SRH ਤੇ MI ਦਰਮਿਆਨ ਮੁਕਾਬਲਾ ਅੱਜ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ, ਪਿੱਚ ਤੇ ਪਲੇਇੰਗ XI ਬਾਰੇ
Tuesday, May 04, 2021 - 11:12 AM (IST)
ਸਪੋਰਟਸ ਡੈਸਕ— ਸਨਰਾਈਜ਼ਰਜ਼ ਹੈਦਰਾਬਾਦ ਤੇ ਮੁੰਬਈ ਇੰਡੀਅਨਜ਼ ਦਰਮਿਆਨ ਅੱਜ ਦਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 31ਵਾਂ ਮੈਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7.30 ਵਜੇ ਤੋਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ’ਚ ਹੋਵੇਗਾ। ਮੁੰਬਈ ਪੁਆਇੰਟ ਟੇਬਲ ’ਚ ਟਾਪ 4 ’ਚ ਸ਼ਾਮਲ ਹੈ। ਜਦਕਿ, ਇਸ ਵਾਰ ਸਨਰਾਈਜ਼ਰਜ਼ ਦਾ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ।
ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ ਰਹਿਣ ਦਾ ਆਦੇਸ਼
ਦੋਵੇਂ ਟੀਮਾਂ ’ਚੋਂ ਕਿਸ ਦਾ ਪਲੜਾ ਹੈ ਭਾਰੀ
ਦੋਵੇਂ ਟੀਮਾਂ ਵਿਚਾਲੇ ਕੁਲ 17 ਮੈਚ ਖੇਡੇ ਗਏ ਹਨ। ਇਨ੍ਹਾਂ ’ਚੋਂ ਮੁੰਬਈ ਨੇ 9 ਜਿੱਤੇ ਹਨ ਜਦਕਿ ਹੈਦਰਾਬਾਦ ਨੇ 8 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਹੈਦਰਾਬਾਦ ਖ਼ਿਲਾਫ਼ ਮੁੰਬਈ ਦਾ ਸਕਸੈਸ ਰੇਟ 53 ਫ਼ੀਸਦੀ ਹੈ।
ਪਿੱਚ ਰਿਪੋਰਟ
ਇਸ ਸੀਜ਼ਨ ’ਚ ਪਿਛਲੇ ਮੈਚਾਂ ’ਚ 200 ਪਲਸ ਸਕੋਰ ਬਣ ਚੁੱਕਾ ਹੈ, ਜੋ ਦਿੱਲੀ ਦੀ ਪਿੱਚ ਨੂੰ ਬੱਲੇਬਾਜ਼ੀ ਲਈ ਮਦਦਗਾਰ ਦਸ ਰਿਹਾ ਹੈ। ਜਦਕਿ ਦੂਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਹਮੇਸ਼ਾ ਹਾਰਨ ਦੀ ਸੰਭਾਵਨਾ ਰਖਦੇ ਹਨ, ਕਿਉਂਕਿ ਤ੍ਰੇਲ ਇਕ ਵੱਡਾ ਕਾਰਕ ਹੈ।
ਇਹ ਵੀ ਪੜ੍ਹੋ : ਰਾਹੁਲ ਦੇ ਢਿੱਡ ਦੀ ਹੋਈ ਸਰਜਰੀ, ਫਿੱਟ ਹੋਣ 'ਚ ਲੱਗ ਸਕਦੈ ਇੰਨਾ ਸਮਾਂ
ਸੰਭਾਵਿਤ ਟੀਮਾਂ
ਸਨਰਾਈਜ਼ਰਸ ਹੈਦਰਾਬਾਦ : ਜੋਨੀ ਬੇਅਰਸਟੋ (ਵਿਕਟਕੀਪਰ), ਮਨੀਸ਼ ਪਾਂਡੇ, ਕੇਨ ਵਿਲੀਅਮਸਨ (ਕਪਤਾਨ), ਵਿਜੇ ਸ਼ੰਕਰ, ਕੇਦਾਰ ਜਾਧਵ, ਜੇਸਨ ਹੋਲਡਰ, ਅਬਦੁੱਲ ਸਮਦ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ / ਬੇਸਿਲ ਥੰਪੀ
ਮੁੰਬਈ ਇੰਡੀਅਨਜ਼ : ਕੁਇੰਟਨ ਡੀ ਕੌਕ (ਵਿਕਟਕੀਪਰ), ਰੋਹਿਤ ਸ਼ਰਮਾ (ਕਪਤਾਨ), ਸੂਰਯਕੁਮਾਰ ਯਾਦਵ, ਕੀਰੋਨ ਪੋਲਾਰਡ, ਕਰੂਣਾਲ ਪੰਡਯਾ, ਹਾਰਦਿਕ ਪੰਡਯਾ, ਜੇਮਜ਼ ਨੀਸ਼ਮ, ਰਾਹੁਲ ਚਾਹਰ, ਧਵਲ ਕੁਲਕਰਨੀ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।