KKR ਦੇ ਲਈ ਸੁਨੀਲ ਨਾਰਾਇਣ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਇਕਲੌਤੇ ਖਿਡਾਰੀ

Tuesday, Apr 19, 2022 - 02:35 AM (IST)

KKR ਦੇ ਲਈ ਸੁਨੀਲ ਨਾਰਾਇਣ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਇਕਲੌਤੇ ਖਿਡਾਰੀ

ਮੁੰਬਈ- ਵੈਸਟਇੰਡੀਜ਼ ਦੇ ਸਪਿਨਰ ਸੁਨੀਲ ਨਾਰਾਇਣ ਕੋਲਕਾਤਾ ਨਾਈਟ ਰਾਈਡਰਜ਼ ਦੇ ਲਈ ਸੋਮਵਾਰ ਨੂੰ ਰਾਜਸਥਾਨ ਰਾਇਲਜ਼ ਦੇ ਵਿਰੁੱਧ ਆਈ. ਪੀ. ਐੱਲ. ਮੈਚ ਵਿਚ ਆਪਣਾ 150ਵਾਂ ਮੁਕਾਬਲਾ ਖੇਡ ਰਹੇ ਹਨ। ਸੁਨੀਲ ਨਾਰਾਇਣ ਦੀ ਇਸ ਉਪਲੱਬਧੀ 'ਤੇ ਪ੍ਰਮੁੱਖ ਕੋਚ ਬ੍ਰੇਂਡਨ ਮੈੱਕਲਮ ਨੇ ਉਨ੍ਹਾਂ ਨੂੰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਕ ਵਿਸ਼ੇਸ਼ ਜਰਸੀ ਸਨਮਾਨਿਤ ਕੀਤੀ। ਇਸ ਜਰਸੀ 'ਤੇ ਸੁਨੀਲ ਨਾਰਾਇਣ ਦੇ 150ਵੇਂ ਮੈਚ ਦਾ ਨੰਬਰ ਹੈ ਅਤੇ ਉਹ ਕੋਲਕਾਤਾ ਦੇ ਲਈ 150 ਮੈਚ ਖੇਡਣ ਵਾਲੇ ਇਕਲੌਤੇ ਖਿਡਾਰੀ ਹਨ।

PunjabKesari

ਇਹ ਖ਼ਬਰ ਪੜ੍ਹੋ- ਦੇਵਾਂਤ ਮਾਧਵਨ ਨੇ ਡੇਨਿਸ਼ ਓਪਨ ਤੈਰਾਕੀ 'ਚ ਜਿੱਤਿਆ ਸੋਨ ਤਮਗਾ
ਆਈ. ਪੀ. ਐੱਲ. ਨੂੰ ਸ਼ੁਰੂ ਹੋਏ 15 ਸਾਲ ਹੋ ਗਏ ਹਨ। ਆਈ. ਪੀ. ਐੱਲ. ਦੇ ਪਹਿਲੇ ਮੈਚ ਵਿਚ ਹੀ ਕੋਲਕਾਤਾ ਦੇ ਲਈ ਸੈਂਕੜਾ ਲਗਾਉਣ ਵਾਲੇ ਬ੍ਰੈਂਡਨ ਮੈੱਕਲਮ ਨੇ ਸੁਨੀਲ ਨਾਰਾਇਣ ਨੂੰ 150ਵੇਂ ਮੈਚ ਦੀ ਜਰਸੀ ਸਨਮਾਨਿਤ ਕੀਤੀ। ਕਿਉਂਕਿ ਆਪਣੇ ਪਹਿਲੇ ਹੀ ਆਈ. ਪੀ. ਐੱਲ. ਮੈਚ ਵਿਚ ਬ੍ਰੈਂਡਨ ਨੇ 158 ਦੌੜਾਂ ਦੀ ਪਾਰੀ ਖੇਡੀ ਸੀ ਜੋ ਆਈ. ਪੀ. ਐੱਲ. ਇਤਿਹਾਸ ਦੀ ਯਾਦਗਾਰ ਪਾਰੀਆਂ ਵਿਚੋਂ ਇਕ ਹੈ।

PunjabKesari

ਇਹ ਖ਼ਬਰ ਪੜ੍ਹੋ- ਸਿਟਸਿਪਾਸ ਨੇ ਫੋਕਿਨਾ ਮੋਂਟੇ ਕਾਰਲੋ ਖਿਤਾਬ ਜਿੱਤਿਆ
ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ ਨੇ ਸੁਨੀਲ ਦੀ ਇਸ ਉਪਲੱਬਧੀ 'ਤੇ ਟਵਿੱਟਰ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿਚ ਸੁਨੀਲ ਦੀ ਫੋਟੋ ਨੂੰ ਗੋਲਡਨ ਫ੍ਰੇਮ ਰੱਖਿਆ ਹੋਇਆ ਹੈ। ਜਿਸ ਨੂੰ ਫੈਂਸ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਟੀਮ ਨੇ ਲਿਖਿਆ ਹੈ ਕਿ ਅਸੀਂ ਇਸ ਨੂੰ ਆਪਣੀ ਪੂਰੀ ਜ਼ਿੰਦਗੀ ਅਜਿਹੇ ਹੀ ਫ੍ਰੇਮ ਕਰਵਾ ਕੇ ਰੱਖਾਂਗੇ।

 

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News