IPL 2022 : ਪੰਡਯਾ ਦਾ ਅਰਧ ਸੈਂਕੜਾ, ਗੁਜਰਾਤ ਨੇ ਹੈਦਰਾਬਾਦ ਨੂੰ ਦਿੱਤਾ 163 ਦੌੜਾਂ ਟੀਚਾ
Monday, Apr 11, 2022 - 09:15 PM (IST)
ਮੁੰਬਈ- ਕਪਤਾਨ ਹਾਰਦਿਕ ਪੰਡਯਾ (50) ਅਤੇ ਮੱਧ ਕ੍ਰਮ ਦੇ ਬੱਲੇਬਾਜ਼ ਅਭਿਨਵ ਮਨੋਹਰ (35) ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਗੁਜਰਾਤ ਟਾਈਟਨਸ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ 2022 ਆਈ. ਪੀ. ਐੱਲ. ਦੇ 21ਵੇਂ ਮੈਚ ਵਿਚ 20 ਓਵਰ 'ਚ ਸੱਤ ਵਿਕਟਾਂ 162 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ। ਗੁਜਰਾਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਿਲ-ਜੁਲੀ ਸ਼ੁਰੂਆਤ ਕੀਤੀ। ਟੀਮ ਨੇ ਪਹਿਲੇ ਹੀ ਓਵਰ ਵਿਚ 17 ਦੌੜਾਂ ਬਣਾਈਆਂ ਪਰ ਤੀਜੇ ਓਵਰ ਦੀ ਦੂਜੀ ਗੇਂਦ 'ਤੇ ਟੀਮ ਨੇ ਬੱਲੇਬਾਜ਼ ਸ਼ੁਭਮਨ ਗਿੱਲ ਦਾ ਵਿਕਟ ਗੁਆ ਦਿੱਤਾ।
ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਕੀਤਾ 217 ਦੌੜਾਂ 'ਤੇ ਢੇਰ
ਇਸ ਤੋਂ ਬਾਅਦ ਸੁਦਰਸ਼ਨ ਨੇ ਮੈਥਿਊ ਵੇਡ ਦੇ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਪਹਿਲੇ ਪਾਵਰ ਪਲੇਅ ਖਤਮ ਹੋਣ ਨਾਲ ਉਹ ਵੀ ਆਊਟ ਹੋ ਗਏ। 6ਵੇਂ ਓਵਰ ਦੀ ਚੌਥੀ ਗੇਂਦ 'ਤੇ 47 ਦੇ ਸਕੋਰ 'ਤੇ ਉਸਦਾ ਵਿਕਟ ਡਿੱਗਿਆ। ਫਿਰ ਕਪਤਾਨ ਹਾਰਦਿਕ ਪੰਡਯਾ ਕ੍ਰੀਜ਼ 'ਤੇ ਆਏ ਅਤੇ ਇਕ ਪਾਸਾ ਸੰਭਾਲਿਆ ਪਰ ਇਸ ਵਾਚੇ 64 ਦੇ ਸਕੋਰ 'ਤੇ ਵੇਡ ਦੇ ਰੂਪ ਵਿਚ ਗੁਜਰਾਤ ਦਾ ਤੀਜਾ ਵਿਕਟ ਡਿੱਗਿਆ। ਪੰਡਯਾ ਨੇ ਵਿਚ-ਵਿਚਾਲੇ ਕੁਝ ਸ਼ਾਨਦਾਰ ਹਿੱਟ ਵੀ ਦਿਖਾਏ। ਦੋਵਾਂ ਬੱਲੇਬਾਜ਼ਾਂ ਨੇ ਚੌਥੇ ਵਿਕਟ ਦੇ ਲਈ ਵੱਡੀ ਸਾਂਝੇਦਾਰੀ ਕੀਤੀ ਸੀ, 104 ਦੇ ਸਕੋਰ 'ਤੇ ਮਿਲਰ ਦੇ ਰੂਪ ਵਿਚ ਗੁਜਰਾਜ ਨੇ ਚੌਥਾ ਵਿਕਟ ਗੁਆ ਦਿੱਤਾ ਪਰ ਇਸ ਤੋਂ ਬਾਅਦ ਪੰਡਯਾ ਨੇ ਬੱਲੇਬਾਜ਼ ਅਭਿਨਵ ਦੇ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ।
