ਇਤਿਹਾਸਕ ਜਿੱਤ ਹਾਸਲ ਕਰ ਆਇਰਲੈਂਡ ਦੇ ਕਪਤਾਨ ਨੇ ਦਿੱਤਾ ਇਹ ਬਿਆਨ
Wednesday, Aug 05, 2020 - 11:50 PM (IST)
ਨਵੀਂ ਦਿੱਲੀ- ਇੰਗਲੈਂਡ ਵਿਰੁੱਧ ਤੀਜੇ ਵਨ ਡੇ 'ਚ ਸੈਂਕੜੇ ਦੇ ਦਮ 'ਤੇ ਆਪਣੀ ਟੀਮ ਨੂੰ ਇਤਿਹਾਸਕ ਜਿੱਤ ਦਿਵਾਉਣ ਵਾਲੇ ਆਇਰਲੈਂਡ ਦੇ ਕਪਤਾਨ ਬਾਲਬਰਨੀ ਮੈਚ ਖਤਮ ਹੋਣ ਤੋਂ ਬਾਅਦ ਬਹੁਤ ਖੁਸ਼ ਦਿਖੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਹਿਲੇ 2 ਵਨ ਡੇ ਮੈਚਾਂ 'ਚ ਮਿਲੀ ਹਾਰ ਦੇ ਕਾਰਨ ਅਸੀਂ ਬੱਲੇ ਨਾਲ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ। ਮੈਦਾਨ 'ਤੇ ਵਾਪਸ ਆਉਣਾ ਤੇ ਇੰਗਲੈਂਡ ਵਰਗੀ ਇਕ ਵਧੀਆ ਟੀਮ ਦੇ ਵਿਰੁੱਧ ਇਸ ਟੀਚੇ ਦਾ ਸਫਲ ਪਿੱਛਾ ਕਰਨਾ ਬਹੁਤ ਹੀ ਤਸੱਲੀਬਖਸ਼ ਹੈ। ਬਾਲਬਰਨੀ ਨੇ ਕਿਹਾ ਕਿ ਆਇਰਲੈਂਡ ਦੀ ਅੱਧੀ ਪਾਰੀ ਹੋਣ 'ਤੇ ਸਾਨੂੰ ਲੱਗਿਆ ਕਿ ਅਸੀਂ ਕੁਲ ਟੀਚੇ ਦੇ ਕਰੀਬ ਜਾ ਸਕਦੇ ਹਾਂ। ਸਾਨੂੰ ਪਤਾ ਸੀ ਕਿ ਸਾਨੂੰ ਬੱਲੇਬਾਜ਼ੀ ਕਰਨ ਦੀ ਜ਼ਰੂਰਤ ਹੈ। ਅਸੀਂ ਅਸਲ 'ਚ ਵਧੀਆ ਗੇਂਦਬਾਜ਼ੀ ਕੀਤੀ। ਇੱਥੇ ਵਿਕਟ ਬੱਲੇਬਾਜ਼ੀ ਦੇ ਲਈ ਵਧੀਆ ਸੀ। ਫਿਰ ਵੀ ਅਸੀਂ ਇੰਗਲੈਂਡ ਨੂੰ 320-330 ਦੇ ਵਿਚ ਰੋਕ ਦਿੱਤਾ। ਮੈਂ ਆਪਣੀ ਪਾਰੀ ਦੇ ਦੌਰਾਨ ਸਕਾਰਾਤਮਕ ਰਿਹਾ।
ਬਾਲਬਰਨੀ ਨੇ ਕਿਹਾ ਕਿ- ਪਾਲ ਅਲੱਗ ਹੀ ਟਚ 'ਚ ਦਿਖੇ। ਉਨ੍ਹਾਂ ਨੇ ਸ਼ਾਨਦਾਰ ਪਾਰੀ ਖੇਡੀ। ਅਸੀਂ ਇਕ ਵੱਡੀ ਸਾਂਝੇਦਾਰੀ ਬਣਾਈ ਜੋ ਲਾਜ਼ਮੀ ਰੂਪ ਨਾਲ ਖੇਡ ਜਿੱਤਣ ਦੇ ਲਈ ਇਕ ਲੰਮਾ ਰਸਤਾ ਤੈਅ ਕਰਦੀ ਹੈ। ਅਸੀਂ ਈ. ਸੀ. ਬੀ. ਦੇ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਕ ਵੱਡਾ ਮੌਕਾ ਦਿੱਤਾ। ਇੱਥੇ ਸ਼ਾਨਦਾਰ ਮਾਹੌਲ ਸੀ। ਸਾਨੂੰ ਯਕੀਨ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਹੈ ਪਰ ਉਮੀਦ ਹੈ ਕਿ ਅੱਗੇ ਵੀ ਅਸੀਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਰਹਾਂਗੇ।