ਮੈਚ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦਿੱਤਾ ਇਹ ਬਿਆਨ

Sunday, Oct 13, 2019 - 07:28 PM (IST)

ਮੈਚ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦਿੱਤਾ ਇਹ ਬਿਆਨ

ਪੁਣੇ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਹਰਾਉਣ ਤੋਂ ਬਾਅਦ ਕਿਹਾ ਕਿ ਉਸਦੀ ਟੀਮ ਸੀਰੀਜ਼ 'ਚ ਅੱਗੇ ਢਿੱਲ ਨਹੀਂ ਵਰਤੇਗੀ ਤੇ ਰਾਂਚੀ 'ਚ ਸ਼ੁਰੂ ਹੋਣ ਵਾਲੇ ਤੀਜੇ ਤੇ ਆਖਰੀ ਟੈਸਟ ਮੈਚ 'ਚ ਵੀ ਜਿੱਤ ਦਰਜ ਕਰਕੇ ਕਲੀਨ ਸਵੀਪ ਕਰਨੇ ਦੀ ਕੋਸ਼ਿਸ਼ ਕਰੇਗੀ। ਭਾਰਤ ਨੇ ਦੂਜੇ ਟੈਸਟ ਮੈਚ 'ਚ ਦੱਖਣੀ ਅਫਰੀਕਾ ਨੂੰ ਪਾਰੀ ਤੇ 137 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਬੜ੍ਹਤ ਹਾਸਲ ਕਰ ਲਈ ਹੈ।

PunjabKesari
ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਟੈਸਟ ਚੈਂਪੀਅਨਸ਼ਿਪ 'ਤੇ ਗੌਰ ਕਰਨ 'ਤੇ ਹਰ ਮੈਚ ਮਹੱਤਵਪੂਰਨ ਬਣ ਗਿਆ ਹੈ ਭਾਵੇਂ ਵਿਦੇਸ਼ 'ਚ ਹੋਵੇ ਜਾਂ ਆਪਣੇ ਦੇਸ਼ ਵਿੱਚ। ਇਸ ਲਈ ਅਸੀਂ ਤੀਜੇ ਟੈਸਟ ਮੈਚ 'ਚ ਵੀ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤਾਂਗੇ। ਉਸ ਨੇ ਕਿਹਾ ਕਿ ਕੋਈ ਵੀ ਕਿਸੇ ਵੀ ਸਮੇਂ ਢਿੱਲ ਨਹੀਂ ਵਰਤਾਂਗੇ। ਅਸੀਂ ਤੀਜੇ ਟੈਸਟ 'ਚ ਵੀ ਜਿੱਤ ਦੇ ਲਈ ਉਤਰਾਂਗੇ ਤੇ ਉਮੀਦ ਹੈ ਕਿ 3-0 ਨਾਲ ਸੀਰੀਜ਼ ਜਿੱਤਾਂਗੇ।

PunjabKesari
ਕੋਹਲੀ ਨੇ ਸਾਹਾ ਤੇ ਰਹਾਣੇ ਦੀ ਕੀਤੀ ਸ਼ਲਾਘਾ
ਉਪ ਕਪਤਾਨ ਅੰਜਿਕਿਯਾ ਰਹਾਣੇ ਦੇ ਨਾਲ ਚੌਥੇ ਵਿਕਟ ਲਈ 178 ਦੌੜਾਂ ਦੀ ਸਾਂਝੇਦਾਰੀ ਦੇ ਵਾਰੇ 'ਚ ਕੋਹਲੀ ਨੇ ਕਿਹਾ ਕਿ ਮੈਂ ਰਹਾਣੇ ਦੇ ਨਾਲ ਬੱਲੇਬਾਜ਼ੀ ਦਾ ਅਸਲ 'ਚ ਲਾਭ ਚੁੱਕਦਾ ਹਾਂ। ਅਸੀਂ ਜਦੋਂ ਸਾਂਝੇਦਾਰੀ ਨਿਭਾਉਂਦੇ ਹਾਂ ਤਾਂ ਅਸੀਂ ਮੈਚ ਨੂੰ ਅੱਗੇ ਲੈ ਕੇ ਜਾਂਦੇ ਹਾਂ। ਉਸ ਨੇ ਕਿਹਾ ਕਿ ਸਾਨੂੰ ਸਵੇਰੇ ਨੂੰ ਨਵੀਂ ਗੇਂਦ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜਦੋਂ ਮੁਸ਼ਕਿਲ ਹਾਲਾਤ ਸੀ ਤਾਂ ਅਸੀਂ ਵਧੀਆ ਖੇਡ ਦਿਖਾਇਆ। ਜਦੋਂ ਵੀ ਮੈਂ ਗਲਤ ਕੀਤਾ ਉਸ ਨੇ ਮੈਨੂੰ ਦੱਸਿਆ ਤੇ ਉਸੀ ਤਰ੍ਹਾਂ ਨਾਲ ਮੈਂ ਉਸ ਨੂੰ ਦੱਸਦਾ ਰਿਹਾ।


author

Gurdeep Singh

Content Editor

Related News