ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਨੇ ਫੀਫਾ ਵਲੋਂ ਹਰ ਦੋ ਸਾਲ ''ਚ WC ਆਯੋਜਿਤ ਕਰਨ ਬਾਰੇ ਦਿੱਤਾ ਇਹ ਬਿਆਨ

Tuesday, Oct 19, 2021 - 06:27 PM (IST)

ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਨੇ ਫੀਫਾ ਵਲੋਂ ਹਰ ਦੋ ਸਾਲ ''ਚ WC ਆਯੋਜਿਤ ਕਰਨ ਬਾਰੇ ਦਿੱਤਾ ਇਹ ਬਿਆਨ

ਬੈਂਗਲੁਰੂ- ਭਾਰਤੀ ਫ਼ੁੱਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟਿਮਕ ਨੇ ਮੰਗਲਵਾਰ ਨੂੰ ਫੀਫਾ ਦੇ ਹਰੇਕ ਦੋ ਸਾਲ 'ਚ ਵਰਲਡ ਕੱਪ ਆਯੋਜਿਤ ਕਰਨ ਦੀ ਯੋਜਨਾ ਦਾ ਸਮਰਥਨ ਕੀਤਾ ਪਰ ਉਨ੍ਹਾਂ ਨੇ ਜਾਣਨਾ ਚਾਹਿਆ ਕਿ ਕੀ ਵਰਲਡ ਦੀ ਸਰਵਉੱਚ ਫੁੱਟਬਾਲ ਸੰਸਥਾ ਦੀ ਨਿਗਾਹ ਅਜਿਹਾ ਕਰਕੇ ਜ਼ਿਆਦਾ ਧਨ ਰਾਸ਼ੀ ਕਮਾਉਣ 'ਤੇ ਹੈ। ਫੀਫਾ ਨੇ ਪੁਰਸ਼ ਤੇ ਮਹਿਲਾ ਦੋਵੇਂ ਵਰਗਾਂ 'ਚ ਹਰੇਕ ਦੋ ਸਾਲ 'ਚ ਵਰਲਡ ਕੱਪ ਦੇ ਆਯੋਜਨ ਨੂੰ ਲੈ ਕੇ ਪਿਛਲੇ ਸਾਲ ਵਿਸਥਾਰਤ ਯੋਜਨਾ ਦਾ ਖ਼ੁਲਾਸਾ ਕੀਤਾ ਸੀ। ਇਸ ਨੂੰ ਫੀਫਾ ਪ੍ਰਧਾਨ ਜੀਆਨੀ ਇਨਫੈਨਟਿਨੋ ਦਾ ਸਮਰਥਨ ਹਾਸਲ ਹੈ। 

ਸਟਿਮਕ ਨੇ ਭਾਰਤ ਦੇ ਸੈਫ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਣ ਦੇ ਬਾਅਦ ਵਰਚੁਅਲ ਗੱਲਬਾਤ 'ਚ ਕਿਹਾ, "ਭਾਰਤੀ ਕੋਚ ਹੋਣ ਦੇ ਨਾਤੇ ਮੈਂ ਚਾਹਾਂਗਾ ਕਿ ਅਜਿਹਾ (ਹਰੇਕ ਦੋ ਸਾਲ 'ਚ ਵਰਲਡ ਕੱਪ ਦਾ ਆਯੋਜਨ) ਹੋਵੇ। ਮੈਂ ਇਸ ਦਾ ਸਮਰਥਨ ਕਰਾਂਗਾ ਕਿਉਂਕਿ ਇਸ ਨਾਲ ਨੇੜੇ ਭਵਿੱਖ 'ਚ ਭਾਰਤ ਨੂੰ ਫ਼ਾਇਦਾ ਮਿਲ ਸਕਦਾ ਹੈ।" ਉਨ੍ਹਾਂ ਕਿਹਾ ਕਿ ਫੁੱਟਬਾਲ ਨੂੰ ਦਨੀਆ ਦੇ ਹਰ ਹਿੱਸੇ 'ਚ ਵਿਕਸਿਤ ਕਰਨ ਦੀ ਲੋੜ ਹੈ ਤੇ ਅਜਿਹਾ ਕਰਨ ਲਈ ਸਾਨੂੰ ਉਨ੍ਹਾਂ ਦੇਸ਼ਾਂ ਦੇ ਲਈ ਵਰਲਡ ਕੱਪ ਦੇ ਦਰਵਾਜ਼ੇ ਖੋਲਣੇ ਹੋਣਗੇ ਜਿਨ੍ਹਾਂ ਨੇ ਕਦੀ ਇਸ 'ਚ ਹਿੱਸਾ ਨਹੀਂ ਲਿਆ ਹੈ।


author

Tarsem Singh

Content Editor

Related News