ਕੋਹਲੀ ਦੀ ਬਾਦਸ਼ਾਹਤ ਹੋਈ ਖਤਮ, ਸਟੋਕਸ ਬਣੇ ‘ਵਿਜ਼ਡਨ ਦੇ ਸਰਵਸ੍ਰੇਸ਼ਠ ਕ੍ਰਿਕਟਰ’

Wednesday, Apr 08, 2020 - 03:57 PM (IST)

ਕੋਹਲੀ ਦੀ ਬਾਦਸ਼ਾਹਤ ਹੋਈ ਖਤਮ, ਸਟੋਕਸ ਬਣੇ ‘ਵਿਜ਼ਡਨ ਦੇ ਸਰਵਸ੍ਰੇਸ਼ਠ ਕ੍ਰਿਕਟਰ’

ਲੰਡਨ : ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਪਿਛਲੇ 3 ਸਾਲ ਤੋਂ ਚਲਦੇ ਆ ਰਹੇ ਦਬਦਬੇ ਨੂੰ ਖਤਮ ਕਰ ਕੇ  ਬੁੱਧਵਾਰ ਨੂੰ ਸਾਲ 2019 ਦੇ ਲਈ ਵਿਜ਼ਡਨ ਦਾ, ਵਰਲਡ ਦਾ ਵਰਲਡ ਦਾ ਸਰਵਸ੍ਰੇਸ਼ਠ ਕ੍ਰਿਕਟਰ (ਵਿਜਡਨ ਲੀਡਿੰਗ ਕ੍ਰਿਕਟਰ ਇਨ ਦਿ ਵਰਲਡ) ਦਾ ਸਨਮਾਨ ਹਾਸਲ ਕੀਤਾ। ਵਿਡਡਨ ਕ੍ਰਿਕਟਰਸ ਅਲਮਾਨੈਕ ਨੇ 2020 ਦੇ ਆਪਣੇ ਸੈਸ਼ਨ ਵਿਚ 2019 ਦੇ ਪ੍ਰਦਰਸ਼ਨ ਦੇ ਲਈ ਸਟੋਕਸ ਨੂੰ ਇਹ ਸਨਮਾਨ ਦਿੱਤਾ ਜੋ ਇਸ ਤੋਂ ਪਹਿਲਾਂ 3 ਸਾਲਾਂ ਤਕ ਲਗਾਤਾਰ ਕੋਹਲੀ ਨੂੰ ਮਿਲ ਰਿਹਾ ਸੀ। ਭਾਰਤ ਦੇ ਸਟਾਰ ਬੱਲੇਬਾਜ਼ ਨੂੰ 2016, 2017 ਅਤੇ 2018 ਵਿਚ ਲਗਾਤਾਰ 3 ਵਾਰ ਵਿਜ਼ਡਨ ਨੇ ਸਾਲ ਦਾ ਆਪਣਾ ਅਗ੍ਰਿਣੀ ਕ੍ਰਿਕਟਰ ਚੁਣਿਆ ਸੀ ਜੋ ਕਿ ਰਿਕਾਰਡ ਹੈ। ਇਸ ਵਾਰ ਹਾਲਾਂਕਿ ਵਿਜ਼ਡਨ ਦਾ ਸਨਮਾਨ ਸੂਚੀ ਵਿਚ ਕੋਈ ਵੀ ਭਾਰਤੀ ਪੁਰਸ਼ ਜਾਂ ਮਹਿਲਾ ਖਿਡਾਰੀ ਜਗ੍ਹਾ ਨਹੀਂ ਬਣਾ ਸਕਿਆ। ਸਟੋਕਸ ਨੇ ਪਹਿਲੀ ਵਾਰ ਇਹ ਸਨਮਾਨ ਹਾਸਲ ਕੀਤਾ ਹੈ। ਇਹ ਪੁਰਸਕਾਰ 2003 ਤੋਂ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਟੋਕਸ ਇਸ ਨੂੰ ਹਾਸਲ ਕਰਨ ਵਾਲੇ ਇੰਗਲੈਂਡ ਦੇ ਦੂਜੇ ਕ੍ਰਿਕਟਰ ਹਨ। ਉਸ ਤੋਂ ਪਹਿਲਾਂ ਐਂਡਰਿਊ ਫਲਿੰਟਾਫ ਨੂੰ ਸਾਲ 2005 ਵਿਚ ਇਹ ਸਨਮਾਨ ਮਿਲਿਆ ਸੀ। 

