ਕੋਈ ਮੈਚ ਨਾ ਹੋਣ ਨਾਲ ਵਾਪਸੀ ਦੀ ਯੋਜਨਾ ਨੂੰ ਧੱਕਾ ਲੱਗਿਐ : ਜੇਜੇ

03/24/2020 2:02:26 AM

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਦੇ ਵਿਸ਼ਵ ਕੱਪ ਕੁਆਲੀਫਾਇਰ ਮੈਚ ਨੂੰ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਣ ਟਾਲ ਦਿੱਤਾ ਗਿਆ ਹੈ, ਜਿਸ ਨਾਲ ਰਾਸ਼ਟਰੀ ਟੀਮ ਵਿਚ ਵਾਪਸੀ ਦਾ ਇੰਤਜ਼ਾਰ ਕਰ ਰਹੇ ਫਾਰਵਰਡ ਖਿਡਾਰੀ ਜੇਜੇ ਲਾਲਪੇਖੁਲੂਆ ਨੂੰ ਝਟਕਾ ਲੱਗਾ ਹੈ ਜਿਹੜਾ ਇਨ੍ਹਾਂ ਦਿਨਾਂ ਵਿਚ ਮਿਜੋਰਮ ਵਿਚ ਟ੍ਰੇਨਿੰਗ ਲੈ ਰਿਹਾ ਹੈ। ਇਸ ਮਹਾਮਾਰੀ ਦੇ ਕਾਰਣ ਲਗਭਗ ਸਾਰੇ ਖੇਡ ਆਯੋਜਨ ਰੱਦ ਜਾਂ ਮੁਲਤਵੀ ਕਰ ਦਿੱਤੇ ਗਏ ਹਨ, ਜਿਸ ਵਿਚ ਆਗਾਮੀ 2022 ਫੁੱਟਬਾਲ ਵਿਸ਼ਵ ਕੱਪ ਕੁਆਲੀਫਾਇਰ ਦੇ ਮੈਚ ਵੀ ਸ਼ਾਮਲ ਹਨ। ਭਾਰਤ ਨੇ ਇਸ ਵਿਚ ਆਪਣੇ ਘਰੇਲੂ ਮੈਦਾਨ 'ਤੇ ਕਤਰ  ਵਿਰੁੱਧ (26 ਮਾਰਚ) ਤੇ ਜੂਨ ਵਿਚ ਬੰਗਲਾਦੇਸ਼ ਤੇ ਅਫਗਾਨਿਸਤਾਨ ਵਿਰੁੱਧ ਖੇਡਣਾ ਸੀ। 
ਜੇਜੇ ਨੇ ਕਿਹਾ, ''ਸ਼ੁਰੂਆਤ ਵਿਚ ਮੈਂ ਚੇਨਈ ਵਿਚ ਆਪਣਾ ਰਿਹੈਬਲੀਟੇਸ਼ਨ ਸ਼ੁਰੂ ਕੀਤਾ। ਉਸ ਤੋਂ ਬਾਅਦ ਮੈਂ ਵਿਦੇਸ਼ ਗਿਆ ਸੀ ਤੇ ਉਥੇ ਚੰਗਾ ਸੈਸ਼ਨ ਬਿਤਾਇਆ। ਡਾਕਟਰ ਤੇ ਫਿਜ਼ੀਓ ਕਾਫੀ ਮਦਦਗਾਰ ਸਨ। ਕਈ ਵਾਰ ਮੈਨੂੰ ਇਕ ਦਿਨ ਵਿਚ ਦੋ ਸੈਸ਼ਨਾਂ ਵਿਚ ਹਿੱਸਾ ਲੈਣਾ ਪੈਂਦਾ ਸੀ, ਜਿਸ ਨੇ ਮੈਨੂੰ ਜਲਦੀ ਠੀਕ ਹੋਣ ਵਿਚ ਮਦਦ ਕੀਤੀ।'' ਉਸ ਨੇ ਕਿਹਾ, ''ਮੈਂ ਅਜੇ ਮਿਜੋਰਮ ਵਿਚ ਹਾਂ ਤੇ ਇਥੇ ਡਾਕਟਰਾਂ ਤੇ ਫਿਜ਼ੀਓ ਦੀ ਸਲਾਹ ਨਾਲ ਨਿੱਜੀ ਤੌਰ 'ਤੇ ਸੈਸ਼ਨ ਵਿਚ ਹਿੱਸਾ ਲੈ ਰਿਹਾ ਹਾਂ।'' ਇਸ ਫੁੱਟਬਾਲ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਵਿਰੁੱਧ ਲੜਾਈ ਵਿਚ ਸ਼ਾਮਲ ਡਾਕਟਰੀ ਕਰਮਚਾਰੀਆਂ ਤੇ ਦੂਜੇ ਲੋਕਾਂ ਨੂੰ ਸਲਾਮ ਕੀਤਾ। ਉਸ ਨੇ ਕਿਹਾ, ''ਦੁਨੀਆ ਭਰ ਵਿਚ ਇਸ ਬੀਮਾਰੀ ਨਾਲ ਲੜਨ ਵਿਚ ਮਦਦ ਕਰ ਰਹੇ ਡਾਕਟਰੀ ਦਲ ਤੇ ਹੋਰਨਾਂ ਸਾਰੇ ਲੋਕਾਂ ਨੂੰ ਵੱਡੀ ਸਲਾਮੀ। ਉਨ੍ਹਾਂ ਦੇ ਬਿਨਾਂ ਇਹ ਸੰਕਟ ਹੋਰ ਵੀ ਬੁਰਾ ਹੁੰਦਾ।''


Gurdeep Singh

Content Editor

Related News