AUS v IND : ਸਟਾਰਕ ਐਡੀਲੇਡ ਟੈਸਟ ''ਚ ਉਤਰਨ ਲਈ ਤਿਆਰ
Monday, Dec 14, 2020 - 01:54 AM (IST)
ਸਿਡਨੀ – ਆਸਟਰੇਲੀਆ ਦਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਭਾਰਤ ਵਿਰੁੱਧ 17 ਦਸੰਬਰ ਤੋਂ ਐਡੀਲੇਡ ਵਿਚ ਗੁਲਾਬੀ ਗੇਂਦ ਨਾਲ ਹੋਣ ਵਾਲੇ ਪਹਿਲੇ ਡੇ-ਨਾਈਟ ਟੈਸਟ ਵਿਚ ਉਤਰਨ ਲਈ ਤਿਆਰ ਹੋ ਗਿਆ ਹੈ। ਸਟਾਰਕ ਨੇ ਇਸ ਬਾਰੇ ਵਿਚ ਆਸਟਰੇਲੀਆਈ ਟੀਮ ਮੈਨੇਜਮੈਂਟ ਨੂੰ ਸੂਚਿਤ ਕਰ ਦਿੱਤਾ ਹੈ। ਸਟਾਰਕ ਦਾ ਗੁਲਾਬੀ ਗੇਂਦ ਨਾਲ ਹੁਣ ਤਕ ਖੇਡੇ ਗਏ 7 ਟੈਸਟ ਮੈਚਾਂ ਵਿਚ ਸ਼ਾਨਦਾਰ ਰਿਕਾਰਡ ਰਿਹਾ ਹੈ, ਜਿਸ ਵਿਚ ਉਸ ਨੇ 42 ਵਿਕਟਾਂ ਲਈਆਂ ਹਨ।
ਸਟਾਰਕ ਪਰਿਵਾਰਕ ਕਾਰਣਾਂ ਤੋਂ ਭਾਰਤ ਵਿਰੁੱਧ ਪਹਿਲੇ ਟੀ-20 ਮੁਕਾਬਲੇ ਤੋਂ ਬਾਅਦ ਟੀਮ ਵਿਚੋਂ ਹਟ ਗਿਆ ਸੀ ਤੇ ਉਸ ਸਮੇਂ ਉਸ ਨੇ ਵਾਪਸੀ ਲਈ ਕੋਈ ਤਾਰੀਖ ਨਹੀਂ ਦੱਸੀ ਸੀ। ਸਟਾਰਕ ਨੇ ਟੀਮ ਮੈਨੇਜਮੈਂਟ ਨੂੰ ਸੂਚਿਤ ਕੀਤਾ ਹੈ ਕਿ ਉਹ ਐਡੀਲੇਡ ਵਿਚ ਉਤਰਨ ਲਈ ਤਿਆਰ ਹੈ ਤੇ ਸੋਮਵਾਰ ਨੂੰ ਆਸਟਰੇਲੀਆ-ਏ ਟੀਮ ਦੇ ਨਾਲ ਟੈਸਟ ਖਿਡਾਰੀਆਂ ਨਾਲ ਸਿਡਨੀ ਤੋਂ ਐਡੀਲੇਡ ਲਈ ਰਵਾਨਾ ਹੋਵੇਗਾ।
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਨੇ ਸਟਾਰਕ ਦੀ ਵਾਪਸੀ ਦੀ ਖਬਰ 'ਤੇ ਖੁਸ਼ੀ ਜਤਾਈ ਹੈ ਜਦਕਿ ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਕਿਹਾ ਕਿ ਟੀਮ ਸਟਾਰਕ ਦਾ ਸਵਾਗਤ ਕਰੇਗੀ।
ਨੋਟ- ਸਟਾਰਕ ਐਡੀਲੇਡ ਟੈਸਟ 'ਚ ਉਤਰਨ ਲਈ ਤਿਆਰ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।