ਭਾਰਤ ਦੇ ਇਸ ਦਿੱਗਜ ਨੇ ਕਿਹਾ- ''ਜੇ ਪਾਕਿ 250 ਦੌੜਾਂ ਬਣਾ ਲਵੇਗਾ, ਤਾਂ ਮੁੱਛ ਕਟਵਾ ਦੇਵਾਂਗਾ''
Sunday, Jun 18, 2017 - 04:57 PM (IST)
ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ ਵਿਚਾਲੇ ਚੈਂਪੀਅਨਸ ਟਰਾਫੀ ਲਈ ਮਹਾਜੰਗ ਲੰਡਨ 'ਚ ਸ਼ੁਰੂ ਹੋ ਚੁੱਕੀ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ ਕਰਨ ਦਾ ਫੈਸਲਾ ਲਿਆ ਹੈ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਪਾਕਿਸਤਾਨ ਦੀ ਪਾਰੀ ਸ਼ੁਰੂ ਹੋਣ ਤੋਂ ਪਹਿਲਾਂ ਇਕ ਬਹੁਤ ਵੱਡੀ ਭਵਿੱਖਬਾਣੀ ਕਰ ਦਿੱਤੀ। ਅਸਲ 'ਚ ਟਾਸ ਦੇ ਤੁਰੰਤ ਬਾਅਦ ਸੁਨੀਲ ਨੇ ਕਿਹਾ ਪਾਕਿ ਟੀਮ ਇਸ ਮੈਚ 'ਚ 250 ਦੌੜਾਂ ਤੋਂ ਜ਼ਿਆਦਾ ਨਹੀਂ ਬਣਾ ਸਕੇਗੀ। ਜਿੱਥੇ ਉਨ੍ਹਾਂ ਨੇ ਮਜ਼ਾਕੀਆ ਲਹਿਜ਼ੇ ਨਾਲ ਕਿਹਾ ਕਿ ਜੇਕਰ ਪਾਕਿਸਤਾਨ ਦੀ ਟੀਮ 250 ਦੌੜਾਂ ਤੋਂ ਉੱਪਰ ਦਾ ਸਕੋਰ ਬਣਾਉਣ 'ਚ ਕਾਮਯਾਬ ਹੁੰਦੀ ਹੈ ਤਾਂ ਉਹ ਆਪਣੀ 'ਨਕਲੀ ਮੁੱਛ' ਕਟਵਾ ਦੇਣਗੇ।
