ਗਾਵਸਕਰ ਨੇ ਮੁੜ ਅਨੁਸ਼ਕਾ ਸ਼ਰਮਾ ਨੂੰ ਦਿੱਤਾ ਜਵਾਬ- ਆਪਣੇ ਕੰਨਾਂ ਨਾਲ ਸੁਣੋ, ਅੱਖਾਂ ਨਾਲ ਦੇਖੋ, ਫਿਰ ਕਹੋ

9/26/2020 10:24:37 AM

ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਇਕ ਵਾਰ ਫਿਰ ਤੋਂ ਅਨੁਸ਼ਕਾ ਸ਼ਰਮਾ 'ਤੇ ਕਮੈਂਟਰੀ ਬਾਕਸ ਤੋਂ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਖੁਦ ਸੁਣ ਕੇ ਅਤੇ ਵੇਖ ਕੇ ਕਿਸੇ ਨੂੰ ਪ੍ਰਤੀਕਿਰਿਆ ਦੇਣੀ ਚਾਹੀਦੀ। ਦਰਅਸਲ ਗਾਵਸਕਰ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਦੇ ਬੁਰੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਬਾਲੀਵੁੱਡ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ 'ਤੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਅਨੁਸ਼ਕਾ ਨੇ ਖੁਦ 'ਤੇ ਕੀਤੀ ਗਈ ਟਿੱਪਣੀ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਗਾਵਸਕਰ ਨੂੰ ਖਰੀ ਖੋਟੀ ਸੁਣਾਈ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਗਾਵਸਕਰ ਨੇ ਉਨ੍ਹਾਂ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ - ਮਿਸਟਰ ਗਾਵਸਕਰ, ਤੁਸੀਂ ਇਕ ਲੇਜੈਂਡ ਹੋ, ਜਿਨ੍ਹਾਂ ਦਾ ਨਾਮ ਇਸ ਖੇਡ ਵਿਚ ਜੇਂਟਲਮੈਨ ਦੇ ਤੌਰ 'ਤੇ ਲਿਆ ਜਾਂਦਾ ਹੈ। ਮੈਂ ਬੱਸ ਤੁਹਾਨੂੰ ਦੱਸਣਾ ਚਾਹੁੰਦੀ ਸੀ, ਕਿ ਜਦੋਂ ਤੁਸੀਂ ਇਹ ਕਿਹਾ ਤਾਂ ਮੈਨੂੰ ਕਿਵੇਂ ਮਹਿਸੂਸ ਹੋਇਆ।

ਗਾਵਸਕਰ ਨੇ ਫਿਰ ਤੋਂ ਦਿੱਤਾ ਜਵਾਬ
ਅਨੁਸ਼ਕਾ ਦੀ ਪ੍ਰਤੀਕਿਰਿਆ ਆਉਣ ਦੇ ਬਾਅਦ ਤੋਂ ਗਾਵਸਕਰ ਲਗਾਤਾਰ ਸਫ਼ਾਈ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਗੱਲਾਂ ਨੂੰ ਠੀਕ ਤਰੀਕੇ ਨਾਲ ਨਹੀਂ ਸੱਮਝਿਆ ਗਿਆ। ਗਾਵਸਕਰ ਨੇ ਸ਼ੁੱਕਰਵਾਰ ਰਾਤ ਨੂੰ ਇਕ ਵਾਰ ਫਿਰ ਤੋਂ ਇਸ ਮੁੱਦੇ 'ਤੇ ਕਮੈਂਟਰੀ ਦੌਰਾਨ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ, 'ਵਿਰਾਟ ਨੇ ਸਿਰਫ਼ ਅਨੁਸ਼ਕਾ ਦੀ ਬਾਲਿੰਗ ਖੇਡੀ ਸੀ। ਬੱਸ ਇਹ ਮੇਰੇ ਸ਼ਬਦ ਸਨ। ਜਿਸ ਨੂੰ ਵੀ ਕੋਈ ਇਤਰਾਜ਼ ਹੈ ਉਹ ਇਸ ਨੂੰ ਫਿਰ ਤੋਂ ਧਿਆਨ ਨਾਲ ਸੁਣੇ। ਉਸ ਵਿਚ ਮੈਂ ਕੀ ਗਲਤ ਕਿਹਾ। ਮੈਂ ਅਨੁਸ਼ਕਾ ਨੂੰ ਦੋਸ਼ੀ ਨਹੀਂ ਠਹਿਰਾਇਆ। ਉਸ ਨੂੰ ਫਿਰ ਤੋਂ ਸੁਣੋ, ਦੇਖੋ। ਦੂਜਾ ਕੋਈ ਹੈਡਲਾਈਨ ਨਾਲ ਸੁਣੋ। ਆਪਣੇ ਕੰਨਾਂ ਨਾਲ ਸੁਣੋ ਅਤੇ ਅੱਖਾਂ ਨਾਲ ਵੇਖੋ ਫਿਰ ਕਹੋ। ਮੇਰਾ ਮਨ ਸਾਫ਼ ਸੀ।

