ਸਟ੍ਰਾਂਜਾ ਮੈਮੋਰੀਅਲ ਬਾਕਸਿੰਗ ਟੂਰਨਾਮੈਂਟ : ਨੀਤੂ ਤੇ ਅਨਾਮਿਕਾ ਕੁਆਰਟਰ ਫਾਈਨਲ ’ਚ ਪੁੱਜੀਆਂ

Wednesday, Feb 23, 2022 - 10:41 AM (IST)

ਨਵੀਂ ਦਿੱਲੀ- ਭਾਰਤੀ ਮਹਿਲਾ ਮੁੱਕੇਬਾਜ਼ ਨੀਤੂ (48 ਕਿਲੋਗ੍ਰਾਮ) ਤੇ ਅਨਾਮਿਕਾ (50 ਕਿਲੋਗ੍ਰਾਮ) ਨੇ ਪਹਿਲੇ ਪੜਾਅ ਵਿਚ ਸ਼ਾਨਦਾਰ ਜਿੱਤਾਂ ਦਰਜ ਕਰ ਕੇ ਬੁਲਗਾਰੀਆ ਦੇ ਸੋਫੀਆ ਵਿਚ ਚੱਲ ਰਹੀਆਂ 73ਵੇਂ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਹੈ। ਨੀਤੂ ਨੇ ਰੂਸ ਦੀ ਚੁਮਗਲਕੋਵਾ ਯੂਲੀਆ ਨੂੰ 5-0 ਨਾਲ ਹਰਾਇਆ ਜਦਕਿ ਅਨਾਮਿਕਾ ਨੇ ਸਥਾਨਕ ਖਿਡਾਰਨ ਚੁਕਾਨੋਵਾ ਜਲਾਤਿਸਲਾਵਾ ਨੂੰ 4-1 ਨਾਲ ਮਾਤ ਦੇ ਕੇ ਆਖ਼ਰੀ ਅੱਠ ਵਿਚ ਪ੍ਰਵੇਸ਼ ਕੀਤਾ। 

ਇਹ ਵੀ ਪੜ੍ਹੋ : ਕੇ. ਐੱਲ. ਰਾਹੁਲ ਦੀ ਦਰਿਆਦਿਲੀ, 11 ਸਾਲ ਦੇ ਬੱਚੇ ਦੀ ਸਰਜਰੀ ਲਈ ਦਿੱਤੇ 31 ਲੱਖ ਰੁਪਏ

ਨੀਤੂ ਦਾ ਮੁਕਾਬਲਾ ਹੁਣ ਇਟਲੀ ਦੀ ਰੋਬਰਟਾ ਬੋਨਾਟੀ ਨਾਲ ਤੇ ਅਨਾਮਿਕਾ ਦਾ ਅਲਜੀਰੀਆ ਦੀ ਰੌਮੇਸਾ ਬੌਆਲੇਮ ਨਾਲ ਹੋਵੇਗਾ। ਸ਼ਿਕਸ਼ਾ (54 ਕਿਲੋਗ੍ਰਾਮ) ਤੇ ਆਕਾਸ਼ (67) ਕਿਲੋਗ੍ਰਾਮ ਹਾਲਾਂਕਿ ਆਪੋ-ਆਪਣੇ ਮੁਕਾਬਲੇ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਏ। ਸ਼ਿਕਸ਼ਾ ਕਜ਼ਾਕਿਸਤਾਨ ਦੀ ਸਾਬਕਾ ਵਿਸ਼ਵ ਚੈਂਪੀਅਨ ਤੇ ਮੌਜੂਦਾ ਏਸ਼ੀਆਈ ਗੋਲਡ ਮੈਡਲ ਜੇਤੂ ਦੀਨਾ ਝੋਲਾਮਨ ਹੱਥੋਂ ਹਾਰ ਗਈ। 

ਇਹ ਵੀ ਪੜ੍ਹੋ : ਮਾਸਕੋ ਵਿੱਚ 'ਵੁਸ਼ੂ ਚੈਂਪੀਅਨਸ਼ਿਪ' 'ਚ ਹਿੱਸਾ ਲਵੇਗੀ ਕਸ਼ਮੀਰ ਦੀ ਗੋਲਡਨ ਗਰਲ ਸਾਦੀਆ

ਆਕਾਸ਼ ਨੂੰ ਜਰਮਨੀ ਦੇ ਡੇਨੀਅਲ ਕ੍ਰੋਟਰ ਨੇ ਹਰਾਇਆ। ਦੋਵਾਂ ਨੂੰ ਬਰਾਬਰ 0-5 ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਯੁਵਾ ਵਿਸ਼ਵ ਚੈਂਪੀਅਨ ਅਰੁੰਧਤੀ ਚੌਧਰੀ (71 ਕਿਲੋਗ੍ਰਾਮ) ਤੇ ਰਾਸ਼ਟਰੀ ਚੈਂਪੀਅਨ ਰੋਹਿਤ ਮੋਰ (57 ਕਿਲੋਗ੍ਰਾਮ) ਛੇ ਹੋਰ ਭਾਰਤੀ ਮੁੱਕੇਬਾਜ਼ਾਂ ਨਾਲ ਮੰਗਲਵਾਰ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਭਾਰਤ ਤੋਂ ਸੱਤ ਮਰਦ ਤੇ 10 ਮਹਿਲਾ ਮੁੱਕੇਬਾਜ਼ ਟੂਰਨਾਮੈਂਟ ਵਿਚ ਹਿੱਸਾ ਲੈ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News