ਸਟੇਨ ਮਾਰਕੀ ਖਿਡਾਰੀ ਦੇ ਤੌਰ ''ਤੇ ਯੂਰੋ ਸਲੈਮ ਟੀ20 ਲੀਗ ਨਾਲ ਜੁੜੇ

Tuesday, Jul 02, 2019 - 09:47 AM (IST)

ਸਟੇਨ ਮਾਰਕੀ ਖਿਡਾਰੀ ਦੇ ਤੌਰ ''ਤੇ ਯੂਰੋ ਸਲੈਮ ਟੀ20 ਲੀਗ ਨਾਲ ਜੁੜੇ

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦੇ ਜ਼ਖਮੀ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ 30 ਅਗਸਤ ਤੋਂ ਸ਼ੁਰੂ ਹੋ ਰਹੇ ਯੂਰੋ ਟੀ20 ਸਲੈਮ ਲੀਗ ਦੇ ਪਹਿਲੇ ਸਤਰ ਲਈ ਮਾਰਕੀ ਖਿਡਾਰੀ ਦੇ ਤੌਰ 'ਤੇ ਕਰਾਰ ਕੀਤਾ ਹੈ। 36 ਸਾਲ ਦੇ ਸਟੇਨ ਦੱਖਣ ਅਫਰੀਕਾ ਦੀ ਵਰਲਡ ਕੱਪ ਟੀਮ 'ਚ ਸਨ ਪਰ ਫਿਟਨੈੱਸ ਸਮੱਸਿਆ ਦੇ ਕਾਰਨ ਉਹ ਬਾਅਦ 'ਚ ਟੀਮ ਤੋਂ ਬਾਹਰ ਹੋ ਗਏ। ਇਸ ਲੀਗ ਨਾਲ ਜੁੜਣ ਵਾਲੇ ਸਾਬਕਾ ਤੇ ਮੌਜੂਦਾ ਅੰਤਰਰਾਸ਼ਟਰੀ ਖਿਡਾਰੀਆਂ ਦੀ ਸੂਚੀ 'ਚ ਸ਼ਾਮਿਲ ਹੋ ਗਏ ਹਨ। ਕ੍ਰਿਕਟ ਨੀਦਰਲੈਂਡਜ਼ ਨੇ ਟਵੀਟ ਕਰ ਦੱਸਿਆ, ''ਡੇਲ ਸਟੇਨ ਮਾਰਕੀ ਖਿਡਾਰੀ ਦੇ ਰੂਪ 'ਚ ਇਮਰਾਨ ਤਾਹਿਰ, ਜੇ. ਪੀ. ਡੁਮਿਨੀ, ਕ੍ਰਿਸ ਲਿਨ,  ਬਾਬਰ ਆਜ਼ਮ ਤੇ ਲਿਊਕ ਰੋਂਚੀ ਦੇ ਨਾਲ ਲੀਗ 'ਚ ਜੁੜ ਰਹੇ ਹਨ। ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਇੰਗਲੈਂਡ ਦੇ ਕਪਤਾਨ ਇਓਨ ਮੋਰਗਨ, ਸ਼ਾਹਿਦ ਅਫਰੀਦੀ, ਬਰੈਂਡਨ ਮੈਕੁਲਮ, ਸ਼ੇਨ ਵਾਟਸਨ ਤੇ ਰਾਸ਼ਿਦ ਖਾਨ ਆਇਕਨ ਖਿਡਾਰੀ ਦੇ ਰੂਪ 'ਚ ਲੀਗ ਨਾਲ ਜੁੜੇ ਹੈ।PunjabKesari

ਲੀਗ ਦੇ ਆਯੋਜਕਾਂ ਨੇ ਸਟੇਨ ਦੀ ਵੀਡੀਓ ਪੋਸਟ ਕੀਤੀ ਜਿਸ 'ਚ ਉਨ੍ਹਾਂ ਨੇ ਕਿਹਾ, ''ਮਾਰਕੀ ਖਿਡਾਰੀ ਦੇ ਤੌਰ 'ਤੇ ਯੂਰੋ ਟੀ20 ਸਲੈਮ ਨਾਲ ਜੁੜਣ ਨੂੰ ਲੈ ਕੇ ਮੈਂ ਕਾਫ਼ੀ ਰੋਮਾਂਚਿਤ ਹਾਂ। ਉਥੇ ਜਾਣ ਦਾ ਇੰਤਜ਼ਾਰ ਕਰ ਰਿਹਾ ਹਾਂ। ਸਟੇਨ ਨੇ 93 ਟੈਸਟ 'ਚ 439 ਵਿਕਟ ਲਈ ਹੈ ਜੋ ਦੱਖਣ ਅਫਰੀਕਾ ਲਈ ਰਿਕਾਰਡ ਹੈ।


Related News