ਸਟਾਰ ਖਿਡਾਰੀਆਂ ਦੇ ਅਜੀਬੋ-ਗ਼ਰੀਬ ਸ਼ੌਕ, ਜਿਨ੍ਹਾਂ ਨੂੰ ਪੂਰਾ ਕਰਨ ਲਈ ਖ਼ਰਚ ਦਿੰਦੇ ਨੇ ਲੱਖਾਂ-ਕਰੋੜਾਂ

08/21/2023 6:32:13 PM

ਸਪੋਰਟਸ ਡੈਸਕ- ਦੁਨੀਆ ਭਰ ਦੇ ਸਪੋਰਟਸ ਸਟਾਰ ਆਪਣੀ ਕਰੋੜਾਂ ਦੀ ਕਮਾਈ ਖ਼ਰਚ ਕਰਨ ਤੋਂ ਇਲਾਵਾ ਨਿਵੇਸ਼ ਵੀ ਕਰਦੇ ਹਨ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਨੇ ਹਾਲ ਹੀ 'ਚ ਸੰਨਿਆਸ ਲੈਣ ਤੋਂ ਬਾਅਦ ਪੱਬ ਖੋਲਿਆ। ਇਸ ਦੇ ਨਾਲ ਹੀ ਖਿਡਾਰੀ ਸ਼ੌਕ ਪੂਰਾ ਕਰਨ 'ਤੇ ਖ਼ਰਚ ਕਰਦੇ ਹਨ। ਕੁਝ ਸਪੋਰਟਸ ਸਟਾਰ ਅਜੀਬ ਸ਼ੌਕ ਪੂਰਾ ਕਰਨ ਲਈ ਕਰੋੜਾਂ ਖ਼ਰਚ ਕਰਨ ਨੂੰ ਤਿਆਰ ਰਹਿੰਦੇ ਹਨ। ਅਜਿਹੇ ਕੁਝ ਸਟਾਰ ਖਿਡਾਰੀਆਂ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ-

ਰੋਨਾਲਡੋ ਦੇ 1.6 ਕਰੋੜ ਰੁਪਏ ਦੇ ਕਸਟਮਾਈਜ਼ਡ ਬੂਟ

PunjabKesari

ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਦੀ ਕਰੀਬ 6650 ਕਰੋੜ ਰੁਪਏ ਦੀ ਨੈਟਵਰਥ ਹੈ। ਉਨ੍ਹਾਂ ਨੇ ਨਾਈਕੀ ਦੇ ਹੀਰੇ ਜੜੇ ਕਸਟਮਾਈਜ਼ਡ ਸੀਆਰ7 ਬੂਟ ਖ਼ਰੀਦੇ ਹਨ, ਜੋ 1.6 ਕਰੋੜ ਦੇ ਹਨ।

ਇਹ ਵੀ ਪੜ੍ਹੋ : ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ ਤੇ ਕੌਣ ਹੋਇਆ ਬਾਹਰ

ਮਾਈਕਲ ਜਾਰਡਨ ਨੇ ਪ੍ਰਾਈਵੇਟ ਜੈੱਟ 'ਤੇ ਕਰਾਇਆ ਪੇਂਟ

PunjabKesari

ਐਲੀਫੈਂਟ ਪ੍ਰਿੰਟ ਪਸੰਦ ਕਰਨ ਵਾਲੇ ਧਾਕੜ ਬਾਸਕਟਬਾਲ ਖਿਡਾਰੀ ਮਾਈਕਲ ਜਾਰਡਨ ਨੇ 511 ਕਰੋੜ ਦੇ ਜੈੱਟ ਨੂੰ ਇਸੇ ਪ੍ਰਿੰਟ ਨਾਲ ਪੇਂਟ ਕਰਵਾਇਆ ਹੈ।

ਬੰਗਾਲ ਟਾਈਗਰ ਦੇ ਸ਼ੌਕੀਨ ਹਨ ਬਾਕਸਰ ਟਾਇਸਨ

PunjabKesari

ਬਾਕਸਰ ਮਾਈਕ ਟਾਇਸਨ ਨੇ ਤਿੰਨ ਬੰਗਾਲ ਟਾਈਗਰ ਪਾਲੇ ਹਨ। ਇਕ ਟਾਈਗਰ ਖ਼ਰੀਦਣ ਲਈ ਕਰੀਬ 58 ਲੱਖ ਰੁਪਏ ਖ਼ਰਚ ਕੀਤੇ ਹਨ। ਉਹ ਇਨ੍ਹਾਂ ਦੀ ਦੇਖਭਾਲ 'ਚ ਹਰ ਮਹੀਨੇ 3.3 ਲੱਖ ਰੁਪਏ ਖ਼ਰਚ ਕਰਦੇ ਹਨ।

ਇਹ ਵੀ ਪੜ੍ਹੋ : ਭਾਰਤ ਦੀ 15 ਸਾਲਾ ਅਨਾਹਤ ਸਿੰਘ ਨੇ ਏਸ਼ੀਆਈ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗਾ

ਜੈਰੇਟ ਜੈਕ ਕੋਲ 1500 ਜੋੜੇ-ਜੁੱਤਿਆਂ ਦਾ ਕੁਲੈਕਸ਼ਨ

PunjabKesari

ਐੱਨ. ਬੀ. ਏ. ਸਟਾਰ ਕੋਲ 1500 ਕਸਟਮਾਈਜ਼ਡ ਜੋੜੇ-ਜੁੱਤੇ ਹਨ ਜਿਨ੍ਹਾਂ 'ਤੇ ਉਸ ਨੇ 74 ਲੱਖ ਖ਼ਰਚ ਕੀਤੇ। 

ਕ੍ਰਿਸ ਜਾਨਸਨ ਕੋਲ ਹੈ ਮਿਲੀਅਨ ਡਾਲਰ ਸਮਾਈਲ 

PunjabKesari

ਅਮਰੀਕੀ ਫੁੱਟਬਾਲਰ ਨੇ 12 ਲੱਖ 'ਚ ਸੋਨੇ ਦਾ ਦੰਦ ਲਗਵਾਇਆ ਹੈ।  

ਇਹ ਵੀ ਪੜ੍ਹੋ : 3 ਕਾਰਾਂ, ਹਵਾਈ ਜਹਾਜ਼, 24 ਘੰਟੇ ਪੰਜ ਨੌਕਰ, Neymar ਨੂੰ ਅਲ ਹਿਲਾਲ ਕਲੱਬ ਨਾਲ ਜੁੜਨ 'ਤੇ ਮਿਲਣਗੇ ਇਹ ਫਾਇਦੇ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Tarsem Singh

Content Editor

Related News