਰਨਾਮੈਂਟ ’ਚ ਰਾਊਂਡ ਰਾਬਿਨ ਦੇ ਆਧਾਰ ’ਤੇ 9 ਰਾਊਂਡ ਖੇਡੇ ਜਾਣਗੇ। 


Tarsem Singh

Content Editor

Related News