KL ਰਾਹੁਲ-ਆਥੀਆ ਸੰਗੀਤ ਸਮਾਰੋਹ: ਡਾਂਸ ਕਰਦਾ ਨਜ਼ਰ ਆਇਆ ਜੋੜਾ, ਸੁਨੀਲ ਸ਼ੈੱਟੀ ਨੇ ਵੀ ਲਾਏ ਠੁਮਕੇ

01/30/2023 10:48:04 AM

ਸਪੋਰਟਸ ਡੈਸਕ- ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇ.ਐੱਲ. ਰਾਹੁਲ ਵਿਆਹ 23 ਜਨਵਰੀ ਨੂੰ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਹੁਣ ਹੌਲੀ-ਹੌਲੀ ਇਹ ਜੋੜਾ ਆਪਣੇ ਵਿਆਹ ਅਤੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਂਝੀਆਂ ਕਰ ਰਿਹਾ ਹੈ। ਐਤਵਾਰ ਰਾਤ ਨੂੰ ਆਥੀਆ ਅਤੇ ਕੇ.ਐੱਲ. ਨੇ ਆਪਣੇ ਸੰਗੀਤ ਸਮਾਰੋਹ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ: ਆਥੀਆ ਤੇ ਰਾਹੁਲ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੋਸਤਾਂ ਨੇ ਪਾੜਿਆ ਕ੍ਰਿਕਟਰ ਦਾ 'ਕੁੜਤਾ'

PunjabKesari

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸਾਫ਼ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਸੰਗੀਤ ਸਮਾਰੋਹ ਦੀਆਂ ਹਨ। ਇਸ ਦੌਰਾਨ ਅਦਾਕਾਰਾ ਵਾਈਟ ਕਲਰ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਉੱਥੇ ਹੀ, ਕੇਐੱਲ ਰਾਹੁਲ ਇੱਕ ਆਫ-ਵ੍ਹਾਈਟ ਕੁੜਤੇ ਪਜਾਮੇ ਵਿੱਚ ਨਜ਼ਰ ਆ ਰਹੇ ਹਨ। ਇਸ ਦੌਰਾਨ ਅਦਾਕਾਰ ਸੁਨੀਲ ਸ਼ੈੱਟੀ ਨੇ ਵੀ ਖੂਬ ਡਾਂਸ ਕੀਤਾ। ਇਕ ਤਸਵੀਰ 'ਚ ਆਥੀਆ ਆਪਣੇ ਪਤੀ ਰਾਹੁਲ ਨਾਲ ਮਹਿੰਦੀ ਲੱਗੇ ਹੱਥਾਂ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਅਤੇ ਉਥੇ ਹੀ ਦੂਜੀ ਤਸਵੀਰ ਵਿਚ ਰਾਹੁਲ ਆਪਣੀ ਪਤਨੀ ਦੀ ਗੱਲ੍ਹ ਖਿੱਚਦੇ ਹੋਏ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਇਕ ਹੋਰ ਤਸਵੀਰ ਵਿਚ ਆਥੀਆ ਅਤੇ ਰਾਹੁਲ ਡਾਂਸ ਫਲੋਰ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੋੜੇ ਨੇ ਆਪਣੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਇਹ ਵੀ ਪੜ੍ਹੋ: ਕੀ MS ਧੋਨੀ ਤੇ ਕੋਹਲੀ ਨੇ KL ਰਾਹੁਲ-ਆਥੀਆ ਸ਼ੈੱਟੀ ਨੂੰ ਦਿੱਤੇ ਹਨ ਮਹਿੰਗੇ ਤੋਹਫ਼ੇ? ਜਾਣੋ ਕੀ ਹੈ ਸੱਚਾਈ

PunjabKesari

ਸੁਨੀਲ ਸ਼ੈੱਟੀ ਨੇ ਆਥੀਆ ਅਤੇ ਕੇ.ਐੱਲ. ਰਾਹੁਲ ਦੇ ਵਿਆਹ ਤੋਂ ਬਾਅਦ ਮੀਡੀਆ ਨੂੰ ਮਠਿਆਈ ਵੰਡੀ ਸੀ। ਇਸ ਦੌਰਾਨ ਸੁਨੀਲ ਨੇ ਫੋਟੋਗ੍ਰਾਫਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਆਸ਼ੀਰਵਾਦ ਲਈ ਧੰਨਵਾਦ ਕੀਤਾ। ਸੁਨੀਲ ਨੇ ਇਹ ਵੀ ਖੁਲਾਸਾ ਕੀਤਾ ਕਿ ਜੋੜੇ ਦੇ ਵਿਆਹ ਦੀ ਰਿਸੈਪਸ਼ਨ IPL ਸੀਜ਼ਨ ਤੋਂ ਬਾਅਦ ਹੋਵੇਗੀ।

ਇਹ ਵੀ ਪੜ੍ਹੋ: ਸਪੇਨ 'ਚ ਲੁੱਟ ਦਾ ਸ਼ਿਕਾਰ ਹੋਈ ਸਿੱਖ ਔਰਤ, ਰੋ-ਰੋ ਬਿਆਨ ਕੀਤਾ ਦਰਦ, ਕਿਹਾ- ਕਿਤੇ ਨਹੀਂ ਹੋ ਰਹੀ ਸੁਣਵਾਈ (ਵੀਡੀਓ)

 


cherry

Content Editor

Related News