ਪਤੀ ਲਈ ਫੁੱਟਬਾਲ ਵਿਸ਼ਵ ਕੱਪ ''ਚੋਂ ਨਾਂ ਵਾਪਸ ਲੈ ਸਕਦੀ ਹੈ ਸਟੈਫ ਹਾਗਟਨ
Tuesday, Apr 09, 2019 - 05:09 AM (IST)

ਜਲੰਧਰ - ਇੰਗਲੈਂਡ ਦੀ ਮਹਿਲਾ ਫੁੱਟਬਾਲਰ ਸਟੈਫ ਹਾਗਟਨ ਨੇ ਖੁਲਾਸਾ ਕੀਤਾ ਹੈ ਕਿ ਉਹ ਅਗਲੇ ਫੁੱਟਬਾਲ ਵਿਸ਼ਵ ਕੱਪ 'ਚੋਂ ਆਪਣਾ ਨਾਂ ਵਾਪਸ ਲੈ ਸਕਦੀ ਹੈ ਕਿਉਂਕਿ ਉਸ ਦਾ ਪਤੀ ਸਟੈਫਨ ਡਰਬੀ ਮੋਟਰ ਨਿਊਰਾਨ ਡਿਜ਼ੀਜ਼ ਨਾਲ ਪੀੜਤ ਹੋ ਗਿਆ ਹੈ। ਲਿਵਰਪੂਲ ਤੇ ਓਲਟ ਵਲੋਂ ਖੇਡ ਚੁੱਕੇ 30 ਸਾਲ ਦੇ ਸਟੈਫਨ ਨੇ ਬੀਤੇ ਸਾਲ ਸਤੰਬਰ 'ਚ ਆਪਣੇ ਫੁੱਟਬਾਲ ਕਰੀਅਰ ਤੋਂ ਸੰਨਿਆਸ ਲੈ ਲਿਆ ਸੀ।
ਸਟੈਫਨ ਦੀ ਬੀਮਾਰੀ ਤੇ ਜ਼ਰੂਰਤਾਂ 'ਤੇ ਗੱਲ ਕਰਦੇ ਹੋਏ ਸਟੈਫ ਨੇ ਕਿਹਾ ਕਿ ਅਜੇ ਮੇਰੀ ਪਹਿਲ ਵਿਸ਼ਵ ਕੱਪ ਨਹੀਂ ਬਲਕਿ ਆਪਣੇ ਪਤੀ ਨੂੰ ਸਹਾਰਾ ਦੇਣਾ ਹੈ। ਹਾਲਾਂਕਿ ਪਤੀ ਨੂੰ ਮੇਰਾ ਇਹ ਫੈਸਲਾ ਰਾਸ ਨਹੀਂ ਆ ਰਿਹਾ ਹੈ। ਉਹ ਮੈਨੂੰ ਮੇਰੇ ਫੈਸਲੇ ਕਾਰਨ ਘਰੋਂ ਬਾਹਰ ਤੱਕ ਨਿਕਲ ਜਾਣ ਲਈ ਕਹਿ ਚੁੱਕੇ ਹਨ। ਫਿਰ ਵੀ ਉਹ ਮੇਰੀ ਪਹਿਲ ਹੈ। ਵੈਸੇ ਵੀ ਨੇੜਲੇ ਭਵਿੱਖ 'ਚ ਮੇਰਾ ਸਭ ਤੋਂ ਪਹਿਲਾ ਕੰਮ ਚੰਗੀ ਪਤਨੀ ਬਣਨਾ ਹੀ ਸੀ। ਮੈਨੂੰ ਆਪਣੇ ਫੈਸਲੇ 'ਤੇ ਕੋਈ ਪਛਤਾਵਾ ਨਹੀਂ ਹੈ। ਵਿਸ਼ਵ ਕੱਪ ਨਾ ਖੇਡਣ 'ਤੇ ਸਟੈਫ ਨੇ ਕਿਹਾ ਕਿ ਇਹ ਸਾਲ ਉਸ ਦੇ ਲਈ ਚਾਹੇ ਮੁਸ਼ਕਲ ਹੋਵੇ ਪਰ ਉਹ ਈਮਾਨਦਾਰੀ ਨਾਲ ਇਸ ਦਾ ਸਾਹਮਣਾ ਕਰਨਾ ਚਾਹੁੰਦੀ ਹੈ। ਪਤੀ ਦੀ ਬੀਮਾਰੀ 'ਤੇ ਸਟੈਫ ਨੇ ਕਿਹਾ ਕਿ ਉਹ ਬਹੁਤ ਹੀ ਭਰੋਸੇਯੋਗ ਵਿਅਕਤੀ ਹੈ। ਉਹ ਜਿਸ ਤਰ੍ਹਾਂ ਚੁਣੌਤੀਆਂ ਨਾਲ ਲੜਦਾ ਹੈ, ਉਹ ਕਿਸੇ ਤੋਂ ਘੱਟ ਨਹੀਂ ਹੈ। ਉਹ ਅਸਲ 'ਚ ਮੈਨੂੰ ਸਰਵਸ੍ਰੇਸ਼ਠ ਮਹਿਲਾ ਬਣਨ ਲਈ ਪ੍ਰੇਰਿਤ ਕਰਦਾ ਹੈ। ਉਹ ਮੇਰੀਆਂ ਸਾਰੀਆਂ ਗੇਮਜ਼ ਵਿਚ ਸ਼ਾਮਲ ਹੁੰਦਾ ਹੈ।
ਉਹ ਮੇਰਾ ਨੰਬਰ ਵਨ ਸਪੋਟਰ ਵੀ ਹੈ। ਇਸ ਤਰ੍ਹਾਂ ਦੇ ਸਪੋਟਰ ਨੂੰ ਤੁਸੀਂ ਮੁਸ਼ਕਲ ਦੀ ਘੜੀ 'ਚ ਇਕੱਲਾ ਨਹੀਂ ਛੱਡ ਸਕਦੇ।