ਸਟੋਕਸ ਨੇ ਦਬਾਇਆ ਪਤਨੀ ਦਾ ਗਲਾ, ਬਾਅਦ ''ਚ ਟਵੀਟ ਦੇ ਜ਼ਰੀਏ ਸੱਚ ਆਇਆ ਸਾਹਮਣੇ

Wednesday, Oct 09, 2019 - 12:37 PM (IST)

ਸਟੋਕਸ ਨੇ ਦਬਾਇਆ ਪਤਨੀ ਦਾ ਗਲਾ, ਬਾਅਦ ''ਚ ਟਵੀਟ ਦੇ ਜ਼ਰੀਏ ਸੱਚ ਆਇਆ ਸਾਹਮਣੇ

ਨਵੀਂ ਦਿੱਲੀ : ਇੰਗਲਿਸ਼ ਆਲਰਾਊਂਡਰ ਬੇਨ ਸਟੋਕਸ ਨੂੰ ਸਦੇ ਉਸਦੇ ਰਫ ਐਂਡ ਟਫ ਅੰਦਾਜ਼ ਅਤੇ ਆਲਰਾਊਂਡਰ ਕ੍ਰਿਕਟ ਹੁਨਰ ਲਈ ਦੁਨੀਆ ਵਿਚ ਜਾਣਿਆ ਜਾਂਦਾ ਹੈ। ਸਟੋਕਸ ਲਈ ਪਿਛਲੇ ਕੁਝ ਮਹੀਨੇ ਸ਼ਾਨਦਾਰ ਰਹੇ ਹਨ ਅਤੇ ਉਸ ਨੇ ਇਸ ਦੌਰਾਨ 2 ਅਜਿਹੀਆਂ ਪਾਰੀਆਂ ਖੇਡੀਆਂ ਹਨ ਜਿਸ ਕਾਰਨ ਉਹ ਇੰਗਲੈਂਡ ਕ੍ਰਿਕਟ ਵਿਚ ਸਭ ਤੋਂ ਕਾਮਯਾਬ ਆਲਰਾਊਂਡਰ ਬਣ ਕੇ ਉੱਭਰੇ ਹਨ। ਸਟੋਕਸ ਨੇ 14 ਜੁਲਾਈ ਨੂੰ ਲਾਰਡਸ ਮੈਦਾਨ 'ਤੇ ਵਰਲਡ ਕੱਪ ਫਾਈਨਲ ਤੋਂ ਇਲਾਵਾ ਏਸ਼ੇਜ਼ ਸੀਰੀਜ਼ ਲਈ ਹੈਂਡਿਗਲੇ ਟੈਸਟ ਮੈਚ ਦੀ ਚੌਥੀ ਪਾਰੀ ਵਿਚ ਅਜੇਤੂ ਸੈਂਕੜਾ ਲਗਾਇਆ ਸੀ। ਇੰਗਲੈਂਡ ਟੀਮ ਇਨ੍ਹਾਂ ਦੋਵਾਂ ਹੀ ਮੌਕਿਆਂ 'ਤੇ ਕ੍ਰਿਕਟ ਇਤਿਹਾਸ ਦੀ ਬਿਹਤਰੀਨ ਜਿੱਤ ਮਿਲੀ ਸੀ। ਇਸ ਤੋਂ ਪਹਿਲਾਂ 'ਬੈਡ ਬੁਆਏ' ਦੀ ਈਮੇਜ਼ ਕਾਰਨ ਚਰਚਾਵਾਂ 'ਚ ਰਹਿਣ ਵਾਲੇ ਸਟੋਕਸ ਇਕ ਵਾਰ ਫਿਰ ਖਬਰਾਂ 'ਚ ਹਨ।
PunjabKesari
 