ਦੋਵਾਂ ਨੇ ਪੰਜਵੇਂ ਵਿਕਟ ਦੇ ਵਈ 50 ਦੌੜਾਂ ਦੀ ਸਾਂਝੇਦਾਰੀ ਹੋਈ ਪਰ ਮਨੋਹਰ ਨੇ 19ਵੇਂ ਦੀ ਪੰਜਵੀਂ ਗੇਂਦ 'ਤੇ ਵਿਕਟ ਗੁਆ ਦਿੱਤੀਆਂ। ਰਾਹੁਲ ਤਵੇਤੀਆ ਵੀ ਆਉਂਦੇ ਹੀ ਆਊਟ ਹੋ ਗਏ ਅਤੇ ਮੈਚ ਦੀ ਆਖਰੀ ਗੇਂਦ 'ਤੇ ਰਾਸ਼ਿਦ ਖਾਨ ਬੋਲਡ ਹੋ ਗਏ। ਇਸ ਤਰ੍ਹਾਂ ਗੁਜਰਾਤ 162 ਦਾ ਸਕੋਰ ਬਣਾ ਸਕਿਆ। ਪੰਡਯਾ ਨੇ ਚਾਰ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 41 ਗੇਂਦਾਂ 'ਤੇ 50 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਮਨੋਹਰ ਨੇ ਧਮਾਕੇਦਾਰ ਅੰਦਾਜ਼ ਵਿਚ ਖੇਡਦੇ ਹੋਏ ਪੰਜ ਚੌਕੇ ਅਤੇ ਇਕ ਛੱਕੇ ਦੇ ਦਮ 'ਤੇ 21 ਗੇਂਦਾਂ 'ਤੇ 35 ਦੌੜਾਂ ਬਣਾਈਆਂ। ਹੈਦਰਾਬਾਦ ਵਲੋਂ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਅਤੇ ਟੀ ਨਟਰਾਜਨ ਨੇ 2-2, ਜਦਕਿ ਉਮਰਾਨ ਮਲਿਕ ਅਤੇ ਮਾਕਰ ਨੇ 1-1 ਵਿਕਟ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- PCB ਪ੍ਰਮੁੱਖ ਅਹੁਦੇ ਤੋਂ ਅਸਤੀਫੇ ਦੇਣ 'ਤੇ ਵਿਚਾਰ ਕਰ ਰਹੇ ਹਨ ਰਮੀਜ਼ : ਸੂਤਰ
ਸੰਭਾਵਿਤ ਟੀਮਾਂ -
ਸਨਰਾਈਜ਼ਰਜ਼ ਹੈਦਰਾਬਾਦ : ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਐਡੇਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਅਭਿਸ਼ੇਕ ਸ਼ਰਮਾ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਮਾਰਕੋ ਜੇਨਸਨ, ਉਮਰਾਨ ਮਲਿਕ, ਟੀ ਨਟਰਾਜਨ।
ਗੁਜਰਾਤ ਟਾਈਟਨਸ : ਸ਼ੁਭਮਨ ਗਿੱਲ, ਮੈਥਿਊ ਵੇਡ (ਵਿਕਟਕੀਪਰ), ਸਾਈ ਸੁਦਰਸ਼ਨ, ਡੇਵਿਡ ਮਿਲਰ, ਹਾਰਦਿਕ ਪੰਡਯਾ (ਕਪਤਾਨ), ਰਾਹੁਲ ਤੇਵਤੀਆ, ਰਾਸ਼ਿਦ ਖ਼ਾਨ, ਅਭਿਨਵ ਮਨੋਹਰ, ਦਰਸ਼ਨ ਨਲਕੰਡੇ, ਲਾਕੀ ਫਰਗਿਊਸਨ, ਮੁਹੰਮਦ ਸੰਮੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।