ਦੱ. ਅਫਰੀਕਾ ਦੀ ਜਿੱਤ ਦਾ ਮਜ਼ਾਕ ਉਡਾਉਣ ਵਾਲੇ ਭਾਰਤੀ ਪ੍ਰਸ਼ੰਸਕਾਂ ਨੂੰ ਸਟੇਨ ਨੇ ਲਿਆ ਲੰਮੇ ਹੱਥੀ

12/31/2019 5:06:55 PM

ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਉਸ ਭਾਰਤੀ ਪ੍ਰਸ਼ੰਸਕ ਨੂੰ ਲੰਮੇ ਹੱਥੀ ਲਿਆ ਹੈ ਜਿਸ ਨੇ ਇੰਗਲੈਂਡ ਖਿਲਾਫ 4 ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਮੈਚ ਵਿਚ ਟੀਮ ਦੀ ਜਿੱਤ ਦਾ ਮਜ਼ਾਕ ਬਣਾਇਆ ਸੀ। ਦੱਖਣੀ ਅਫਰੀਕਾ ਲਈ 93 ਟੈਸਟ ਅਤੇ 125 ਵਨ ਡੇ ਖੇਡ ਚੁੱਕੇ ਸਟੇਨ ਨੇ ਟਵਿੱਟਰ 'ਤੇ ਕਪਤਾਨ ਫਾਫ ਡੂ ਪਲੇਸਿਸ ਅਤੇ ਕੋਚ ਮਾਰਕ ਬਾਊਚਰ ਨੂੰ ਵਧਾਈ ਦਿੱਤੀ।

ਇਕ ਭਾਰਤੀ ਪ੍ਰਸ਼ੰਸਕ ਨੇ ਇਸ 'ਤੇ ਲਿਖਿਆ ਕਿ ਆਪਣੀ ਧਰਤੀ 'ਤੇ ਇਹ ਜਿੱਤ ਮਿਲੀ ਹੈ ਜਿਸ 'ਤੇ ਸਟੇਨ ਨੇ ਜਵਾਬ ਦਿੱਤਾ, ''ਮਤਲਬ ਭਾਰਤ ਦੀ ਭਾਰਤ ਵਿਚ ਜਿੱਤ ਨੂੰ ਵੀ ਨਹੀਂ ਗਿਣਿਆ ਜਾਵੇਗਾ ਅਤੇ ਵੈਸੇ ਵੀ ਭਗਵਾਨ ਨੇ ਇਸ ਵਿਚ ਕੁੱਝ ਨਹੀਂ ਕੀਤਾ ਹੈ। ਮੂਰਖ।''


Related News