SRH vs KKR : ਰਾਹੁਲ ਤ੍ਰਿਪਾਠੀ ਤੇ ਮਾਰਕ੍ਰਮ ਦੇ ਅਰਧ ਸੈਂਕੜੇ, ਹੈਦਰਾਬਾਦ ਨੇ 7 ਵਿਕਟਾਂ ਨਾਲ ਜਿੱਤਿਆ ਮੈਚ

04/15/2022 11:14:43 PM

ਮੁੰਬਈ (ਭਾਸ਼ਾ)- ਰਾਹੁਲ ਤ੍ਰਿਪਾਠੀ (71 ਦੌੜਾਂ) ਏਡਨ ਮਾਰਕ੍ਰਮ (ਅਜੇਤੂ 68 ਦੌੜਾਂ) ਦੇ ਸ਼ਾਨਦਾਰ ਅਰਧ-ਸੈਂਕੜਿਆਂ ਦੀ ਬਦੌਲਤ ਸਨਰਾਈਜ਼ਰਸ ਹੈਦਰਾਬਾਦ ਨੇ ਆਈ. ਪੀ. ਐੱਲ. ਦੇ 25ਵੇਂ ਮੈਚ ’ਚ ਕੋਲਕਾਤਾ ਨਾਈਟ ਰਾਈਡਰਸ ’ਤੇ 13 ਗੇਂਦਾਂ ਬਾਕੀ ਰਹਿੰਦੇ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਸ ਨੇ ਨਿਤਿਸ਼ ਰਾਣਾ (54 ਦੌੜਾਂ) ਅਤੇ ਆਂਦਰੇ ਰਸੇਲ (ਅਜੇਤੂ 49) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 20 ਓਵਰਾਂ ’ਚ 8 ਵਿਕਟਾਂ ’ਤੇ 175 ਦੌੜਾਂ ਬਣਾਈਆਂ।

ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਨੇ ਆਪਣੀਆਂ 3 ਵਿਕਟਾਂ 31 ਦੌੜਾਂ ’ਤੇ ਹੀ ਗੁਅਾ ਦਿੱਤੀਆਂ ਸਨ ਪਰ ਰਾਹੁਲ ਤ੍ਰਿਪਾਠੀ ਅਤੇ ਏਡਨ ਮਾਰਕ੍ਰਮ ਦੀਆਂ ਪਾਰੀਆਂ ਦੀ ਬਦੌਲਤ 17.5 ਓਵਰ ’ਚ 3 ਵਿਕਟਾਂ ’ਤੇ 176 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਕੋਲਕਾਤਾ ਨਾਈਟ ਰਾਈਡਰਸ ਲਈ ਆਂਦਰੇ ਰਸੇਲ ਨੇ 2 ਵਿਕਟਾਂ ਜਦਕਿ ਪੈਟ ਕਮਿੰਸ ਨੇ 1 ਵਿਕਟ ਲਈ।

ਟੂਰਨਾਮੈਂਟ ਦੇ ਸ਼ੁਰੂਆਤੀ 2 ਮੈਚ ਲਗਾਤਾਰ ਹਾਰਨ ਤੋਂ ਬਾਅਦ ਕਿਸੇ ਨੇ ਵੀ ਹੈਦਰਾਬਾਦ ਦੇ ਇਸ ਤਰ੍ਹਾਂ ਦੀ ਜ਼ੋਰਦਾਰ ਵਾਪਸੀ ਦੀ ਉਮੀਦ ਨਹੀਂ ਕੀਤੀ ਸੀ ਪਰ ਟੀਮ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਥੇ ਹੀ ਕੋਲਕਾਤਾ ਨਾਈਟ ਰਾਈਡਰਸ ਦੀ ਇਹ 6 ਮੈਚਾਂ ’ਚ ਤੀਜੀ ਹਾਰ ਹੈ।

ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਸ ਨੇ ਪਲੇਆਫ ਦੇ ਓਵਰਾਂ ’ਚ ਹੀ ਟਾਪ 3 ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ ਪਰ ਇਸ ਤੋਂ ਬਾਅਦ ਰਾਣਾ ਨੇ 36 ਗੇਂਦਾਂ ’ਚ 54 ਅਤੇ ਰਸੇਲ ਨੇ 25 ਗੇਂਦ ’ਚ ਅਜੇਤੂ 49 ਦੌੜਾਂ ਬਣਾ ਕੇ ਟੀਮ ਨੂੰ ਚੰਗਾ ਸਕੋਰ ਦਿੱਤਾ। ਸਨਰਾਈਜ਼ਰਸ ਲਈ ਤੇਜ਼ ਗੇਂਦਬਾਜ਼ ਮਾਰਕੋ ਜਾਨਸਨ ਨੇ 26 ਦੌੜਾਂ ਦੇ ਕੇ 1, ਟੀ. ਨਟਰਾਜਨ ਨੇ 37 ਦੌੜਾਂ ਦੇ ਕੇ 3, ਭੁਵਨੇਸ਼ਵਰ ਕੁਮਾਰ ਨੇ 37 ਦੌੜਾਂ ਦੇ ਕੇ 1 ਅਤੇ ਉਮਰਾਨ ਮਲਿਕ ਨੇ 27 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਪਲੇਇੰਗ ਇਲੈਵਨ 

ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਨਿਕੋਲਸ ਪੂਰਨ (ਵਿਕਟਕੀਪਰ) ,ਐਡਨ ਮਾਰਕਰਮ, ਸ਼ਸ਼ਾਂਕ ਸਿੰਘ, ਜਗਦੀਸ਼ ਸੁਚਿਥ, ਭੁਵਨੇਸ਼ਵਰ ਕੁਮਾਰ, ਮਾਰਕੋ ਜਾਨਸੇਨ, ਉਮਰਾਨ ਮਲਿਕ, ਟੀ. ਨਟਰਾਜਨ।

ਕੋਲਕਾਤਾ ਨਾਈਟ ਰਾਈਡਰਜ਼ : ਏਰੋਨ ਫਿੰਚ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ,ਆਂਦਰੇ ਰਸੇਲ,ਸ਼ੇਲਡਨ ਜੈਕਸਨ (ਵਿਕੇਟਕੀਪਰ),ਪੈਟ ਕਮਿੰਸ, ਉਮੇਸ਼ ਯਾਦਵ, ਸੁਨੀਲ ਨਰੇਨ, ਅਮਨ ਹਕੀਮ ਖਾਨ, ਵਰੁਣ ਚੱਕਰਵਰਤੀ।
 


Karan Kumar

Content Editor

Related News