ਟੋਕੀਓ ਪੈਰਾਲੰਪਿਕ ''ਚ ਨੋਇਡਾ ਦੇ DM ਸੁਹਾਸ ਯਤੀਰਾਜ ਨੇ ਜਿੱਤਿਆ ਸਿਲਵਰ ਮੈਡਲ

Sunday, Sep 05, 2021 - 10:30 AM (IST)

ਟੋਕੀਓ ਪੈਰਾਲੰਪਿਕ ''ਚ ਨੋਇਡਾ ਦੇ DM ਸੁਹਾਸ ਯਤੀਰਾਜ ਨੇ ਜਿੱਤਿਆ ਸਿਲਵਰ ਮੈਡਲ

ਨਵੀਂ ਦਿੱਲੀ-  ਟੋਕੀਓ ਪੈਰਾਲੰਪਿਕਸ ਦੇ ਆਖਰੀ ਦਿਨ ਨੋਇਡਾ ਦੇ 38 ਸਾਲ ਦੇ DM ਤੇ IAS ਅਧਿਕਾਰੀ ਸੁਹਾਸ ਯਤੀਰਾਜ ਭਾਰਤ ਲਈ ਸਿਲਵਰ ਮੈਡਲ ਜਿੱਤਣ ਵਿਚ ਕਾਮਯਾਬ ਰਹੇ। ਇਨ੍ਹਾਂ ਖੇਡਾਂ 'ਚ ਭਾਰਤ ਦਾ ਇਹ 18ਵਾਂ ਮੈਡਲ ਹੈ। ਭਾਰਤ ਦੇ ਪੈਰਾ-ਸ਼ਟਲਰ ਸੁਹਾਸ ਯਤੀਰਾਜ ਪੁਰਸ਼ਾਂ ਦੇ ਬੈਡਮਿੰਟਨ ਈਵੈਂਟ ਦੇ SL4 ਕੈਟਾਗਰੀ ਦਾ ਗੋਲਡ ਮੈਡਲ ਮੈਚ ਹਾਰ ਗਏ। ਗੋਲਡ ਮੈਡਲ ਲਈ ਫਰਾਂਸ ਦੇ ਲੁਕਾਸ ਮਜ਼ੂਰ ਦੇ ਨਾਲ ਉਨ੍ਹਾਂ ਦਾ ਰੋਮਾਂਚਕ ਤੇ ਤਕੜਾ ਮੈਚ ਹੋਇਆ ਜਿਸ ਵਿਚ ਉਨ੍ਹਾਂ ਨੂੰ 21-15, 17-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਮਨੀਸ਼ ਨਰਵਾਲ ਤੇ ਸਿੰਘਰਾਜ ਅਡਾਣਾ 'ਤੇ ਵਰ੍ਹੇਗਾ ਪੈਸਿਆਂ ਦਾ ਮੀਂਹ, ਹਰਿਆਣਾ ਸਰਕਾਰ ਦੇਵੇਗੀ ਇੰਨੇ ਕਰੋੜ

PunjabKesari

ਫਰਾਂਸ ਦੇ ਲੁਕਾਸ ਮਜ਼ੂਰ ਸ਼ੁਰੂਆਤ ਤੋਂ ਹੀ ਗੋਲਡ ਮੈਡਲ ਮੈਚ ਜਿੱਤਣ ਦੇ ਦਾਅਵੇਦਾਰ ਮੰਨੇ ਜਾ ਰਹੇ ਸਨ, ਇਸ ਦੀ ਵਜ੍ਹਾ ਵੀ ਸੀ। ਅਸਲ ਵਿਚ ਟੋਕੀਓ ਪੈਰਾਲੰਪਿਕਸ 'ਚ ਉਹ ਪਹਿਲਾਂ ਵੀ ਸੁਹਾਸ ਯਤੀਰਾਜ ਨੂੰ ਹਰਾ ਚੁੱਕੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਰੈਂਕਿੰਗ ਵੀ ਨੰਬਰ ਵਨ ਸੀ। ਹਾਲਾਂਕਿ ਸੁਹਾਸ ਕੋਲ ਫਾਈਨਲ ਜਿੱਤ ਕੇ ਪਹਿਲੀ ਹਾਰ ਦਾ ਬਦਲਾ ਲੈਣ ਦਾ ਪੂਰਾ ਮੌਕਾ ਸੀ, ਪਰ ਇਸ ਮੌਕੇ ਦਾ ਉਹ ਲਾਹਾ ਨਹੀਂ ਲੈ ਸਕੇ ਤੇ ਇਸ ਤਰ੍ਹਾਂ ਚਾਂਦੀ ਦੇ ਮੈਡਲ 'ਤੇ ਵੀ ਸੋਨੇ ਦਾ ਰੰਗ ਨਹੀਂ ਚੜ੍ਹ ਸਕਿਆ।
ਇਹ ਵੀ ਪੜ੍ਹੋ  : ਪ੍ਰਮੋਦ ਭਗਤ ਨੇ ਭਾਰਤ ਨੂੰ ਟੋਕੀਓ ਪੈਰਾਲੰਪਿਕ 'ਚ ਦਿਵਾਇਆ ਚੌਥਾ ਗੋਲਡ, ਮਨੋਜ ਸਰਕਾਰ ਨੇ ਜਿੱਤਿਆ ਕਾਂਸੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਹਾਸ ਐੱਲ ਯਤੀਰਾਜ ਨੂੰ ਵਧਾਈ ਦਿੱਤੀ ਹੈ ਤੇ ਟਵੀਟ ਕਰਦੇ ਹੋਏ ਕਿਹਾ, 'ਸੇਵਾ ਤੇ ਖੇਡ ਦਾ ਇਕ ਸ਼ਾਨਦਾਰ ਸੰਗਮ! ਡੀਐੱਮ ਗੌਤਮਬੁੱਧ ਨਗਰ ਸੁਹਾਸ ਯਤੀਰਾਜ ਨੇ ਆਪਣੇ ਆਸਾਧਾਰਨ ਖੇਡ ਪ੍ਰਦਰਸ਼ਨ ਨਾਲ ਸਾਡੇ ਪੂਰੇ ਦੇਸ਼ ਦੀ ਕਲਪਨਾ 'ਤੇ ਕਬਜ਼ਾ ਕਰ ਲਿਆ ਹੈ। ਬੈਡਮਿੰਟਨ 'ਚ ਸਿਲਵਰ ਮੈਡਲ ਜਿੱਤਣ 'ਤੇ ਉਨ੍ਹਾਂ ਨੂੰ ਵਧਾਈ। ਉਨ੍ਹਾਂ ਨੂੰ ਭਵਿੱਖ ਦੇ ਯਤਨਾਂ ਲਈ ਸ਼ੁੱਭਕਾਮਨਾਵਾਂ।'

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News