ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਰੋਨਾ ਖ਼ਿਲਾਫ਼ ਜੰਗ ’ਚ ਦਾਨ ਕੀਤੀ ਵੱਡੀ ਰਕਮ

Monday, May 10, 2021 - 03:39 PM (IST)

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਦੇ ਮਾਲਕ ਨੇ ਸੋਮਵਾਰ ਨੂੰ ਸੂਬਾ ਤੇ ਕੇਂਦਰ ਸਰਕਾਰਾਂ ਤੋਂ ਇਲਾਵਾ ਵੱਖ-ਵੱਖ ਸਵੈਸੇਵੀ ਸੰਗਠਨਾਂ (ਐੱਨ. ਜੀ. ਓ.) ਦੇ ਸਹਿਯੋਗ ਨਾਲ ਚਲਾਏ ਜਾ ਰਹੇ ਕੋਵਿਡ-19 ਰਾਹਤ ਕੰਮਾਂ ਲਈ 30 ਕਰੋੜ ਰੁਪਏ ਦਾਨ ਕੀਤੇ। ਭਾਰਤ ਅਜੇ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਜਿਸ ਕਾਰਨ ਹਰ ਰੋਜ਼ 4000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ।
ਇਹ ਵੀ ਪੜ੍ਹੋ : IPL ’ਚ ਸਭ ਤੋਂ ਜ਼ਿਆਦਾ ਵਾਈਡ ਗੇਂਦ ਸੁੱਟਣ ਵਾਲੇ ਖਿਡਾਰੀ, ਸੂਚੀ ’ਚ ਸ਼ਾਮਲ ਹਨ ਤਿੰਨ ਭਾਰਤੀ

ਸਨਰਾਈਜ਼ਰਜ਼ ਹੈਦਰਾਬਾਦ ਨੇ ਟਵਿੱਟਰ ਪੇਜ ’ਤੇ ਜਾਰੀ ਬਿਆਨ ’ਚ ਕਿਹਾ ਕਿ ਸਨ ਟੀਵੀ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ 30 ਕਰੋੜ ਰੁਪਏ ਦਾਨ ਕਰ ਰਿਹਾ ਹੈ। ਇਸ ’ਚ ਕਿਹਾ ਗਿਆ ਹੈ ਕਿ ਇਸ ਰਕਮ ਦੀ ਵਰਤੋਂ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਚਲਾਈਆਂ ਜਾ ਰਹੀਆਂ ਮੁਹਿੰਮ ’ਤੇ ਕੀਤੀ ਜਾਵੇਗੀ ਜਿਸ ’ਚ ਭਾਰਤ ਸਰਕਾਰ ਤੇ ਸੂਬਾ ਸਰਕਾਰ ਦੇ ਪ੍ਰੋਗਰਾਮਾਂ ’ਚ ਦਾਨ ਤੇ ਐੱਨ. ਜੀ. ਓ. ਦੇ ਨਾਲ ਮਿਲ ਕੇ ਆਕਸੀਜਨ ਸਿਲੰਡਰ, ਦਵਾਈਆਂ ਆਦਿ ਉਪਲਬਧ ਕਰਾਉਣਾ ਸ਼ਾਮਲ ਹੈ।     


Tarsem Singh

Content Editor

Related News