ਵਿਜੇ ਹਜ਼ਾਰੇ ਟਰਾਫ਼ੀ ''ਚ ਬੰਗਾਲ ਦੀ ਟੀਮ ਦੇ ਕਪਤਾਨ ਬਣੇ ਸੁਦੀਪ ਚੈਟਰਜੀ

Thursday, Dec 02, 2021 - 02:42 PM (IST)

ਵਿਜੇ ਹਜ਼ਾਰੇ ਟਰਾਫ਼ੀ ''ਚ ਬੰਗਾਲ ਦੀ ਟੀਮ ਦੇ ਕਪਤਾਨ ਬਣੇ ਸੁਦੀਪ ਚੈਟਰਜੀ

ਕੋਲਕਾਤਾ- ਸੁਦੀਪ ਚੈਟਰਜੀ ਅੱਠ ਦਸੰਬਰ ਤੋਂ ਸ਼ੁਰੂ ਹੋ ਰਹੇ ਵਿਜੇ ਟਰਾਫੀ ਵਨ-ਡੇ ਕ੍ਰਿਕਟ ਟੂਰਨਾਮੈਂਟ ਦੇ ਲਈ ਬੁੱਧਵਾਰ ਨੂੰ ਬੰਗਾਲ ਦੇ ਕਪਤਾਨ ਬਣਾਏ ਗਏ। ਚੈਟਰਜੀ ਦੀ ਅਗਵਾਈ ਵਾਲੀ ਬੰਗਾਲ ਦੀ ਟੀਮ ਨੂੰ ਇਸ ਮਹੀਨੇ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ 'ਚ ਕਰਨਾਟਕ ਦੇ ਖ਼ਿਲਾਫ਼ ਸੁਪਰ ਓਵਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੰਗਾਲ ਨੂੰ ਐਲੀਟ ਗਰੁੱਪ ਬੀ 'ਚ ਸਾਬਕਾ ਚੈਂਪੀਅਨ ਮੁੰਬਈ, ਬੜੌਦਾ, ਤਾਮਿਲਨਾਡੂ, ਕਰਨਾਟਕ ਤੇ ਪੁਡੂਚੇਰੀ ਦੇ ਨਾਲ ਰਖਿਆ ਗਿਆ ਹੈ।

ਟੀਮ ਇਸ ਤਰ੍ਹਾਂ ਹੈ :-
ਸੁਦੀਪ ਚੈਟਰਜੀ (ਕਪਤਾਨ), ਸ਼੍ਰੀਵਤਸ ਗੋਸਵਾਮੀ, ਅਭਿਸ਼ੇਕ ਦਾਸ, ਅਨੂਸਤੁਪ ਮਜੂਮਦਾਰ, ਸੁਮੰਤ ਗੁਪਤਾ, ਰਿਤਵਿਕ ਰਾਏ ਚੌਧਰੀ, ਰਣਜੋਤ ਸਿੰਘ ਖੈਰਾ, ਸੁਵਨਕਰ ਬਲ, ਕੈਫ ਅਹਿਮਦ, ਪ੍ਰਦੀਪਤ ਪ੍ਰਮਾਣਿਕ, ਰਿਤਿਕ ਚੈਟਰਜੀ, ਸ਼ਾਹਬਾਜ਼ ਅਹਿਮਦ, ਕਰਨ ਲਾਲ, ਸੁਜੀਤ ਕੁਮਾਰ ਯਾਦਵ, ਮੁਕੇਸ਼ ਕੁਮਾਰ, ਆਕਾਸ਼ ਦੀਪ, ਗੀਤ ਪੁਰੀ, ਮੁਹੰਮਦ ਕੈਫ਼, ਸਾਇਨ ਸ਼ੇਖਰ ਮੰਡਲ ਤੇ ਸਾਇਨ ਘੋਸ਼। 


author

Tarsem Singh

Content Editor

Related News