ਡਿਵੀਲੀਅਰਸ ਦੇ ਮੁਤਾਬਕ ਇਹ ਟੀਮਾਂ ਹਨ ਵਿਸ਼ਵ ਕੱਪ ਜਿੱਤਣ ਦੀਆਂ ਦਾਅਵੇਦਾਰ
Sunday, Mar 17, 2019 - 04:41 PM (IST)

ਸਪੋਟਸ ਡੈਸਕ- ਪਿਛਲੇ ਸਾਲ ਹੋਏ ਆਈ. ਪੀ. ਐੱਲ ਸੀਜਨ ਤੋਂ ਬਾਅਦ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਦੱਖਣ ਅਫਰੀਕਾ ਦੇ ਧਾਕੜ ਪੂਰਵ ਬੱਲੇਬਾਜ਼ ਏ. ਬੀ ਡੀਵਿਲੀਅਰਸ ਨੇ ਅਗਲੇ ਵਿਸ਼ਵ ਕੱਪ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਡੀਵੀਲਿਅਰਸ ਨੇ ਦੱਖਣ ਅਫਰੀਕੀ ਵੈੱਬਸਾਈਟ ਸਪੋਰਟ 24 ਨੂੰ ਦਿੱਤੇ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਕਿਹੜੀ ਚਾਰ ਟੀਮਾਂ ਇਸ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤ ਸਕਦੀਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀ ਟੀਮ ਨੂੰ ਦਾਅਵੇਦਾਰ ਨਹੀਂ ਦੱਸਿਆ ਹੈ।
ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਏ. ਬੀ. ਡੀ. ਨੇ ਕਿਹਾ, ਦੱਖਣ ਅਫਰੀਕੀ ਟੀਮ ਇਸ ਦੀ ਦੋੜ 'ਚ ਸ਼ਾਮਲ ਹੈ ਪਰ ਜੇਕਰ ਮੈਂ ਇਮਾਨਦਾਰੀ ਨਾਲ ਕਹਾਂ ਤਾਂ ਉਹ ਵਿਸ਼ਵ ਕੱਪ ਜਿੱਤਣ ਦੀ ਦਾਅਵੇਦਾਰ ਟੀਮਾਂ 'ਚ ਸ਼ਾਮਲ ਨਹੀਂ ਹੈ। ਡੀਵਿਲੀਅਰਸ ਦੇ ਮੁਤਾਬਕ ਭਾਰਤ, ਇੰਗਲੈਂਡ, ਪਾਕਿਸਤਾਨ ਤੇ ਆਸਟ੍ਰੇਲਿਆ ਉਹ ਚਾਰ ਟੀਮਾਂ ਹਨ, ਜੋ ਇਸ ਵਾਰ ਵਰਲਡ ਚੈਂਪੀਅਨ ਬਣ ਸਕਦੀਆਂ ਹਨ। ਉਨ੍ਹਾਂ ਨੇ ਕਿਹਾ, ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਮਜ਼ਬੂਤ ਨਜ਼ਰ ਆ ਰਹੀ ਹੈ। ਆਸਟਰੇਲੀਆ ਪਹਿਲਾਂ ਪੰਜ ਵਿਸ਼ਵ ਕੱਪ ਖਿਤਾਬ ਜਿੱਤ ਚੁੱਕਿਆ ਹੈ ਤੇ ਪਾਕਿਸਤਾਨ ਨੇ ਦੋ ਸਾਲ ਪਹਿਲਾਂ ਹੀ ਇੰਗਲੈਂਡ 'ਚ ਹੋਈ ਚੈਂਪਿਅਨਸ ਟਰਾਫੀ ਜਿੱਤੀ ਸੀ। ਇਹ ਚਾਰੋਂ ਟੀਮਾਂ ਮੈਨੂੰ ਖਿਤਾਬ ਦੀ ਖਾਸ ਦਾਵੇਦਾਰ ਲੱਗ ਰਹੀਆਂ ਹਨ।
ਡੀਵੀਲੀਅਰਸ ਨੇ ਆਪਣੀ ਟੀਮ ਨੂੰ ਲੈ ਕੇ ਕਿਹਾ ਕਿ ਜਿਸ ਤਰ੍ਹਾਂ ਨਾਲ ਪ੍ਰੋਟਿਆਜ਼ ਟੀਮ 50 ਓਵਰ ਦੇ ਫਾਰਮੈਟ 'ਚ ਖੇਡ ਰਹੀ ਹੈ ਉਹ ਉਤਸ਼ਾਹ ਵਧਾਉਣ ਵਾਲਾ ਹੈ। ਦੱਖਣ ਅਫਰੀਕਾ ਦੇ ਕੁਝ ਬੱਲੇਬਾਜ ਤੇ ਗੇਂਦਬਾਜ ਵਿਸ਼ਵ ਰੈਂਕਿੰਗ ਦੇ ਟਾਪ 10 'ਚ ਮੌਜੂਦ ਹਨ, ਇਸ ਲਈ ਨਿਸ਼ਚਿਤ ਰੂਪ ਨਾਲ ਸਾਡੇ ਕੋਲ ਇਕ ਮੌਕਾ ਹੈ। ਹਾਲਾਂਕਿ ਇਹ ਕਹਿਣਾ ਕਿ ਪ੍ਰੋਟਿਆਜ਼ ਫੇਵਰੇਟ ਹੈ, ਮੁਸ਼ਕਿਲ ਹੋਵੇਗਾ। ਦੱਸ ਦੇਈਏ ਕਿ ਡੀਵੀਲੀਅਰਸ ਚੰਗੀ ਫ਼ਾਰਮ 'ਚ ਸਨ ਪਰ ਬਾਵਜੂਦ ਇਸ ਦੇ ਸੰਨਿਆਸ ਲੈਣਾ ਹੈਰਾਨੀ ਭਰਿਆ ਫੈਸਲਾ ਹੈ। ਫਿਲਹਾਲ ਉਹ ਆਈ. ਪੀ. ਐੱਲ 'ਚ ਰਾਇਲ ਚੈਲੇਂਜਰਸ ਬੇਂਗਲੁਰੂ ਵਲੋਂ ਖੇਡਦੇ ਹੋਏ ਨਜ਼ਰ ਆਉਣਗੇ।