ਲਖਨਊ ਦੇ ਸਪਿਨ ਹਮਲੇ ਦੇ ਸਾਹਮਣੇ ਸਨਰਾਈਜ਼ਰਸ ਦੇ ਬੱਲੇਬਾਜ਼ਾਂ ਦਾ ਹੋਵੇਗਾ ਸਖ਼ਤ ਮੁਕਾਬਲਾ

05/13/2023 1:43:53 PM

ਹੈਦਰਾਬਾਦ (ਭਾਸ਼ਾ) - ਪਿਛਲੇ ਮੈਚ ਵਿਚ ਅਚਾਨਕ ਜਿੱਤ ਦਰਜ ਕਰਕੇ ਆਪਣੀਆਂ ਉਮੀਦਾਂ ਜਗਾਉਣ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਦੇ ਬੱਲੇਬਾਜ਼ਾਂ ਨੂੰ ਸ਼ਨੀਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਲਖਨਊ ਸੁਪਰਜਾਇੰਟਸ ਦੇ ਸਪਿਨਰਾਂ ਦੇ ਸਾਹਮਣੇ ਸਖ਼ਤ ਇਮਤਿਹਾਨ ਤੋਂ ਗੁਜ਼ਰਨਾ ਪਵੇਗਾ। ਲਖਨਊ ਪਿਛਲੇ ਤਿੰਨ ਮੈਚਾਂ ਵਿੱਚੋਂ ਦੋ ਮੈਚ ਹਾਰ ਚੁੱਕੀ ਹੈ। ਜੇਕਰ ਉਹ ਸ਼ਨੀਵਾਰ ਨੂੰ ਏਡਨ ਮਾਰਕਰਮ ਦੀ ਅਗਵਾਈ ਵਾਲੀ ਸਨਰਾਈਜ਼ਰਜ਼ ਟੀਮ ਨੂੰ ਹਰਾ ਦਿੰਦੇ ਹਨ ਤਾਂ ਉਹ ਚੋਟੀ ਦੇ ਚਾਰ ਵਿੱਚ ਥਾਂ ਬਣਾ ਲੈਣਗੇ। ਇਸ ਦੌਰਾਨ ਜਿੱਥੋਂ ਤੱਕ ਸਨਰਾਈਜ਼ਰਸ ਟੀਮ ਦਾ ਸਵਾਲ ਹੈ, ਤਾਂ ਉਹ 10 ਟੀਮਾਂ ਦੀ ਅੰਕ ਸੂਚੀ ਵਿੱਚ ਇਸ ਸਮੇਂ 10 ਮੈਚਾਂ ਵਿੱਚ ਅੱਠ ਅੰਕਾਂ ਨਾਲ ਨੌਵੇਂ ਸਥਾਨ 'ਤੇ ਹੈ। ਕਰੁਣਾਲ ਪੰਡਯਾ ਦੀ ਅਗਵਾਈ ਵਾਲੀ ਲਖਨਊ ਦੀ ਟੀਮ 11 ਮੈਚਾਂ 'ਚੋਂ 11 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਹੈ।

ਉੱਪਲ ਦੀ ਵਿਕਟ ਹਾਲਾਂਕਿ ਹੌਲੀ ਗੇਂਦਬਾਜ਼ਾਂ ਦੀ ਮਦਦ ਕਰ ਰਹੀ ਹੈ ਅਤੇ ਅਜਿਹੇ 'ਚ ਸਪਿਨਰਾਂ ਦੀ ਭੂਮਿਕਾ ਅਹਿਮ ਹੋਵੇਗੀ। ਲਖਨਊ ਦੇ ਕੋਲ ਰਵੀ ਬਿਸ਼ਨੋਈ, ਤਜਰਬੇਕਾਰ ਅਮਿਤ ਮਿਸ਼ਰਾ ਅਤੇ ਕਪਤਾਨ ਕਰੁਣਾਲ ਦੇ ਰੂਪ ਵਿੱਚ ਉਪਯੋਗੀ ਸਪਿਨ ਤਿਕੜੀ ਹੈ, ਜਿਨ੍ਹਾਂ ਦੇ ਸਾਹਮਣੇ ਸਨਰਾਈਜ਼ਰਜ਼ ਦੇ ਬੱਲੇਬਾਜ਼ਾਂ ਨੂੰ ਸੰਘਰਸ਼ ਕਰਨਾ ਪੈ ਸਕਦਾ ਹੈ। ਸਨਰਾਈਜ਼ਰਜ਼ ਦੀ ਬੱਲੇਬਾਜ਼ੀ ਤਿੰਨ ਵਿਦੇਸ਼ੀ ਖਿਡਾਰੀਆਂ ਏਡਨ ਮਾਰਕਰਮ, ਹੇਨਰਿਕ ਕਲਾਸੇਨ ਅਤੇ ਗਲੇਨ ਫਿਲਿਪਸ 'ਤੇ ਨਿਰਭਰ ਕਰਦੀ ਹੈ। ਫਿਲਿਪਸ ਨੇ 13.25 ਕਰੋੜ ਰੁਪਏ ਵਿੱਚ ਵਿਕਣ ਵਾਲੇ ਹੈਰੀ ਬਰੂਕ ਦੇ ਨਾ ਚੱਲਣ ਕਾਰਨ ਅੰਤਿਮ ਇੱਕਦਸ਼ ਵਿੱਚ ਜਗ੍ਹਾ ਬਣਾ ਲਈ। ਜੇਕਰ ਸਪਿਨਰਾਂ ਦੀ ਗੱਲ ਕਰੀਏ ਤਾਂ ਲਖਨਊ ਦਾ ਪਲੜਾ ਹੈਦਰਾਬਾਦ 'ਤੇ ਹਾਵੀ ਨਜ਼ਰ ਆ ਰਿਹਾ ਹੈ। ਵਾਸ਼ਿੰਗਟਨ ਸੁੰਦਰ ਦੇ ਸੱਟ ਲੱਗਣ ਕਾਰਨ ਸਨਰਾਈਜ਼ਰਜ਼ ਦਾ ਸਪਿਨ ਵਿਭਾਗ ਕਮਜ਼ੋਰ ਹੋ ਗਿਆ ਹੈ। ਉਨ੍ਹਾਂ ਦੀ ਟੀਮ ਦਾ ਇਕਲੌਤਾ ਸਪਿਨਰ ਮਯੰਕ ਮਾਰਕੰਡੇ ਹੁਣ ਤੱਕ ਚੰਗਾ ਪ੍ਰਦਰਸ਼ਨ ਕਰਨ 'ਚ ਕਾਮਯਾਬ ਰਿਹਾ ਹੈ।

ਹੈਦਰਾਬਾਦ ਦੀ ਟੀਮ ਕਾਗਜ਼ਾਂ 'ਤੇ ਮਜ਼ਬੂਤ ​​ਨਜ਼ਰ ਆ ਰਹੀ ਹੈ ਪਰ ਉਸ ਨੂੰ ਦੋ ਪ੍ਰਮੁੱਖ ਭਾਰਤੀ ਬੱਲੇਬਾਜ਼ਾਂ ਮਯੰਕ ਅਗਰਵਾਲ (9 ਮੈਚਾਂ 'ਚ 187 ਦੌੜਾਂ) ਅਤੇ ਰਾਹੁਲ ਤ੍ਰਿਪਾਠੀ (10 ਮੈਚਾਂ 'ਚ 237 ਦੌੜਾਂ) ਦੀ ਖ਼ਰਾਬ ਫਾਰਮ ਦਾ ਨੁਕਸਾਨ ਝੱਲਣਾ ਪਿਆ ਹੈ। ਉਸਦੇ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਵਿੱਚੋਂ ਕਲਾਸੇਨ (185.34) ਤੋਂ ਇਲਾਵਾ  ਅਭਿਸ਼ੇਕ ਸ਼ਰਮਾ (152.63) ਨੇ 150 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਰਨ ਬਣਾਏ ਹਨ। ਜਿੱਥੋਂ ਤੱਕ ਲਖਨਊ ਦੀ ਬੱਲੇਬਾਜ਼ੀ ਦਾ ਸਵਾਲ ਹੈ ਤਾਂ ਕਪਤਾਨ ਕੇਐੱਲ ਰਾਹੁਲ ਦੀ ਸੱਟ ਨਾਲ ਟੀਮ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ, ਕਿਉਂਕਿ ਸਿਖਰਲੇ ਕ੍ਰਮ ਵਿੱਚ ਕਵਿੰਟਨ ਡੀ ਕਾਕ ਅਤੇ ਕਾਇਲ ਮਾਇਰਸ ਸ਼ੁਰੂ ਤੋਂ ਹੀ ਹਿੱਟ ਕਰਨ ਵਿੱਚ ਮਾਹਰ ਹਨ। ਮੱਧ ਕ੍ਰਮ ਵਿੱਚ ਮਾਰਕਸ ਸਟੋਇਨਿਸ ਅਤੇ ਨਿਕੋਲਸ ਪੂਰਨ ਵਰਗੇ ਬੱਲੇਬਾਜ਼ਾਂ ਨੇ ਹੁਣ ਤੱਕ ਕੁਝ ਚੰਗੀਆਂ ਪਾਰੀਆਂ ਖੇਡੀਆਂ ਹਨ। 

ਆਯੂਸ਼ ਬਦੋਨੀ ਨੇ ਵੀ ਆਪਣਾ ਪ੍ਰਭਾਵ ਪਾਇਆ ਹੈ ਪਰ ਉਹ ਲਖਨਊ ਦੀ ਹੌਲੀ ਵਿਕੇਟ ਸੀ, ਜਿਸ 'ਤੇ ਉਸ ਦੇ ਬੱਲੇਬਾਜ਼ ਖੁੱਲ੍ਹ ਕੇ ਨਹੀਂ ਖੇਡ ਸਕੇ। ਲਖਨਊ ਦੇ ਬੱਲੇਬਾਜ਼ ਇੱਥੋ ਦੇ ਵਿਕਟ 'ਤੇ ਆਪਣੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰਨਾ ਚਾਹੁਣਗੇ ਪਰ ਉਨ੍ਹਾਂ ਨੂੰ ਭੁਵਨੇਸ਼ਵਰ ਕੁਮਾਰ ਅਤੇ ਟੀ ​​ਨਟਰਾਜਨ ਦੀ ਤੇਜ਼ ਗੇਂਦਬਾਜ਼ੀ ਜੋੜੀ ਤੋਂ ਸਾਵਧਾਨ ਰਹਿਣਾ ਹੋਵੇਗਾ।


rajwinder kaur

Content Editor

Related News