ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਸਮਿਥ ਦਾ ਮੁੜ ਕਪਤਾਨ ਬਣਨਾ ਔਖਾ : ਮਾਰਕ ਟੇਲਰ

Tuesday, May 25, 2021 - 01:26 PM (IST)

ਮੈਲਬੌਰਨ— ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਰਕ ਟੇਲਰ ਦਾ ਮੰਨਣਾ ਹੈ ਕਿ 2018 ’ਚ ਹੋਇਆ ਗੇਂਦ ਨਾਲ ਛੇੜਛਾੜ ਕਾਂਡ ਕਦੇ ਵੀ ਪੂਰੀ ਤਰ੍ਹਾਂ ਨਹੀਂ ਦੱਬੇਗਾ ਅਤੇ ਹਾਲ ਵਿਚ ਇਸ ਦੇ ਦੁਬਾਰਾ ਸੁਰਖੀਆਂ ’ਚ ਰਹਿਣ ਨਾਲ ਸਟੀਵ ਸਮਿਥ ਦੀ ਦੁਬਾਰਾ ਟੈਸਟ ਕਪਤਾਨੀ ਹਾਸਲ ਕਰਨ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚੇਗਾ। ਗੇਂਦ ਨਾਲ ਛੇੜਛਾੜ ਕਾਂਡ ’ਚ ਭੂਮਿਕਾ ਲਈ ਸਮਿਥ ਨੂੰ ਕਪਤਾਨੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ’ਤੇ ਇਕ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਸੀ। ਉਨ੍ਹਾਂ ਹਾਲ ’ਚ ਦੁਬਾਰਾ ਆਸਟ੍ਰੇਲੀਆ ਦੀ ਕਮਾਨ ਸੰਭਾਲਣ ਦੀ ਇੱਛਾ ਪ੍ਰਗਟਾਈ ਸੀ ਅਤੇ ਮੌਜੂਦਾ ਟੈਸਟ ਕਪਤਾਨ ਟਿਮ ਪੇਨ ਨੇ ਵੀ ਇਸ ਦਾ ਸਮਰਥਨ ਕੀਤਾ ਸੀ। ਇਹ ਮਾਮਲਾ ਹਾਲਾਂਕਿ ਹਾਲ ’ਚ ਫਿਰ ਤੋਂ ਸੁਰਖੀਆਂ ਵਿਚ ਆ ਗਿਆ ਹੈ।
ਇਹ ਵੀ ਪਡ਼੍ਹੋ : ਹੈਂਡਬਾਲ ਦੀ ਰਾਸ਼ਟਰੀ ਮਹਿਲਾ ਖਿਡਾਰੀ ਵੀ ਸੁਸ਼ੀਲ ਦੀ ਮਦਦਗਾਰ, ਗਿ੍ਰਫ਼ਤਾਰੀ ਦੇ ਸਮੇਂ ਉਸ ਦੀ ਸਕੂਟੀ ’ਤੇ ਸੀ ਮੁਲਜ਼ਮ

ਟੇਲਰ ਨੇ ਕਿਹਾ, ‘ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਨਾਲ ਸਮਿਥ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚੇਗਾ, ਕਿਉਂਕਿ ਮੈਨੂੰ ਯਕੀਨ ਹੈ ਕਿ ਖੇਡ ਨਾਲ ਜੁੜੇ ਜ਼ਿਆਦਾਤਰ ਲੋਕ ਚਾਹੁਣਗੇ ਕਿ ਇਹ ਮਾਮਲਾ ਖ਼ਤਮ ਹੋ ਜਾਵੇ, ਪਰ ਇਹ ਇੰਜ ਹੀ ਖ਼ਤਮ ਨਹੀਂ ਹੋਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਮਿਥ ਦੇ ਸੰਭਾਵਿਤ ਕਪਤਾਨ ਹੋਣ ਨੂੰ ਲੈ ਕੇ ਮਾਹੌਲ ਬਣ ਰਿਹਾ ਹੈ, ਇਸ ਵਿਚ ਸ਼ੱਕ ਦੀ ਕੋਈ ਗੱਲ ਹੀ ਨਹੀਂ ਹੈ।’ ਉਸ ਸੀਰੀਜ਼ ਦੌਰਾਨ ਆਸਟ੍ਰੇਲੀਆਈ ਟੀਮ ਦਾ ਹਿੱਸਾ ਰਹੇ ਪੈਟ ਕਮਿੰਸ, ਜੋਸ ਹੇਜ਼ਲਵੁਡ, ਮਿਸ਼ੇਲ ਸਟਾਰਕ ਅਤੇ ਆਫ ਸਪਿੰਨਰ ਨਾਥਨ ਲਿਓਨ ਨੇ ਹਾਲ ’ਚ ਸਾਂਝਾ ਬਿਆਨ ਜਾਰੀ ਕਰਕੇ ਉਸ ਕਾਂਡ ਦੇ ਬਾਰੇ ਵਿਚ ਅਟਕਲਬਾਜ਼ੀਆਂ ’ਤੇ ਵਿਰਾਮ ਲਾਉਣ ਦੀ ਮੰਗ ਕੀਤੀ ਸੀ। ਟੇਲਰ ਨੇ ਵੀ ਆਸਟ੍ਰੇਲੀਆ ਦੇ ਗੇਂਦਬਾਜ਼ਾਂ ਦਾ ਸਮਰਥਨ ਕੀਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News