ਸਨਵੇਅ ਸਿਟਜ਼ਸ ਇੰਟਰਨੈਸ਼ਨਲ ਸ਼ਤਰੰਜ : ਭਾਰਤ ਦੇ ਲਿਓਨ ਨੂੰ 10ਵਾਂ ਸਥਾਨ, ਬਣਿਆ ਬੈਸਟ ਜੂਨੀਅਰ

12/25/2020 2:08:46 AM

ਸਿਟਜ਼ਸ (ਨਿਕਲੇਸ਼)– ਆਨ ਦਿ ਬੋਰਡ ਵੱਕਾਰੀ ਸਨਵੇਅ ਸਿਟਜ਼ਸ ਇੰਟਰਨੈਸ਼ਨਲ ਟੂਰਨਾਮੈਂਟ ਦਾ ਸਮਾਪਨ ਹੋ ਗਿਆ ਹੈ ਅਤੇ ਟੂਰਨਾਮੈਂਟ ’ਚ ਖੇਡ ਰਹੇ ਭਾਰਤ ਦੇ 14 ਸਾਲਾ ਯੁਵਾ ਇੰਟਰਨੈਸ਼ਨਲ ਮਾਸਟਰ ਲਿਓਨ ਮੇਦੋਂਸਾ ਨੇ ਆਖਰੀ 5 ਰਾਊਂਡ ’ਚ ਆਪਣੀ ਸ਼ਾਨਦਾਰ ਖੇਡ ਦੇ ਦਮ ’ਤੇ ਟਾਪ 10 ’ਚ ਜਗ੍ਹਾ ਬਣਾਉਂਦੇ ਹੋਏ ਟੂਰਨਾਮੈਂਟ ਦਾ ਸਮਾਪਨ ਕੀਤਾ ਅਤੇ ਨਾਲ ਹੀ ਸਭ ਤੋਂ ਬਿਹਤਰੀਨ ਜੂਨੀਅਰ ਖਿਡਾਰੀ ਹੋਣ ਦਾ ਖਿਤਾਬ ਵੀ ਆਪਣੇ ਨਾਂ ਕੀਤਾ। 
ਆਖਰੀ 5 ਰਾਊਂਡ ’ਚ ਸਪੇਨ ਦੇ ਲਿਨ ਯਿਨਗਰੁਡ ਅਤੇ ਜਾਰਜੀਆ ਦੀ ਗ੍ਰਾਂਡ ਮਾਸਟਰ ਨੀਨੋ ਬਟਸਈਸ਼ਵਲੀ ਦੇ ਉੱਪਰ ਸ਼ਾਨਦਾਰ ਜਿੱਤ ਸਮੇਤ ਕੁੱਲ 3 ਜਿੱਤਾਂ ਦਰਜ ਕੀਤੀਆਂ ਜਦਕਿ 2 ਮੁਕਾਬਲੇ ਡਰਾਅ ਖੇਡੇ ਅਤੇ ਕੁੱਲ 4 ਅੰਕ ਜੋੜੇ। ਟੂਰਨਾਮੈਂਟ ਦਾ ਖਿਤਾਬ ਬੁਲਗਾਰੀਆ ਦੇ ਗ੍ਰਾਂਡ ਮਾਸਟਰ ਈਵਾਨ ਚੇਪਰੀਨੋਵ ਨੇ ਕੁੱਲ 8 ਅੰਕ ਬਣਾ ਕੇ ਜਿੱਤਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News