PunjabKesari

ਵਿਜ਼ਡਨ ਨੇ ਇਸ ਤੋਂ ਇਲਾਵਾ ਆਸਟਰੇਲੀਆਈ ਆਲਰਾਊਂਡਰ ਐਲਿਸ ਪੇਰੀ ਨੂੰ ਵਰਲਡ ਕੱਪ ਦੀ ਸਰਵਸ੍ਰੇਸ਼ਠ ਮਹਿਲਾ ਕ੍ਰਿਕਟਰ ਚੁਣਿਆ ਸੀ। ਪੇਰੀ ਉਨ੍ਹਾਂ 5 ਖਿਡਾਰੀਆਂ ਵਿਚ ਸ਼ਾਮਲ ਹੈ, ਜਿਸ ਨੂੰ ਵਿਜਡਨ ਦਾ ਤੇ ਸਾਲ ਦਾ ਕ੍ਰਿਕਟਰ ਚੁਣਿਆ ਗਿਆ ਹੈ। ਉਹ ਇਸ ਸੂਚੀ ਵਿਚ ਸ਼ਾਮਲ 3 ਆਸਟਰੇਲੀਆਈ ਕ੍ਰਿਕਟਰਾਂ ਵਿਚੋਂ ਇਕ ਹੈ। ਆਸਟਰੇਲੀਆਈ ਪੁਰਸ਼ ਟੀਮ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਅਤੇ ਬੱਲੇਬਾਜ਼ ਮਾਰਨਸ ਲਾਬੂਚੇਨ, ਇੰਗਲੈਂਡ ਦੇ ਜੋਫਰਾ ਆਰਚਰ ਅਤੇ ਦੱਖਣੀ ਅਫਰੀਕਾ ਦੇ ਸਿਮੋਨ ਹਾਰਮਰ ਨੂੰ ਇਸ ਸੂਚੀ ਵਿਚ ਜਗ੍ਹਾ ਮਿਲੀ ਹੈ। ਵੈਸਟਇੰਡੀਜ਼ ਦੇ ਆਂਦਰੇ ਰਸੇਲ ਨੂੰ ਟੀ-20 ਦਾ ਸਰਵਸ੍ਰੇਸ਼ਠ ਕ੍ਰਿਕਟਰ ਚੁਣਿਆ ਗਿਆ ਹੈ। ਸਟੋਕਸ ਨੇ ਇੰਗਲੈਂਡ ਨੂੰ ਪਿਛਲੇ ਸਾਲ ਪਹਿਲਾ ਵਰਲਡ ਕੱਪ ਜਿਤਾਉਣ ’ਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਸ ਤੋਂ ਇਲਾਵਾ ਉਸ ਨੇ ਸ਼ਾਨਦਾਰ ਹੁਨਰ ਅਤੇ ਕਿਸਮਤ ਦੇ ਦਮ ’ਤੇ ਵਰਲਡ ਕੱਪ ਫਾਈਨਲ ਵਿਚ ਟੀਚੇ ਦਾ ਪਿੱਛਾ ਕਰ ਰਹੇ ਇੰਗਲੈਂਡ ਦਾ ਬਚਾਅ ਕੀਤਾ ਅਤੇ ਸੁਪਰ ਓਵਰ ਵਿਚ ਵੀ 15 ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਸ ਨੇ ਹੈਡਿੰਗਲੇ ਵਿਚ ਤੀਜੇ ਟੈਸਟ ਮੈਚ ਵਿਚ ਸਰਵਸ੍ਰੇਸ਼ਠ ਪਾਰੀਆਂ ਵਿਚੋਂ ਇਕ ਪਾਰੀ ਖੇਡੀ। ਉਸ ਨੇ ਅਜੇਤੂ 135 ਦੌੜਾਂ ਬਣਾ ਕੇ ਇੰਗਲੈਡ ਨੂੰ ਇਕ ਵਿਕਟ ਨਾਲ ਜਿੱਤ ਦਿਵਾਈ ਸੀ।

PunjabKesari

 


author

Ranjit

Content Editor

Related News