ਸਟੀਵ ਸਮਿਥ ਨੇ ਗਲੋਬਲ ਟੀ-20 ਲੀਗ ''ਚ ਕੀਤੀ ਸ਼ਾਨਦਾਰ ਵਾਪਸੀ
Friday, Jun 29, 2018 - 01:01 PM (IST)
ਨਵੀਂ ਦਿੱਲੀ— ਗੇਂਦ ਨਾਲ ਛੇੜਛਾੜ ਦੇ ਵਿਵਾਦ ਦੇ ਬਾਅਦ ਆਸਟਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਸਮਿਥ ਨੇ ਕੈਨੇਡਾ ਗਲੋਬਲ ਟੀ-20 ਲੀਗ ਦੇ ਪਹਿਲੇ ਹੀ ਮੈਚ 'ਚ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਜਿਸ 'ਚ 8 ਚੌਕੇ ਅਤੇ ਇਕ ਛੱਕਾ ਸ਼ਾਮਲ ਹਨ। ਟੋਰੰਟੋ ਨੈਸ਼ਨਲ ਦੇ ਲਈ ਖੇਡਦੇ ਹੋਏ ਸਮਿਥ ਨੇ 41 ਗੇਂਦਾਂ 'ਚ 61 ਦੌੜਾਂ ਦੀ ਪਾਰੀ ਖੇਡੀ। ਸਟੀਵ ਸਮਿਥ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਟੋਰੰਟੋ ਨੈਸ਼ਨਲ ਨੇ ਆਪਣੇ ਪਹਿਲੇ ਮੈਚ 'ਚ 6 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਜ਼ਿਕਰਯੋਗ ਹੈ ਕਿ ਸਾਊਥ ਅਫਰੀਕਾ ਦੇ ਖਿਲਾਫ ਟੈਸਟ ਸੀਰੀਜ਼ ਦੇ ਦੌਰਾਨ ਸਮਿਥ ਨੂੰ ਗੇਂਦ ਨਾਲ ਛੇੜਛਾੜ ਦੇ ਦੋਸ਼ 'ਚ ਇਕ ਸਾਲ ਦੇ ਲਈ ਕੌਮਾਂਤਰੀ ਅਤੇ ਘਰੇਲੂ ਕ੍ਰਿਕਟ ਤੋਂ ਬੈਨ ਕਰ ਦਿੱਤਾ ਸੀ। ਇਸ ਤੋਂ ਇਲਾਵਾ ਆਸਟਰੇਲੀਆ ਕ੍ਰਿਕਟ ਬੋਰਡ ਨੇ ਉਨ੍ਹਾਂ ਨੂੰ ਆਸਟਰੇਲੀਆਈ ਟੀਮ ਦੇ ਕਪਤਾਨ ਬਣਨ 'ਤੇ ਵੀ ਬੈਨ ਲਗਾਇਆ ਹੈ। ਸਮਿਥ ਨੇ ਲਗਭਗ ਤਿੰਨ ਮਹੀਨੇ ਬਾਅਦ ਕ੍ਰਿਕਟ 'ਚ ਵਾਪਸੀ ਕੀਤੀ ਹੈ।
