ਸਮਿਥ ਦੀ ਹੋਈ ਸਰਜਰੀ, ਵਿਸ਼ਵ ਕੱਪ ਲਈ ਟਰੈਕ ''ਤੇ

Thursday, Feb 07, 2019 - 05:25 PM (IST)

ਸਮਿਥ ਦੀ ਹੋਈ ਸਰਜਰੀ, ਵਿਸ਼ਵ ਕੱਪ ਲਈ ਟਰੈਕ ''ਤੇ

ਸਿਡਨੀ— ਆਸਟਰੇਲੀਆ ਦੇ ਸਾਬਕਾ ਕ੍ਰਿਕਟ ਕਪਤਾਨ ਸਟੀਵ ਸਮਿਥ ਦੀ ਕੂਹਣੀ ਦੀ ਸਰਜਰੀ ਚੰਗੀ ਰਹੀ ਅਤੇ ਉਨ੍ਹਾਂ ਦੇ ਪ੍ਰਬੰਧਨ ਨੇ ਕਿਹਾ ਕਿ ਉਹ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਖੇਡਣ ਲਈ ਸਹੀ ਦਿਸ਼ਾ ਵੱਲ ਵਧ ਰਹੇ ਹਨ। ਸਮਿਥ 'ਤੇ ਗੇਂਦ ਨਾਲ ਛੇੜਛਾੜ ਲਈ ਲੱਗੀ ਪਾਬੰਦੀ ਮਾਰਚ ਦੇ ਅੰਤ 'ਚ ਖਤਮ ਹੋ ਰਹੀ ਹੈ।

ਉਨ੍ਹਾਂ ਨੂੰ ਲਿਗਾਮੇਂਟ 'ਚ ਸਮੱਸਿਆ ਦੇ ਕਾਰਨ ਪਿਛਲੇ ਮਹੀਨੇ ਬੰਗਲਾਦੇਸ਼ ਪ੍ਰੀਮੀਅਰ ਲੀਗ ਟਵੰਟੀ-20 ਟੂਰਨਾਮੈਂਟ ਤੋਂ ਹਟਣ ਲਈ ਮਜਬੂਰ ਹੋਣਾ ਪਿਆ ਸੀ। ਉਨ੍ਹਾਂ ਨੇ ਇਸ ਲਈ ਸਰਜਰੀ ਵੀ ਕਰਾਈ। ਸਮਿਥ ਦੇ ਮੈਨੇਜਰ ਵਾਰੇਨ ਕ੍ਰੇਗ ਨੇ ਕ੍ਰਿਕਟ ਆਸਟਰੇਲੀਆ ਵੈੱਬਸਾਈਟ ਨੂੰ ਕਿਹਾ ਕਿ ਸਰਜਰੀ ਠੀਕ ਠਾਕ ਰਹੀ ਅਤੇ ਉਨ੍ਹਾਂ ਨੂੰ ਖੇਡਣ ਲਈ ਤਿਆਰ ਹੋਣ 'ਚ ਅਜੇ ਸਾਢੇ ਤਿੰਨ ਹਫਤੇ ਦੇ ਕਰੀਬ ਦਾ ਸਮਾਂ ਲੱਗੇਗਾ। ਉਨ੍ਹਾਂ ਕਿਹਾ, ''ਅਸੀਂ ਚਾਹੁੰਦੇ ਹਾਂ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡੇ ਅਤੇ ਇਸ ਤੋਂ ਬਾਅਦ ਵਿਸ਼ਵ ਕੱਪ ਅਤੇ ਫਿਰ ਏਸ਼ੇਜ਼।


author

Tarsem Singh

Content Editor

Related News