ਨਿਰਮਲ-ਪ੍ਰਿਯੰਕਾ ਦੇ ਸੰਘਰਸ਼ਾ ਦੀ ਕਹਾਣੀ, ਹੁਣ ਦੱ. ਏਸ਼ੀਅਨ ਖੇਡਾਂ ''ਚ ਵਧਾਇਆ ਭਾਰਤ ਦਾ ਨਾਂ

12/2/2019 1:15:14 PM

ਨਵੀਂ ਦਿੱਲੀ : ਇਕ ਅਜਿਹੀ ਮਿਸਾਲ ਹਰਿਆਣਾ ਦੀ ਨਿਰਮਲ ਤੰਵਰ ਨੇ ਪੇਸ਼ ਕੀਤੀ ਜਿਸ ਤੋਂ ਸਾਨੂੰ ਮੁਸ਼ਕਲ ਸਮੇਂ ਵਿਚ ਕਦੇ ਹੌਸਲਾ ਨਾ ਛੱਡਣ ਦੀ ਪ੍ਰੇਰਣਾ ਦਿੰਦੀ ਹੈ। ਨਿਰਮਲ ਜਦੋਂ ਬਚਪਨ ਵਿਚ ਵਾਲੀਬਾਲ ਖੇਡਦੀ ਤਾਂ ਪਿੰਡ ਦੇ ਲੜਕੇ ਨੈਟ ਕੱਟ ਦਿੰਦੇ। ਉਹ ਰੋਜ਼ਾਨਾ ਨੈਟ ਜੋੜਦੀ ਅਤੇ ਫਿਰ ਪ੍ਰੈਕਟਿਸ ਕਰਦੀ। ਅੱਜ ਉਹ ਭਾਰਤੀ ਮਹਿਲਾ ਟੀਮ ਦੀ ਕਪਤਾਨ ਹੈ। ਦੂਜੇ ਪਾਸੇ ਮਹਾਰਾਸ਼ਟਰ ਦੀ ਪ੍ਰਿਯੰਕਾ ਨੇ ਘਰ ਦਾ ਖਰਚਾ ਚਲਾਉਣ ਲਈ ਖੋ-ਖੋ ਖੇਡਣਾ ਸ਼ੁਰੂ ਕੀਤਾ ਸੀ। ਫਿਲਹਾਲ ਪ੍ਰਿਯਾਂਕਾ ਭਾਰਤੀ ਟੀਮ ਦੀ ਮੁੱਖ ਮੈਂਬਰ ਹੈ। ਦੋਵੇਂ ਖਿਡਾਰਨਾਂ ਇੰਨ੍ਹੀ ਦਿਨੀ ਨੇਪਾਲ ਦੇ ਦੱਖਣੀ ਏਸ਼ੀਅਨ ਗੇਮਸ ਵਿਚ ਹਿੱਸਾ ਲੈ ਰਹੀਆਂ ਹਨ। ਮਹਿਲਾ ਖੋ-ਖੋ ਟੀਮ ਨੇ ਪਹਿਲੇ ਮੈਚ ਵਿਚ ਸ਼੍ਰੀਲੰਕਾ ਨੂੰ ਪਾਰੀ ਨਾਲ ਹਰਾਇਆ।

