ਜਾਣੋ ਕਿਉਂ ਸਟੀਵ ਸਮਿਥ ਨੇ IPL ਨੂੰ ਆਪਣੇ ਦੇਸ਼ ਦੀ ਲੀਗ BBL ਤੋਂ ਬਿਹਤਰ ਕਿਹਾ

Saturday, Mar 23, 2019 - 03:20 PM (IST)

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ ਦੁਨੀਆ ਦੀ ਸਭ ਤੋਂ ਵੱਡੀ ਲੀਗ ਹੈ। ਹਰ ਵੱਡਾ ਤੋਂ ਵੱਡਾ ਕ੍ਰਿਕਟਰ ਚਾਹੁੰਦਾ ਹੈ ਕਿ ਘੱਟੋ-ਘੱਟ ਇਕ ਵਾਰ ਉਹ ਇਸ ਟੂਰਨਾਮੈਂਟ 'ਚ ਜ਼ਰੂਰ ਖੇਡੇ। ਜਿੱਥੇ ਇਸ ਲੀਗ 'ਚ ਬੇਸ਼ੁਮਾਰ ਪੈਸਾ ਮਿਲਦਾ ਹੈ ਤਾਂ ਉੱਥੇ ਹੀ ਖਿਡਾਰੀਆਂ ਕੋਲ ਆਪਣੇ ਪ੍ਰਦਰਸ਼ਨ ਨਾਲ ਸਟਾਰ ਬਣਨ ਦਾ ਮੌਕਾ ਹੁੰਦਾ ਹੈ। ਆਈ.ਪੀ.ਐੱਲ. ਸਿਰਫ ਭਾਰਤ 'ਚ ਹੀ ਨਹੀਂ ਸਗੋਂ ਦੁਨੀਆ ਦੇ ਸਾਰੇ ਦੇਸ਼ਾਂ 'ਚ ਲੋਕਪ੍ਰਿਯ ਹੈ। ਆਸਟਰੇਲੀਆ ਦੇ ਸਟੀਵ ਸਮਿਥ ਪਿਛਲੇ ਆਈ.ਪੀ.ਐੱਲ. ਸੀਜ਼ਨ 'ਚ ਬੈਨ ਦੇ ਚਲਦੇ ਨਹੀਂ ਖੇਡ ਸਕੇ ਸਨ ਜਦਕਿ ਇਸ ਵਾਰ ਉਹ ਆਪਣੀ ਟੀਮ ਰਾਜਸਥਾਨ ਰਾਇਲਸ ਨਾਲ ਜੁੜੇ ਹਨ। ਇਸ ਦੌਰਾਨ ਸਮਿਥ ਨੇ ਆਈ.ਪੀ.ਐੱਲ. ਅਤੇ ਆਸਟਰੇਲੀਆ ਦੀ ਬਿਗ ਬੈਸ਼ ਲੀਗ ਦੋਹਾਂ ਨੂੰ ਸ਼ਾਨਦਾਰ ਦੱਸਿਆ ਹੈ ਪਰ ਉਹ ਆਈ.ਪੀ.ਐੱਲ. ਨੂੰ ਇਕ ਮਾਮਲੇ 'ਚ ਖਾਸ ਮੰਨਦੇ ਹਨ।
PunjabKesari
ਰਾਜਸਥਾਨ ਰਾਇਲਸ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸਮਿਥ ਨੇ ਕਿਹਾ, ''ਬੀ.ਬੀ.ਐੱਲ. ਅਤੇ ਆਈ.ਪੀ.ਐੱਲ. ਦੋਵੇਂ ਹੀ ਸ਼ਾਨਦਾਰ ਲੀਗ ਹਨ, ਪਰ ਇੱਥੇ ਮੈਂ ਬਹੁਤ ਆਨੰਦ ਮਾਣਿਆ ਹੈ, ਜਿਸ ਦਾ ਕਾਰਨ ਹੈ ਇੱਥੇ ਵੱਡੀ ਗਿਣਤੀ 'ਚ ਮੌਜੂਦ ਦਰਸ਼ਕ ਸ਼ਾਨਦਾਰ ਹੁੰਦੇ ਹਨ। ਨਾਲ ਹੀ ਦੁਨੀਆ ਭਰ ਦੇ ਖਿਡਾਰੀਆਂ ਦੇ ਖਿਲਾਫ ਖੇਡਣ ਦਾ ਮੌਕਾ ਮਿਲਦਾ ਹੈ।'' ਅੱਗੇ ਸਮਿਥ ਨੇ ਕਿਹਾ, ਟੀਮ ਨਾਲ ਵਾਪਸ ਜੁੜਨਾ ਸ਼ਾਨਦਾਰ ਹੈ। ਮੈਨੂੰ ਗ੍ਰਾਊਂਡ (ਸਵਾਈਮਾਨ ਸਿੰਘ) ਅਤੇ ਬਾਕੀ ਸਭ ਚੰਗਾ ਦਿਸ ਰਿਹਾ ਹੈ। ਖਿਡਾਰੀ ਸਖਤ ਟ੍ਰੇਨਿੰਗ ਲੈ ਰਹੇ ਹਨ ਅਤੇ ਮੈਂ ਫੀਲਡ 'ਚ ਜਾਣ ਲਈ ਇੰਤਜ਼ਾਰ ਨਹੀਂ ਕਰ ਸਕਦਾ।''


Tarsem Singh

Content Editor

Related News