ਸਟੋਕਸ ਨੇ ਦਬਾਇਆ ਪਤਨੀ ਦਾ ਗਲਾ
ਸਟੋਕਸ ਦੇ ਚਰਚਾਵਾਂ 'ਚ ਰਹਿਣ ਦੀ ਵਜ੍ਹਾ ਇਸ ਵਾਰ ਕ੍ਰਿਕਟ ਨਹੀਂ ਸਗੋਂ ਪਤਨੀ ਦਾ ਗਲਾ ਦਬਾਉਣ ਦਾ ਮਾਮਲਾ ਹੈ। ਸੂਤਰਾਂ 'ਚ ਦੱਸਿਆ ਗਿਆ ਕਿ ਸਟੋਕਸ ਨੇ ਗਲਾ ਉਸ ਸਮੇਂ ਦਬਾਇਆ ਜਦੋਂ ਉਹ ਪ੍ਰਫੈਸ਼ਨਲ ਕ੍ਰਿਕਟਰਸ ਐਸੋਸੀਏਸ਼ਨ ਐਵਾਰਡਸ ਦੀ 50ਵੀਂ ਸਾਲਾਨਾ ਪਾਰਟੀ ਵਿਚ ਸ਼ਾਮਲ ਹੋਏ ਸੀ। ਇਕ ਬ੍ਰਿਟਿਸ਼ ਵੈਬਸਾਈਟ ਨੇ ਇਕ ਫੋਟੋ ਵੀ ਛਾਪੀ ਹੈ ਜਿਸ ਵਿਚ ਦਿਖਾਇਆ ਗਿਆ ਕਿ ਸਟੋਕਸ ਇਕ ਹੱਥ ਨਾਲ ਆਪਣੀ ਪਤਨੀ ਦਾ ਗਲਾ ਦਬਾ ਰਹੇ ਹਨ। ਦੇਖਦੇ ਹੀ ਦੇਖਦੇ ਇਹ ਖਬਰ ਵਾਇਰਲ ਹੋ ਗਈ ਕਿ ਸਟੋਕਸ ਨੇ ਗੁੱਸੇ ਵਿਚ ਆ ਕੇ ਆਪਣੀ ਪਤਨੀ ਦਾ ਗਲਾ ਦਬਾਇਆ ਹੈ। ਇਸ 'ਤੇ ਸਟੋਕਸ ਦੀ ਪਤਨੀ ਕਲੇਅਰ ਨੂੰ ਸਾਹਮਣੇ ਆ ਕੇ ਇਸ ਗੱਲ ਦਾ ਖੁਲਾਸਾ ਕਰਨਾ ਪਿਆ।

PunjabKesari

ਪਤਨੀ ਨੇ ਦੱਸਿਆ ਕੀ ਸੀ ਮਾਮਲਾ
ਸਟੋਕਸ ਦੀ ਪਤਨੀ ਕਲੇਅਰ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਬਕਵਾਸ ਕਰਾਰ ਦਿੱਤਾ। ਉਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਤਰ੍ਹਾਂ ਦੀਆਂ ਖਬਰਾਂ ਉਡਾਉਣ ਵਾਲੇ ਲੋਕਾਂ ਦੀ ਆਲੋਚਨਾ ਕਰਦਿਆਂ ਲਿਖਿਆ, ''ਯਕੀਨ ਨਹੀਂ ਹੋ ਰਿਹਾ, ਇਨ੍ਹਾਂ ਲੋਕਾਂ ਨੇ ਕੀ ਬਕਵਾਸ ਕੀਤੀ ਹੈ। ਮੈਂ ਅਤੇ ਬੇਨ ਇਕ-ਦੂਜੇ ਦਾ ਚਿਹਰਾ ਖਿਚ ਕੇ ਆਪਸ 'ਚ ਇਸ ਲਈ ਉਲਝ ਰਹੇ ਸੀ ਕਿਉਂਕਿ ਅਸੀਂ ਇਸ ਤਰ੍ਹਾਂ ਨਾਲ ਇਕ-ਦੂਜੇ ਲਈ ਪਿਆਰ ਜ਼ਾਹਿਰ ਕਰਦੇ ਹਾਂ। ਇਸ ਤੋਂ 20 ਮਿੰਟ ਬਾਅਦ ਅਸੀਂ ਮੈਕਡੋਨਾਲਡ ਵਿਚ ਇਕ ਰੋਮਾਂਟਿਕ ਡਿਨਰ ਕੀਤਾ ਸੀ।'' ਇਸ ਟਵੀਟ 'ਤੇ ਬੇਨ ਸਟੋਕਸ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਕ ਇਮੋਜੀ ਨਾਲ ਆਪਣੀ ਗੱਲ ਕਹੀ। ਸਟੋਕਸ ਨੇ ਇਸ ਟਵੀਟ 'ਤੇ ਕਿਸ ਵਾਲੀ ਇਮੋਜੀ ਸ਼ੇਅਰ ਕੀਤੀ।


Related News