IPL ''ਚ ਪਰਤਣ ’ਤੇ ਸਟਾਰਕ ਨੇ ਕਿਹਾ, ਮੇਰਾ ਨਾਂ ਨਿਸ਼ਚਿਤ ਤੌਰ ’ਤੇ ਨੀਲਾਮੀ ’ਚ ਸ਼ਾਮਿਲ ਹੋਵੇਗਾ
Thursday, Jan 13, 2022 - 02:21 AM (IST)
ਹੋਬਾਰਟ- ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਲੰਬੇ ਸਮੇਂ ਤੱਕ ਦੂਰ ਰਹਿਣ ਤੋਂ ਬਾਅਦ ਰੁਝੇਵਿਆਂ ਭਰੇ ਪ੍ਰੋਗਰਾਮ ਦੇ ਬਾਵਜੂਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਵਾਪਸੀ ਦਾ ਵਿਚਾਰ ਕਰ ਰਿਹਾ ਹੈ। ਰੁਝੇਵਿਆਂ ਭਰੇ ਪ੍ਰੋਗਰਾਮ ’ਚ ਉਪ-ਮਹਾਦੀਪ ਦਾ ਦੌਰਾ ਅਤੇ ਇਸ ਸਾਲ ਦੇ ਅਖੀਰ ’ਚ ਟੀ-20 ਵਿਸ਼ਵ ਕੱਪ ਖਿਤਾਬ ਦਾ ਬਚਾਅ ਸ਼ਾਮਿਲ ਹੈ। ਸਟਾਰਕ ਆਖਰੀ ਵਾਰ ਆਈ. ਪੀ. ਐੱਲ. ਵਿਚ 2015 ’ਚ ਖੇਡਿਆ ਸੀ।
ਇਹ ਖ਼ਬਰ ਪੜ੍ਹੋ- ਪਿਛਲੇ ਸਾਲ ਆਸਟ੍ਰੇਲੀਆ ’ਚ ਮਿਲੀ ਸਫਲਤਾ, ਭਾਰਤੀ ਕ੍ਰਿਕਟ ਦੇ ਮਹਾਨ ਪ੍ਰਦਰਸ਼ਨਾਂ ’ਚੋਂ ਇਕ : ਗਾਵਾਸਕਰ
ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਉਸ ਨੇ ਅਜੇ ਤੱਕ ਫੈਸਲਾ ਨਹੀਂ ਕੀਤਾ ਹੈ ਪਰ ਲੀਗ ਦੀ ਨੀਲਾਮੀ ’ਚ ਉਸ ਦਾ ਨਾਂ ਜ਼ਰੂਰ ਸ਼ਾਮਿਲ ਹੋਵੇਗਾ, ਜਿਸ ਦੇ ਲਈ ਨਾਮਜ਼ਦਗੀ ਸ਼ੁੱਕਰਵਾਰ ਨੂੰ ਬੰਦ ਹੋ ਜਾਵੇਗੀ। ਸਟਾਰਕ ਨੇ 2018 ’ਚ ਕੋਲਕਾਤਾ ਨਾਈਟ ਰਾਈਡਰਸ ਦੇ ਨਾਲ 9.4 ਕਰੋੜ ਰੁਪਏ ਦਾ ਕਰਾਰ ਹਾਸਲ ਕੀਤਾ ਸੀ ਪਰ ਜ਼ਖਮੀ ਹੋਣ ਕਾਰਨ ਉਸ ਨੂੰ ਰਿਲੀਜ਼ ਕਰਨਾ ਪਿਆ ਸੀ। ਅਗਲੇ ਸੈਸ਼ਨ ਲਈ ‘ਮੇਗਾ ਨੀਲਾਮੀ’ 12 ਅਤੇ 13 ਫਰਵਰੀ ਨੂੰ ਬੇਂਗਲੁਰੂ ’ਚ ਹੋਵੇਗੀ।
ਇਹ ਖ਼ਬਰ ਪੜ੍ਹੋ- ਪਿਛਲੇ ਸਾਲ ਆਸਟ੍ਰੇਲੀਆ ’ਚ ਮਿਲੀ ਸਫਲਤਾ, ਭਾਰਤੀ ਕ੍ਰਿਕਟ ਦੇ ਮਹਾਨ ਪ੍ਰਦਰਸ਼ਨਾਂ ’ਚੋਂ ਇਕ : ਗਾਵਾਸਕਰ
ਸਟਾਰਕ ਨੇ ਕਿਹਾ ਕਿ ਮੇਰੇ ਕੋਲ ਦਸਤਾਵੇਜ਼ ਸਬੰਧੀ ਕੰਮ ਪੂਰਾ ਕਰਨ ਲਈ 2 ਦਿਨ ਹਨ। ਇਸ ਲਈ ਅੱਜ ਟ੍ਰੇਨਿੰਗ ਤੋਂ ਪਹਿਲਾਂ ਇਸ ਨੂੰ ਪੂਰਾ ਕਰਨਾ ਹੋਵੇਗਾ। ਮੈਂ ਹੁਣ ਆਪਣਾ ਨਾਮ ਇਸ ਨੀਲਾਮੀ ਤੋਂ ਬਾਹਰ ਨਹੀਂ ਕੀਤਾ ਹੈ ਪਰ ਮੇਰੇ ਕੋਲ ਇਸ 'ਤੇ ਫੈਸਲਾ ਕਰਨ ਦੇ ਲਈ 2 ਹੋਰ ਦਿਨ ਹਨ। ਭਾਵੇਂ ਹੀ ਪ੍ਰੋਗਰਾਮ ਕੁਝ ਵੀ ਹੋਵੇ ਪਰ ਨੀਲਾਮੀ ਮੇਰਾ ਨਾਮ ਸ਼ਾਮਲ ਕਰਨਾ ਯਕੀਨੀ ਹੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।