ਕ੍ਰਿਕਟਰ KL ਰਾਹੁਲ ਅਤੇ ਆਥੀਆ ਸ਼ੈੱਟੀ ਦੇ ਵਿਆਹ ਨੂੰ ਲੈ ਕੇ ਸੁਨੀਲ ਸ਼ੈੱਟੀ ਨੇ ਤੋੜੀ ਚੁੱਪੀ, ਆਖੀ ਇਹ ਗੱਲ

05/12/2022 2:30:52 PM

ਮੁੰਬਈ (ਏਜੰਸੀ)- ਅਦਾਕਾਰ ਸੁਨੀਲ ਸ਼ੈੱਟੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਧੀ ਅਤੇ ਅਦਾਕਾਰਾ ਆਥੀਆ ਅਤੇ ਉਨ੍ਹਾਂ ਦੇ ਕ੍ਰਿਕਟਰ ਬੁਆਏਫ੍ਰੈਂਡ ਕੇ.ਐੱਲ. ਰਾਹੁਲ ਨੂੰ ਉਨ੍ਹਾਂ ਦਾ 'ਆਸ਼ੀਰਵਾਦ' ਪ੍ਰਾਪਤ ਹੈ ਪਰ ਉਨ੍ਹਾਂ ਨੂੰ ਹੀ ਇਹ ਤੈਅ ਕਰਨਾ ਹੋਵੇਗਾ ਕਿ ਉਹ ਵਿਆਹ ਕਦੋਂ ਕਰਨਗੇ। ਆਥੀਆ ਅਤੇ ਰਾਹੁਲ ਨੇ ਕਦੇ ਵੀ ਅਧਿਕਾਰਤ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਹ ਡੇਟਿੰਗ ਕਰ ਰਹੇ ਹਨ ਪਰ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਦੋਵੇਂ ਇਸ ਸਾਲ ਵਿਆਹ ਕਰਨ ਵਾਲੇ ਹਨ। ਬੁੱਧਵਾਰ ਸ਼ਾਮ ਨੂੰ ਇਕ ਪ੍ਰੋਗਰਾਮ ਦੌਰਾਨ ਸੁਨੀਲ ਸ਼ੈੱਟੀ ਨੇ ਕਿਹਾ ਕਿ ਉਹ ਰਾਹੁਲ ਨੂੰ 'ਪਸੰਦ' ਕਰਦੇ ਹਨ ਪਰ ਉਨ੍ਹਾਂ ਨੇ ਵਿਆਹ ਦੀਆਂ ਅਟਕਲਾਂ 'ਤੇ ਕੁੱਝ ਨਹੀਂ ਕਿਹਾ।

ਇਹ ਵੀ ਪੜ੍ਹੋ: ਅਮਰੀਕਾ ’ਚ ਡਰੱਗਜ਼ ਦੀ ਓਵਰਡੋਜ਼ ਨਾਲ 2021’ਚ ਹੋਈਆਂ 1,07,000 ਰਿਕਾਰਡ ਮੌਤਾਂ

ਸ਼ੈੱਟੀ ਨੇ ਪੱਤਰਕਾਰਾਂ ਨੂੰ ਕਿਹਾ, 'ਉਹ ਇਕ ਧੀ ਹੈ ਅਤੇ ਕਦੇ ਨਾ ਕਦੇ ਉਸ ਦਾ ਵਿਆਹ ਹੋਵੇਗਾ। ਮੈਂ ਆਪਣੇ ਪੁੱਤਰ ਦਾ ਵੀ ਵਿਆਹ ਕਰਨਾ ਚਾਹੁੰਦਾ ਹਾਂ। ਜਿੰਨੀ ਜਲਦੀ ਹੋ ਜਾਵੇ ਓਨਾ ਚੰਗਾ। ਪਰ ਇਹ ਉਨ੍ਹਾਂ ਦੀ ਇੱਛਾ 'ਤੇ ਨਿਰਭਰ ਕਰਦਾ ਹੈ। ਜਿੱਥੇ ਤੱਕ ਰਾਹੁਲ ਦਾ ਸਵਾਲ ਹੈ, ਮੈਂ ਉਸ ਨੂੰ ਪਸੰਦ ਕਰਦਾ ਹਾਂ। ਉਹ ਕੀ ਕਰਨਾ ਚਾਹੁੰਦੇ ਹਨ, ਇਹ ਫ਼ੈਸਲਾ ਉਨ੍ਹਾਂ ਨੇ ਕਰਨਾ ਹੈ, ਕਿਉਂਕਿ ਸਮਾਂ ਬਦਲ ਗਿਆ ਹੈ। ਮੈਂ ਚਾਹੁੰਦਾ ਹਾਂ ਕਿ ਉਹ ਆਪਣਾ ਫ਼ੈਸਲਾ ਖ਼ੁਦ ਕਰਨ। ਮੇਰਾ ਆਸ਼ੀਰਵਾਦ ਹਮੇਸ਼ਾ ਉਨ੍ਹਾਂ ਨਾਲ ਰਹੇਗਾ।' ਰਾਹੁਲ (30) ਅਤੇ ਆਥੀਆ (29) ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਅਕਸਰ ਇਕੱਠੇ ਦਿਖਾਈ ਵੀ ਦਿੰਦੇ ਹਨ।

ਇਹ ਵੀ ਪੜ੍ਹੋ: ਰਨਵੇਅ ਤੋਂ ਉਤਰਦੇ ਹੀ ਜਹਾਜ਼ ਨੂੰ ਲੱਗੀ ਭਿਆਨਕ ਅੱਗ, 122 ਲੋਕ ਸਨ ਸਵਾਰ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News