ਕੱਦ ਲੰਬਾ ਹੋਣ ਕਾਰਨ ਕੋਚ ਨਿਰਮਲ ਨੇ ਵਾਲੀਬਾਲ ਖੇਡਣ ਲਈ ਕਿਹਾ
PunjabKesariਨਿਰਮਲ ਨੇ ਆਪਣੇ ਸੰਘਰਸ਼ ਦੀ ਕਹਾਣੀ ਦੱਸਦਿਆਂ ਕਿਹਾ ਕਿ ਮੇਰੇ ਪਿਤਾ ਆਸਨ ਕਲਾਂ ਵਿਚ ਕਿਸਾਨ ਹਨ। ਮੈਂ 5ਵੀਂ ਤਕ ਦੀ ਪੜ੍ਹਾਈ ਪਿੰਡ ਦੇ ਹੀ ਇਕ ਪ੍ਰਾਈਵੇਟ ਸਕੂਲ ਵਿਚ ਕੀਤੀ। ਉੱਥੇ ਖੇਡਣ ਦੀ ਸਹੂਲਤ ਨਹੀਂ ਸੀ ਇਸ ਲਈ ਮੈਂ ਸਰਕਾਰੀ ਸਕੂਲ ਵਿਚ ਦਾਖਲਾ ਲਿਆ। ਮੇਰਾ ਕੱਦ ਲੰਬਾ ਹੋਣ ਕਾਰਨ ਮੈਨੂੰ ਕੋਚ ਨੇ ਵਾਲੀਬਾਲ ਖੇਡਣ ਦੀ ਸਲਾਹ ਦਿੱਤੀ। ਮੈਂ ਸਵੇਰੇ-ਸ਼ਾਮ ਅਭਿਆਸ ਕਰਦੀ। ਮੇਰੇ ਪਿੰਡ ਵਿਚ ਲੜਕੀਆਂ ਨਹੀਂ ਖੇਡਦੀਆਂ ਸੀ ਤਾਂ ਮੈਂ ਲੜਕਿਆਂ ਦੇ ਨਾਲ ਪ੍ਰੈਕਟਿਸ ਕਰਦੀ ਸੀ। ਮੇਰਾ ਭਰਾ ਵੀ ਨਾਲ ਖੇਡਦਾ ਸੀ। ਪਿੰਡ ਵਾਲਿਆਂ ਨੂੰ ਚੰਗਾ ਨਹੀਂ ਲਗਦਾ ਸੀ ਕਿ ਲੜਕੀ ਵਾਲੀਬਾਲ ਖੇਡੇ। ਜਦੋਂ ਮੈਂ ਸਕੂਲ ਵਿਚ ਪ੍ਰੈਕਟਿਸ ਕਰਦੀ ਤਾਂ ਲੜਕੇ ਨੈਟ ਕੱਟ ਦਿੰਦੇ ਸੀ। ਮੈਂ ਰੋਜ਼ਾਨਾ ਕੋਚ ਜਗਦੀਸ਼ ਦੇ ਨਾਲ ਨੈਟ ਜੋੜਦੀ ਅਤੇ ਫਿਰ ਪ੍ਰੈਕਟਿਸ ਕਰਦੀ ਸੀ। ਮੈਂ ਖੇਡ ਕਾਰਨ 2 ਸਾਲ ਤਕ ਪਰੀਖਿਆ ਵੀ ਨਹੀਂ ਦੇ ਸਕੀ। ਇਸ ਲਈ ਮੈਂ ਓਪਨ ਤੋਂ ਗ੍ਰੈਜੁਏਸ਼ਨ ਕੀਤੀ। ਹੁਣ ਮੈਂ ਰੇਲਵੇ ਵਿਚ ਟੀ. ਸੀ. ਹਾਂ। ਭਾਰਤ ਨੇ ਪਿਛਲੀਆਂ ਖੇਡਾਂ (2016) ਵਿਚ ਸੋਨ ਤਮਗਾ ਜਿੱਤਿਆ ਸੀ ਅਤੇ ਮੈਨੂੰ ਇਸ ਵਾਰ ਵੀ ਸੋਨ ਤਮਗੇ ਦੀ ਉਮੀਦ ਹੈ।

ਪਿੰਡ ਵਾਲਿਆਂ ਦੇ ਵਿਰੋਧ ਤੋਂ ਬਾਅਦ ਵੀ ਮੇਰੇ ਪਰਿਵਾਰ ਨੇ ਦਿੱਤਾ ਮੇਰਾ ਸਾਥ
PunjabKesari

ਪ੍ਰਿਯੰਕਾ ਨੇ ਦੱਸਿਆ ਕਿ ਜਦੋਂ ਮੈਂ 5ਵੀਂ ਜਮਾਤ ਵਿਚ ਸੀ ਤਾਂ ਸਾਡੇ ਘਰ ਦੇ ਹਾਰਥਿਕ ਹਾਲਾਤ ਕਾਫੀ ਖਰਾਬ ਸੀ। ਘਰ ਵਿਚ ਅਸੀਂ 2 ਭੈਣਾਂ, ਮਾਤਾ-ਪਿਤਾ ਹੈ। ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਸੀ। ਮੇਰੇ ਪਿਤਾ ਨੂੰ ਸ਼ਰਾਬ ਪੀਣ ਦੀ ਬੁਰੀ ਆਦਤ ਸੀ। ਜਦੋਂ ਮੈਂ ਖੋ-ਖੋ ਖੇਡਣ ਲੱਗੀ ਤਾਂ ਮੈਚ ਜਿੱਤਣ ਤੋਂ ਬਾਅਦ ਇਨਾਮ ਦੇ ਤੌਰ 'ਤੇ ਜੋ ਪੈਸੇ ਮਿਲਦੇ ਸੀ ਤਾਂ ਉਨ੍ਹਾਂ ਪੈਸਿਆਂ ਨਾਲ ਘਰ ਦਾ ਖਰਚਾ ਚਲਦਾ ਸੀ। ਅਜਿਹੇ 'ਚ ਮੈਨੂੰ ਲੱਗਾ ਕਿ ਹੁਣ ਖੋਹ-ਖੋਹ ਹੀ ਖੇਡਣਾ ਹੈ ਜਿਸ ਦੇ ਨਾਲ ਮੈਂ ਘਰ ਦੇ ਲਈ ਕੁਝ ਕਰ ਸਕਾਂ। ਜਦੋਂ ਮੈਂ 9ਵੀਂ ਵਿਚ ਸੀ ਤਾਂ ਪਿੰਡ ਦੇ ਲੋਕਾਂ ਨੇ ਮੇਰੇ ਖੇਡਣ ਦਾ ਵਿਰੋਧ ਕੀਤਾ ਪਰ ਮਾਂ ਨੇ ਮੇਰਾ ਸਾਥ ਦਿੱਤਾ। ਸਕੂਲ ਟੀਚਰ ਨੇ ਵੀ ਮੈਨੂੰ ਪ੍ਰੇਰਿਤ ਕੀਤਾ। ਹੁਣ ਖੋ-ਖੋ ਦੀ ਬਦੌਲਤ ਹੀ ਮੈਨੂੰ ਏਅਰਫੋਰਸ ਅਥਾਰਿਟੀ ਵਿਚ ਨੌਕਰੀ ਮਿਲੀ ਹੈ।