 


ਅਨੁਸ਼ਕਾ ਨੇ ਆਪਣੀ ਇੰਸਟਾ ਸਟੋਰੀ ਵਿਚ ਕਿਹਾ, 'ਮਿਸਟਰ ਗਾਵਸਕਰ, ਤੁਹਾਡਾ ਸੰਦੇਸ਼ ਭੱਦਾ ਸੀ, ਇਹ ਸੱਚ ਹੈ ਕਿ ਪਰ ਮੈਂ ਚਾਹਾਂਗੀ ਕਿ ਤੁਸੀਂ ਇਸ ਦਾ ਜਵਾਬ ਦਿਓ ਕਿ ਤੁਸੀਂ ਇਕ ਪਤਨੀ 'ਤੇ ਅਜਿਹੀ ਬੇਕਾਰ ਟਿੱਪਣੀ ਕਰਨ ਬਾਰੇ ਕਿਉਂ ਸੋਚਿਆ, ਜਿਸ ਵਿਚ ਉਸ 'ਤੇ ਆਪਣੇ ਪਤੀ ਦੇ ਖੇਡ ਲਈ ਦੋਸ਼ ਲਗਾਇਆ?' ਉਨ੍ਹਾਂ ਅੱਗੇ ਲਿਖਿਆ, 'ਮੈਨੂੰ ਭਰੋਸਾ ਹੈ ਕਿ ਖੇਡ ਦੀ ਕਮੈਂਟਰੀ ਕਰਦੇ ਸਮੇਂ ਤੁਸੀਂ ਇੰਨੇ ਸਾਲਾਂ ਤੱਕ ਹਰ ਕ੍ਰਿਕਟਰ ਦੀ ਨਿੱਜੀ ਜਿੰਦਗੀ ਦਾ ਸਨਮਾਨ ਕੀਤਾ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਮੇਰੇ ਅਤੇ ਸਾਡੇ ਲਈ ਇੰਨਾ ਹੀ ਸਨਮਾਨ ਰੱਖਣਾ ਚਾਹੀਦਾ ਹੈ?

