CSK ਨੂੰ ਵੱਡਾ ਝਟਕਾ, ਧੋਨੀ ਤੋਂ ਬਾਅਦ ਇਹ ਸਟਾਰ ਖਿਡਾਰੀ ਵੀ ਹੋਇਆ ਬੀਮਾਰ
Saturday, Apr 27, 2019 - 02:06 PM (IST)
ਚੇਨਈ— ਚੇਨਈ ਸੁਪਰ ਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਨੇ ਕਿਹਾ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਹਰਫਨਮੌਲਾ ਖਿਡਾਰੀ ਰਵਿੰਦਰ ਜਡੇਜਾ ਬੀਮਾਰ ਹਨ। ਇਹ ਖ਼ਬਰ ਵਿਸ਼ਵ ਕੱਪ ਦਾ ਇੰਤਜ਼ਾਰ ਕਰ ਰਹੇ ਭਾਰਤੀ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਸਕਦੀ ਹੈ। ਧੋਨੀ ਅਤੇ ਜਡੇਜਾ ਦੇ ਬਿਨਾ ਸ਼ੁੱਕਰਵਾਰ ਨੂੰ ਸੁਰੇਸ਼ ਰੈਨਾ ਦੀ ਅਗਵਾਈ 'ਚ ਚੇਨਈ ਦੀ ਟੀਮ ਘਰੇਲੂ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਤੋਂ 46 ਦੌੜਾਂ ਨਾਲ ਹਾਰ ਗਈ। ਬੁਖਾਰ ਕਾਰਨ ਧੋਨੀ ਮੈਦਾਨ 'ਚ ਨਹੀਂ ਉਤਰ ਸਕੇ ਸਨ।

ਧੋਨੀ ਅਤੇ ਜਡੇਜਾ ਦੀ ਬੀਮਾਰੀ ਬਾਰੇ ਫਲੇਮਿੰਗ ਨੇ ਕਿਹਾ, ''ਉਹ (ਧੋਨੀ ਅਤੇ ਜਡੇਜਾ) ਦੋਵੇਂ ਹੀ ਕਾਫੀ ਬੀਮਾਰ ਹਨ। ਉਹ ਵਾਇਰਸ ਅਤੇ ਬੈਕਟੀਰੀਆ ਦੀ ਲਪੇਟ 'ਚ ਹਨ। ਟੂਰਨਾਮੈਂਟ ਦੇ ਇਸ ਸੈਸ਼ਨ 'ਚ ਧੋਨੀ ਸੱਤ ਪਾਰੀਆਂ 'ਚ 100 ਤੋਂ ਵੱਧ ਔਸਤ ਨਾਲ 314 ਦੌੜਾਂ ਦੇ ਨਾਲ ਚੇਨਈ ਸੁਪਰ ਕਿੰਗਜ਼ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਵਿਸ਼ਵ ਕੱਪ ਇੰਗਲੈਂਡ 'ਚ 30 ਮਈ ਤੋਂ ਸ਼ੁਰੂ ਹੋ ਰਿਹਾ ਹੈ ਜਿਸ 'ਚ ਧੋਨੀ ਅਤੇ ਜਡੇਜਾ ਦੋਵੇਂ ਭਾਰਤੀ ਟੀਮ ਦਾ ਹਿੱਸਾ ਹੈ। ਆਈ.ਪੀ.ਐੱਲ. ਪਲੇਆਫ 'ਚ ਜਗ੍ਹਾ ਪੱਕੀ ਕਰ ਚੁੱਕੀ ਚੇਨਈ ਦੀ ਟੀਮ ਦਾ ਅਗਲਾ ਮੁਕਾਬਲਾ ਇਕ ਮਈ ਨੂੰ ਦਿੱਲੀ ਕੈਪੀਟਲਸ ਨਾਲ ਹੋਵੇਗਾ।
