ਮਹਿਲਾ ਕ੍ਰਿਕਟ ਵਿਚ ਬਦਲਾਅ ਦੇ ਸੁਝਾਅ ਗੈਰ-ਜ਼ਰੂਰੀ : ਸ਼ਿਖਾ

06/29/2020 2:10:59 AM

ਨਵੀਂ ਦਿੱਲੀ– ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤਜਰਬੇਕਾਰ ਆਲਰਾਊਂਡਰ ਸ਼ਿਖਾ ਪਾਂਡੇ ਨੇ ਕਿਹਾ ਹੈ ਕਿ ਮਹਿਲਾ ਕ੍ਰਿਕਟ ਨੂੰ ਪ੍ਰਸਿੱਧ ਬਣਾਉਣ ਤੇ ਦਰਸ਼ਕਾਂ ਨੂੰ ਖਿੱਚਣ ਲਈ ਛੋਟੀ ਗੇਂਦ ਅਰਥਾਤ ਛੋਟੀਆਂ ਪਿੱਚਾਂ ਵਰਗੇ ਤਜਰਬਿਆ ਨਾਲ ਕੋਈ ਸਫਲਤਾ ਨਹੀਂ ਮਿਲੇਗੀ ਸਗੋਂ ਇਸ ਦੀ ਮਾਰਕੀਟਿੰਗ ਬਿਹਤਰ ਹੋਣੀ ਚਾਹੀਦੀ ਹੈ।
ਸ਼ਿਖਾ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਵਲੋਂ ਆਯੋਜਿਤ ਇਕ ਇੰਟਰਵਿਊ ਦੌਰਾਨ ਇਹ ਗੱਲ ਕਹੀ। ਸ਼ਿਖਾ ਨੇ ਭਾਰਤ ਤੇ ਆਸਟਰੇਲੀਆ ਵਿਚਾਲੇ 8 ਮਾਰਚ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ਵਿਚ ਖੇਡੇ ਗਏ ਟੀ-20 ਵਿਸ਼ਵ ਕੱਪ ਫਾਈਨਲ ਦੀ ਉਦਾਹਰਣ ਦਿੰਦੇ ਹੋਏ ਕਿਹਾ,‘‘ਮਹਿਲਾ ਕ੍ਰਿਕਟ ਦੀ ਪੁਰਸ਼ਾਂ ਦੀ ਖੇਡ ਨਾਲ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ ਹੈ। ਸਾਨੂੰ ਇਸ ਨੂੰ ਇਕ ਵੱਖ ਖੇਡ ਦੇ ਰੂਪ ਵਿਚ ਦੇਖਣਾ ਚਾਹੀਦਾ ਹੈ। ਇਕ ਅਜਿਹੀ ਖੇਡ, ਜਿਸ ਨੂੰ 8 ਮਾਰਚ 2020 ਨੂੰ 86,176 ਦਰਸ਼ਕਾਂ ਨੇ ਸਟੇਡੀਅਮ ਵਿਚ ਬੈਠ ਕੇ ਦੇਖਿਆ ਜਦਕਿ ਕਰੋੜਾਂ ਲੋਕਾਂ ਨੇ ਟੈਲੀਵਿਜ਼ਨ ’ਤੇ ਇਸ ਦਾ ਸਿੱਧਾ ਪ੍ਰਸਾਰਣ ਦੇਖਿਆ ।’’ ਤੇਜ਼ ਗੇਂਦਬਾਜ਼ ਨੇ ਕਿਹਾ,‘‘ਗੇਂਦ ਦਾ ਆਕਾਰ ਛੋਟਾ ਕਰਨ ਦਾ ਤਦ ਲਾਭ ਹੈ ਜਦਕਿ ਇਸਦਾ ਭਾਰ ਪਹਿਲਾਂ ਦੀ ਤਰ੍ਹਾਂ ਬਰਾਬਰ ਰਹੇ। ਇਸ ਨਾਲ ਗੇਂਦਬਾਜ਼ਾਂ ਨੂੰ ਗੇਂਦ ’ਤੇ ਆਪਣੀ ਪਕੜ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ। ਵਿਸ਼ੇਸ਼ ਰੂਪ ਨਾਲ ਸਪਿਨ ਗੇਂਦਬਾਜ਼ਾਂ ਨੂੰ ਇਸ ਨਾਲ ਕਾਫੀ ਲਾਭ ਹੋਵੇਗਾ।’’
ਸ਼ਿਖਾ ਨੇ ਪਿੱਚ ਦੀ ਲੰਬਾਈ ਨੂੰ 22 ਗਜ਼ ਤੋਂ ਛੋਟਾ ਕਰਨ ਦੇ ਸੁਝਾਅ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਕਿਹਾ, ‘‘ਓਲੰਪਿਕ ਵਿਚ 100 ਮੀਟਰ ਫਰਾਟਾ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਨ ਲਈ ਕੋਈ ਮਹਿਲਾ ਅੈਥਲੀਟ 80 ਮੀਟਰ ਨਹੀਂ ਦੌੜਦੀ ਸਗੋਂ ਪੁਰਸ਼ਾਂ ਦੇ ਬਰਾਬਰ ਸਮਾਂ ਕੱਢ ਕੇ ਦੌੜ ਪੂਰੀ ਕਰਦੀ ਹੈ। ਇਸ ਲਈ ਕਿਸੇ ਵੀ ਕਾਰਣ ਨਾਲ ਪਿੱਚ ਦੀ ਲੰਬਾਈ ਛੋਟੀ ਕਰਨ ਦਾ ਸੁਝਾਅ ਸਿਰੇ ਤੋਂ ਬੇਕਾਰ ਹੈ।’’


Gurdeep Singh

Content Editor

Related News