PunjabKesari

ਮੈਨੂੰ ਭਰੋਸਾ ਹੈ ਕਿ ਮੇਰੇ ਪਤੀ ਦੇ ਪ੍ਰਦਰਸ਼ਨ 'ਤੇ ਕੁਮੈਂਟ ਕਰਣ ਲਈ ਤੁਹਾਡੇ ਜਹਿਨ ਵਿਚ ਕਈ ਵਾਕ ਅਤੇ ਸ਼ਬਦ ਹੋਣਗੇ ਜਾਂ ਤੁਹਾਡੇ ਸ਼ਬਦ ਸਿਰਫ਼ ਉਦੋਂ ਉਚਿਤ ਹੁੰਦੇ ਜਦੋਂ, ਤੁਸੀਂ ਇਸ ਮੇਰੇ ਨਾਮ ਦਾ ਇਸਤੇਮਾਲ ਕਰਦੇ?' ਪਿਛਲੇ ਕੁੱਝ ਸਾਲਾਂ ਵਿਚ ਕੁੱਝ ਮੋਕਿਆਂ 'ਤੇ ਬਾਲੀਵੁੱਡ ਅਦਾਕਾਰਾ ਨੂੰ 31 ਸਾਲ ਕੋਹਲੀ ਦੇ ਮੈਦਾਨ 'ਤੇ ਖ਼ਰਾਬ ਪ੍ਰਦਰਸ਼ਨ ਲਈ ਜ਼ਿੰਮੇਦਾਰ ਠਹਿਰਾਇਆ ਗਿਆ। ਉਨ੍ਹਾਂ ਕਿਹਾ ਕਿ। 'ਇਹ 2020 ਹੈ ਅਤੇ ਚੀਜ਼ਾਂ ਮੇਰੇ ਲਈ ਹੁਣ ਵੀ ਨਹੀਂ ਬਦਲੀਆਂ ਹਨ। ਕਦੋਂ ਅਜਿਹਾ ਹੋਵੇਗਾ ਜਦੋਂ ਮੈਨੂੰ ਕ੍ਰਿਕਟ ਵਿਚ ਘੜੀਸਨਾ ਬੰਦ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਦੇ ਭੱਦੇ ਬਿਆਨ ਲਈ ਇਸਤੇਮਾਲ ਕੀਤਾ ਜਾਣਾ ਬੰਦ ਹੋਵੇਗਾ?

ਦਰਅਸਲ ਸੁਨੀਲ ਗਾਵਸਕਰ ਨੇ ਹਿੰਦੀ ਵਿਚ ਕਮੈਂਟਰੀ ਕਰਦੇ ਹੋਏ ਵਿਰਾਟ ਦੇ ਖ਼ਰਾਬ ਫ਼ਾਰਮ 'ਤੇ ਕਿਹਾ, 'ਇਨ੍ਹਾਂ ਨੇ ਤਾਲਾਬੰਦੀ ਵਿਚ ਤਾਂ ਬੱਸ ਅਨੁਸ਼ਕਾ ਦੀਆਂ ਗੇਂਦਾਂ ਦੀ ਪ੍ਰੈਕਟਿਸ ਕੀਤੀ ਹੈ।' ਦੱਸ ਦੇਈਏ ਕਿ ਤਾਲਾਬੰਦੀ ਦੌਰਾਨ ਵਿਰਾਟ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋਈ ਸੀ। ਇਸ ਵੀਡੀਓ ਵਿਚ ਵਿਰਾਟ ਆਪਣੀ ਪਤਨੀ ਅਨੁਸ਼ਕਾ ਨਾਲ ਕ੍ਰਿਕਟ ਖੇਡਦੇ ਵਿਖ ਰਹੇ ਸਨ। ਸ਼ਾਇਦ ਗਾਵਸਕਰ ਦਾ ਕੁਮੈਂਟ ਇਸ ਵੀਡੀਓ ਵੱਲ ਇਸ਼ਾਰਾ ਕਰਦਾ ਹੈ ਪਰ ਗਾਵਸਕਰ ਦੀ ਇਸ ਟਿੱਪਣੀ ਨਾਲ ਪ੍ਰਸ਼ੰਸਕ ਭੜਕ ਗਏ ਹਨ। ਕਈ ਲੋਕ ਉਨ੍ਹਾਂ ਦੇ ਇਸ ਕੁਮੈਂਟ ਨੂੰ ਵਿਰਾਟ ਅਤੇ ਅਨੁਸ਼ਕਾ 'ਤੇ ਪਰਸਨਲ ਅਟੈਕ ਮੰਨ ਰਹੇ ਹਨ। ਨਾਲ ਹੀ ਕਈ ਲੋਕ ਇਸ ਕੁਮੈਂਟ ਨੂੰ ਡਬਲ ਮਤਲਬ ਵੀ ਕਹਿ ਰਹੇ ਹਨ।

 


cherry

Content Editor cherry