2018 ''ਚ ਏਸ਼ੀਆਈ-ਰਾਸ਼ਟਰਮੰਡਲ ਖੇਡਾਂ ''ਚ ਤਮਗੇ ਜਿੱਤਣਾ ਟੀਚਾ : ਸਾਇਨਾ

12/21/2017 1:40:01 AM

ਨਵੀਂ ਦਿੱਲੀ—  ਸਾਬਕਾ ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਕਿਹਾ ਕਿ ਇਸ ਸਮੇਂ ਉਹ ਮੈਚ ਤੋਂ ਜ਼ਿਆਦਾ ਆਪਣੀ ਫਿੱਟਨੈੱਸ 'ਤੇ ਧਿਆਨ ਦੇ ਰਹੀ ਹੈ ਤਾਂ ਕਿ 2018 'ਚ ਹੋਣ ਵਾਲੀਆਂ ਏਸ਼ੀਆਈ ਤੇ ਰਾਸ਼ਟਰਮੰਡਲ ਖੇਡਾਂ 'ਚ ਤਮਗੇ ਜਿੱਤ ਸਕੇ। ਸਾਇਨਾ ਨੂੰ ਪਿਛਲੇ ਸਾਲ ਰੀਓ ਓਲੰਪਿਕ ਦੀ ਨਿਰਾਸ਼ਾ ਤੋਂ ਬਾਅਦ ਗੁੱਟ ਦੀ ਸਰਜਰੀ ਕਰਵਾਉਣੀ ਪਈ ਸੀ। ਇਸ ਹੁਨਰਮੰਦ ਖਿਡਾਰਨ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਪਿਛਲੇ ਮਹੀਨੇ ਨਵੰਬਰ 'ਚ ਨਾਗਪੁਰ ਵਿਚ ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਹਰਾ ਕੇ ਰਾਸ਼ਟਰੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਪੀ. ਬੀ. ਐੱਲ.-3 'ਚ ਉਤਰਨਗੇ 8 ਟੀਮਾਂ ਦੇ 80 ਖਿਡਾਰੀ
ਪ੍ਰੀਮੀਅਰ ਬੈਡਮਿੰਟਨ ਲੀਗ (ਪੀ. ਬੀ. ਐੱਲ.) ਦੇ 23 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਤੀਸਰੇ ਸੈਸ਼ਨ ਵਿਚ ਇਸ ਵਾਰ 8 ਟੀਮਾਂ ਦੇ 80 ਖਿਡਾਰੀ ਹਿੱਸਾ ਲੈਣਗੇ। ਆਯੋਜਕਾਂ ਨੇ ਬੁੱਧਵਾਰ ਇਥੇ ਆਯੋਜਿਤ ਇਕ ਪੱਤਰਕਾਰ ਸੰਮੇਲਨ 'ਚ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 23 ਦਸੰਬਰ ਤੋਂ 14 ਜਨਵਰੀ 2018 ਤਕ ਚੱਲਣ ਵਾਲੇ ਟੂਰਨਾਮੈਂਟ ਵਿਚ ਕੁਲ 23 ਮੈਚ ਖੇਡੇ ਜਾਣਗੇ। ਟੂਰਨਾਮੈਂਟ ਵਿਚ ਇਸ ਵਾਰ 2 ਹੋਰ ਨਵੀਆਂ ਟੀਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਲੀਗ 'ਚ ਹਿੱਸਾ ਲੈਣ ਵਾਲੀਆਂ ਟੀਮਾਂ 'ਚ ਚੇਨਈ ਸਮੈਸ਼ਰਜ਼, ਅਵਧ ਵਾਰੀਅਰਸ, ਨਾਰਥ ਈਸਟਰਨ ਵਾਰੀਅਰਸ, ਹੈਦਰਾਬਾਦ ਹੰਟਰਜ਼, ਦਿੱਲੀ ਜੈਸ਼ਰਸ, ਮੁੰਬਈ ਰਾਕੇਟਸ, ਅਹਿਮਦਾਬਾਦ ਸਮੈਸ਼ ਮਾਸਟਰਸ ਅਤੇ ਬੰਗਲੌਰ ਬਲਾਸਟਰਸ ਦੀਆਂ ਟੀਮਾਂ ਸ਼ਾਮਿਲ ਹਨ। ਆਯੋਜਕਾਂ ਨੇ ਦੱਸਿਆ ਕਿ ਲੀਗ ਦੀ ਇਨਾਮੀ ਰਾਸ਼ੀ ਨੂੰ ਵਧਾ ਕੇ 6 ਕਰੋੜ ਰੁਪਏ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਤੂ ਟੀਮ ਨੂੰ 3 ਕਰੋੜ ਰੁਪਏ ਅਤੇ ਉਪ-ਜੇਤੂ ਨੂੰ 1.50 ਕਰੋੜ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।


Related News