ਸਟਿਮੈਕ ਨੇ ਭਾਰਤੀ ਫੁੱਟਬਾਲ ਦੇ ਨਵੇਂ ਕੋਚ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, ਇਹ ਸਫਰ ਆਸਾਨ ਨਹੀਂ

Monday, Jul 22, 2024 - 06:35 PM (IST)

ਸਟਿਮੈਕ ਨੇ ਭਾਰਤੀ ਫੁੱਟਬਾਲ ਦੇ ਨਵੇਂ ਕੋਚ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, ਇਹ ਸਫਰ ਆਸਾਨ ਨਹੀਂ

ਨਵੀਂ ਦਿੱਲੀ, (ਭਾਸ਼ਾ) ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਮੁੱਖ ਕੋਚ ਇਗੋਰ ਸਟਿਮੈਕ ਨੇ ਸੋਮਵਾਰ ਨੂੰ ਆਪਣੇ ਉਤਰਾਧਿਕਾਰੀ ਮਾਨੋਲੋ ਮਾਰਕੇਜ਼ ਨੂੰ ਚਿਤਾਵਨੀ ਦਿੱਤੀ ਕਿ ਅੱਗੇ ਦਾ ਸਫਰ ਆਸਾਨ ਨਹੀਂ  ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਇਸ ਅਹੁਦੇ ਲਈ ਸਪੇਨ ਦੇ ਸਾਬਕਾ ਖਿਡਾਰੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਚੰਗੇ ਨਤੀਜੇ ਦੇਣ ਦੀ ਸਮਰੱਥਾ ਰੱਖਦੇ ਹਨ। 

ਸਟੀਮੈਕ 1998 ਵਿੱਚ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪੁੱਜਣ ਵਾਲੀ ਟੀਮ ਦਾ ਮੈਂਬਰ ਸੀ। ਮੁਕਾਬਲਤਨ ਆਸਾਨ ਡਰਾਅ ਮਿਲਣ ਦੇ ਬਾਵਜੂਦ 2026 ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਤੀਜੇ ਗੇੜ ਲਈ ਕੁਆਲੀਫਾਈ ਕਰਨ ਵਿੱਚ ਭਾਰਤ ਦੀ ਅਸਫਲਤਾ ਤੋਂ ਬਾਅਦ ਉਸ ਨੂੰ ਪਿਛਲੇ ਮਹੀਨੇ ਬਰਖਾਸਤ ਕਰ ਦਿੱਤਾ ਗਿਆ ਸੀ। 

ਸਟਿਮੈਕ ਨੇ ਟਵਿੱਟਰ 'ਤੇ ਲਿਖਿਆ, ''ਪਿਆਰੇ ਮਾਨੋਲੋ, ਭਾਰਤ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤੇ ਜਾਣ 'ਤੇ ਵਧਾਈ। ਇਹ ਸਫ਼ਰ ਆਸਾਨ ਨਹੀਂ ਹੋਵੇਗਾ, ਪਰ ਭਾਰਤੀ ਖਿਡਾਰੀਆਂ ਨਾਲ ਤੁਹਾਡਾ ਤਜਰਬਾ ਦਰਸਾਉਂਦਾ ਹੈ ਕਿ ਤੁਸੀਂ 'ਬਲੂ ਟਾਈਗਰਜ਼' ਨੂੰ ਅਗਲੇ ਪੱਧਰ 'ਤੇ ਲੈ ਜਾਣ ਲਈ ਸਭ ਤੋਂ ਅਨੁਕੂਲ ਹੋ। ਸ਼ੁਭ ਕਾਮਨਾਵਾਂ. ਮੇਰੇ ਦੋਸਤ।'' ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐਫਐਫ) ਦੀ ਕਾਰਜਕਾਰੀ ਕਮੇਟੀ ਨੇ ਸ਼ਨੀਵਾਰ ਨੂੰ 55 ਸਾਲਾ ਮਾਰਕੇਜ਼ ਨੂੰ ਕੋਚ ਨਿਯੁਕਤ ਕੀਤਾ। 


author

Tarsem Singh

Content Editor

Related News