AFC ਨੇ ਛੇਤਰੀ ਨੂੰ ਜਨਮ ਦਿਨ 'ਤੇ ਐਲਾਨਿਆ 'ਏਸ਼ੀਅਨ ਆਈਕਨ'
Saturday, Aug 04, 2018 - 01:39 PM (IST)

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੂੰ ਸ਼ੁੱਕਰਵਾਰ ਨੂੰ ਉਨ੍ਹਾਂ ਦੇ 34ਵੇਂ ਜਨਮ ਦਿਨ 'ਤੇ ਏਸ਼ੀਅਨ ਫੁੱਟਬਾਲ ਸੰਘ (ਏ.ਐੱਫ.ਸੀ.) ਨੇ 'ਏਸ਼ੀਅਨ ਆਈਕਨ' ਦਾ ਨਾਮ ਦਿੱਤਾ ਅਤੇ ਗੋਲ ਕਰਨ ਦੇ ਮਾਮਲੇ 'ਚ ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਖਿਡਾਰੀਆਂ ਦੀ ਬਰਾਬਰੀ ਕਰਨ ਦੇ ਲਈ ਉਨ੍ਹਾਂ ਦੀ ਰੱਜ ਕੇ ਸ਼ਲਾਘਾ ਕੀਤੀ।
ਛੇਤਰੀ ਏਸ਼ੀਆਈ ਖੇਡਾਂ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 101 ਮੈਚਾਂ 'ਚ 64 ਗੋਲ ਕੀਤੇ ਹਨ ਅਤੇ ਵਿਸ਼ਵ ਭਰ 'ਚ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨਿਲ ਮੇਸੀ ਦੇ ਬਾਅਦ ਤੀਜੇ ਨੰਬਰ 'ਤੇ ਹਨ। ਏ.ਐੱਫ.ਸੀ. ਨੇ ਉਨ੍ਹਾਂ ਦੀ ਜ਼ਿੰਦਗੀ ਅਤੇ ਕਰੀਅਰ ਦੇ ਬਾਰੇ 'ਚ ਆਪਣੇ ਅਧਿਕਾਰਤ ਪੇਜ 'ਤੇ ਜਾਣਕਾਰੀ ਦੇ ਕੇ ਉਨ੍ਹਾਂ ਦਾ ਜਨਮ ਦਿਨ ਯਾਦਗਾਰ ਬਣਾਇਆ ਹੈ।