ਸਟਾਇਰਿਸ ਨੇ ਇਸ ਭਾਰਤੀ ਮਹਿਲਾ ਨੂੰ ਦੱਸਿਆ ਵਿਰਾਟ ਕੋਹਲੀ, ਕਿਹਾ- ਕ੍ਰਿਕਟ ''ਚ ਲਿਆਏਗੀ ਬਦਲਾਅ

02/23/2020 12:20:36 PM

ਸਪੋਰਟਸ ਡੈਸਕ : ਭਾਰਤੀ ਮਹਿਲਾ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਸ਼ਾਨਦਾਰ ਫਾਰਮ ਵਿਚ ਹੈ। ਉਸ ਨੇ ਹਾਲ ਹੀ 'ਚ ਟੀ-20 ਸੀਰੀਜ਼ ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ ਪਰ ਮਹਿਲਾ ਵਰਲਡ ਕੱਪ ਦੇ ਪਹਿਲੇ ਮੈਚ ਵਿਚ ਮੰਧਾਨਾ ਕੁਝ ਕਮਾਲ ਨਹੀਂ ਦਿਖਾ ਸਕੀ ਅਤੇ ਜਲਦੀ ਆਊਟ ਹੋ ਗਈ। ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਸਕਾਟ ਸਟਾਇਰਿਸ ਨੇ ਮੰਧਾਨਾ ਦੀ ਸ਼ਲਾਘਾ ਕਰਿਦਆਂ ਉਸ ਨੂੰ ਭਾਰਤੀ ਮਹਿਲਾ ਟੀਮ ਦੀ ਵਿਰਾਟ ਕੋਹਲੀ ਕਹਿ ਦਿੱਤਾ।

PunjabKesari

ਸਟਾਇਰਿਸ ਨੇ ਭਾਰਤੀ ਮਹਿਲਾ ਟੀਮ ਦੀ ਧਾਕੜ ਬੱਲੇਬਾਜ਼ ਮੰਧਾਨਾ ਨੂੰ ਲੈ ਕੇ ਕਿਹਾ ਕਿ ਉਹ ਕ੍ਰਿਕਟ ਦੀ ਵਿਰਾਟ ਕੋਹਲੀ ਹੈ। ਉਸ ਨੂੰ ਮਹਿਲਾ ਕ੍ਰਿਕਟ ਨੂੰ ਬਿਲਕੁਲ ਬਦਲ ਦੇਣ ਲਈ ਯਾਦ ਕੀਤਾ ਜਾਵੇਗਾ। ਠੀਕ ਉਸੇ ਤਰ੍ਹਾਂ ਜਿਵੇਂ ਕੁਝ ਸਮਾਂ ਪਹਿਲਾਂ ਪੁਰਸ਼ ਕ੍ਰਿਕਟ ਵਿਚ ਵਿਵਿਅਨ ਰਿਚਰਡਸ ਨੇ ਕੀਤਾ ਸੀ।

PunjabKesari

ਮੰਧਾਨਾ ਨੇ ਭਾਰਤ ਲਈ 51 ਵਨ ਡੇ ਮੈਚਾਂ ਵਿਚ 43.08 ਦੀ ਔਸਤ ਨਾਲ 2025 ਦੌੜਾਂ ਬਣਾਈਆਂ, ਜਿਸ ਵਿਚ ਉਸ ਨੇ 4 ਸੈਂਕੜੇ 17 ਅਰਧ ਸੈਂਕੜੇ ਲਗਾਏ ਹਨ। ਉੱਥੇ ਹੀ 71 ਟੀ-20 ਮੈਚਾਂ ਵਿਚ ਮੰਧਾਨਾ ਦੇ ਬੱਲੇ ਤੋਂ 12 ਅਰਧ ਸੈਂਕੜੇ ਨਿਕਲੇ ਹਨ। ਮੰਧਾਨਾ ਆਈ. ਸੀ. ਸੀ. ਵਨ ਡੇ ਅਤੇ ਟੀ-20 ਰੈਂਕਿੰਗ ਵਿਚ ਚੌਥੇ ਨੰਬਰ 'ਤੇ ਮੌਜੂਦ ਹੈ।


Related News