ਆਸਟਰੇਲੀਆ ਵਿਰੁੱਧ 3 ਤੇਜ਼ ਗੇਂਦਬਾਜ਼ਾਂ ਨਾਲ ਉਤਰ ਸਕਦਾ ਹੈ ਭਾਰਤ : ਪੋਂਟਿੰਗ
Saturday, Jun 08, 2019 - 12:58 AM (IST)

ਲੰਡਨ— ਦਿੱਗਜ ਕ੍ਰਿਕਟਰ ਰਿੰਕੀ ਪੋਂਟਿੰਗ ਨੇ ਕਿਹਾ ਕਿ ਵੈਸਟਇੰਡੀਜ਼ ਵਿਰੁੱਧ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਤੇਜ਼ ਗੇਂਦਬਾਜ਼ਾਂ ਨਾਲ ਹੋਈ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਭਾਰਤ ਐਤਵਾਰ ਨੂੰ ਵਿਸ਼ਵ ਕੱਪ ਮੁਕਾਬਲੇ 'ਚ ਇਸ ਟੀਮ ਵਿਰੁੱਧ ਤੇਜ਼ ਗੇਂਦਬਾਜ਼ਾਂ ਦੇ ਨਾਲ ਉਤਰ ਸਕਦਾ ਹੈ। ਓਸ਼ੇਨ ਥਾਮਸ, ਸ਼ੇਲਜਨ ਕੋਟ੍ਰੇਲ ਤੇ ਆਂਦਰੇ ਰਸੇਲ ਦੀ ਵੈਸਟਇੰਡੀਜ਼ ਦੀ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਨੇ ਆਪਣੇ ਤੇਜ਼ ਤੇ ਸ਼ਾਟ ਗੇਂਦਬਾਜ਼ੀ ਨਾਲ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਸੀ। ਪੰਜ ਬਾਰ ਦੀ ਚੈਂਪੀਅਨ ਟੀਮ ਉਸ ਸਮੇਂ 38 ਦੌੜਾਂ 'ਤੇ 4 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ।
ਆਸਟਰੇਲੀਆ ਦੇ ਸਹਾਇਕ ਕੋਚ ਤੇ ਕਪਤਾਨ ਦੇ ਤੌਰ 'ਤੇ 2 ਬਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੇ ਪੋਂਟਿੰਗ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਸਪ੍ਰੀਤ ਬੁਮਰਾਹ ਨਵੀਂ ਗੇਂਦ ਦੇ ਵਧੀਆ ਗੇਂਦਬਾਜ਼ ਹਨ ਤੇ ਮੈਨੂੰ ਇਸ ਗੱਲ 'ਤੇ ਯਕੀਨ ਹੈ ਕਿ ਉਹ ਸ਼ਾਟ ਤੇ ਫੁਲ ਲੈਂਥ ਗੇਂਦ ਦਾ ਵਧੀਆ ਮਿਸ਼ਣ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਟੀਮ ਤਿੰਨ ਤੇਜ਼ ਗੇਂਦਬਾਜ਼ਾਂ ਦੇ ਨਾਲ ਉਤਰਦੀ ਹੈ ਤਾਂ ਕੇਦਾਰ ਜਾਧਵ ਦੂਜੇ ਸਪਿਨਰ ਦੀ ਭੂਮੀਕਾ ਨਿਭਾ ਸਕਦੇ ਹਨ।