ਏਸ਼ੇਜ਼ ਜਿੱਤਣਾ ਸਾਡੇ ਲਈ ਖਾਸ : ਸਮਿਥ

Monday, Sep 09, 2019 - 05:05 PM (IST)

ਏਸ਼ੇਜ਼ ਜਿੱਤਣਾ ਸਾਡੇ ਲਈ ਖਾਸ : ਸਮਿਥ

ਮੈਨਚੈਸਟਰ— ਇੰਗਲੈਂਡ ਨੂੰ ਏੇਸ਼ੇਜ਼ ਟੈਸਟ ਦੇ ਚੌਥੇ ਮੁਕਾਬਲੇ ’ਚ ਹਰਾ ਕੇ ਸੀਰੀਜ਼ ’ਚ ਅਜੇਤੂ ਲੀਡ ਹਾਸਲ ਕਰਨ ਦੇ ਬਾਅਦ ਆਸਟਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ ਕਿ ਏਸ਼ੇਜ਼ ਜਿੱਤਣਾ ਟੀਮ ਲਈ ਖਾਸ ਹੈ। ਆਸਟਰੇਲੀਆ ਨੇ ਇੰਗਲੈਂਡ ਨੂੰ ਐਤਵਾਰ ਨੂੰ ਚੌਥੇ ਟੈਸਟ ਮੈਚ ’ਚ 185 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ’ਚ 2-1 ਦੀ ਲੀਡ ਹਾਸਲ ਕਰ ਲਈ ਹੈ ਅਤੇ ਏਸ਼ੇਜ਼ ’ਤੇ ਆਪਣਾ ਕਬਜ਼ਾ ਕਾਇਮ ਰਖਿਆ। ਸਮਿਥ ਨੇ ਇਸ ਮੈਚ ਦੀ ਪਹਿਲੀ ਪਾਰੀ ’ਚ 211 ਅਤੇ ਦੂਜੀ ਪਾਰੀ ’ਚ 82 ਦੌੜਾਂ ਬਣਾਈਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ‘ਪਲੇਅਰ ਆਫ ਦਿ ਮੈਚ’ ਦਾ ਪੁਰਸਕਾਰ ਦਿੱਤਾ ਗਿਆ। 

PunjabKesari

ਸਮਿਥ ਨੇ ਮੈਚ ਦੇ ਬਾਅਦ ਕਿਹਾ, ‘‘ਏਸ਼ੇਜ਼ ’ਤੇ ਕਬਜ਼ਾ ਬਰਕਰਾਰ ਰੱਖਣਾ ਸੁਖਦ ਤਜਰਬਾ ਹੈ। ਇਹ ਜਿੱਤ ਟੀਮ ਲਈ ਖਾਸ ਹੈ। ਮੈਂ ਕੁਝ ਸਮੇਂ ਤੋਂ ਇੱਥੇ ਖੇਡ ਰਿਹਾ ਹਾਂ ਅਤੇ ਚੀਜ਼ਾਂ ਸਾਡੇ ਮੁਤਾਬਕ ਨਹੀਂ ਸਨ। 2013 ਅਤੇ 2015 ’ਚ ਅਸੀਂ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਸੀ। ਮੈਂ ਬਸ ਇੱਥੇ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਬਣਾਉਣਾ ਚਾਹੁੰਦਾ ਸੀ।’’ ਉਨ੍ਹਾਂ ਕਿਹਾ, ‘‘ਅਜੇ ਸੀਰੀਜ਼ ਦਾ ਇਕ ਮੈਚ ਬਾਕੀ ਹੈ ਅਤੇ ਜ਼ਾਹਰ ਤੌਰ ’ਤੇ ਅਸੀਂ ਇਹ ਮੁਕਾਬਲਾ ਜਿੱਤਣਾ ਚਾਹੁੰਦੇ ਹਾਂ। ਮੈਂ ਟੀਮ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਾਂ। ਖਿਡਾਰੀ ਥੋੜ੍ਹੇ ਥੱਕ ਚੁੱਕੇ ਸਨ ਪਰ ਉਨ੍ਹਾਂ ਨੂੰ ਪਤਾ ਸੀ ਕਿ ਨਵੀਂ ਗੇਂਦ ਨਾਲ ਅਸੀਂ ਚੰਗਾ ਕਰ ਸਕਦੇ ਹਾਂ। ਇਸ ਜਿੱਤ ਦਾ ਸਿਹਰਾ ਟੀਮ ਦੇ ਖਿਡਾਰੀਆਂ ਨੂੰ ਜਾਂਦਾ ਹੈ, ਜਿਸ ਤਰ੍ਹਾਂ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ ਉਸ ਨਾਲ ਅੰਤ ’ਚ ਬਿਹਤਰ ਨਤੀਜੇ ਮਿਲੇ।’’ ਸਮਿਥ ਨੇ ਆਪਣੇ ਪ੍ਰਦਰਸ਼ਨ ’ਤੇ ਕਿਹਾ, ‘‘ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ, ਜਿਵੇਂ ਕਿ ਮੈਂ ਕਿਹਾ ਕਿ ਮੈਂ ਇੱਥੇ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਬਣਾਉਣਾ ਚਾਹੁੰਦਾ ਸੀ। ਮੈਨੂੰ ਆਪਣੇ ’ਤੇ ਮਾਣ ਹੈ ਕਿ ਮੇਰਾ ਪ੍ਰਦਰਸ਼ਨ ਟੀਮ ਦੇ ਸੀਰੀਜ਼ ਜਿੱਤਣ ਦੇ ਕੰਮ ਆਇਆ।’’


author

Tarsem Singh

Content Editor

Related News