ਸਟਾਰਕ ਨੇ ਤੋੜਿਆ ਇਸ ਪਾਕਿਸਤਾਨੀ ਗੇਂਦਬਾਜ਼ ਦਾ 21 ਸਾਲ ਪੁਰਾਣਾ ਰਿਕਾਰਡ

06/07/2019 4:33:47 PM

ਸਪੋਰਟਸ ਡੈਸਕ— ਮਿਚੇਲ ਸਟਾਰਕ ਦੀ ਤੂਫਾਨੀ ਗੇਂਦਬਾਜ਼ੀ ਦੇ ਦਮ 'ਤੇ ਆਸਟਰੇਲੀਆ ਨੇ ਆਈ. ਸੀ. ਸੀ. ਵਿਸ਼ਵ ਕੱਪ 2019 ਦੇ 10ਵੇਂ ਮੈਚ 'ਚ ਵੈਸਟਇੰਡੀਜ਼ ਨੂੰ 15 ਦੌੜਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਅਜਿਹੇ 'ਚ ਕੰਗਾਰੂ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ ਵਿੰਡੀਜ਼ ਦੇ ਖਿਲਾਫ ਆਪਣੇ ਕਰੀਅਰ ਦੇ 150 ਵਿਕਟ ਪੂਰੀਆਂ ਕਰ ਲਈਆਂ ਹਨ। ਉਹੀ ਸਟਾਰਕ ਨੇ ਸਕਲੈਨ ਮੁਸ਼ਤਾਕ ਨੂੰ ਪਿੱਛੇ ਛੱਡਦੇ ਹੋਏ ਵਨ-ਡੇ ਕ੍ਰਿਕਟ 'ਚ ਸਭ ਤੋਂ ਤੇਜ਼ 150 ਵਿਕਟਾਂ ਹਾਸਲ ਕੀਤੀਆਂ ਹਨ।PunjabKesari  ਮਿਸ਼ੇਲ ਸਟਾਰਕ ਨੇ ਸਕਲੈਨ ਮੁਸ਼ਤਾਕ ਨੂੰ ਪਿੱਛੇ ਛੋੜਦੇ ਹੋਏ ਵਨ-ਡੇ ਕ੍ਰਿਕਟ 'ਚ ਸਭ ਤੋਂ ਤੇਜ਼ 150 ਵਿਕਟ ਹਾਸਲ ਕਰਨ ਦਾ ਕੀਰਤੀਮਾਨ ਵੀ ਆਪਣੇ ਨਾਂ ਕਰ ਲਿਆ। ਸਟਾਰਕ ਨੇ ਸਿਰਫ 77 ਮੈਚਾਂ 'ਚ 150 ਵਿਕਟ ਲੈਣ ਦਾ ਕਾਰਨਾਮਾ ਕੀਤਾ। PunjabKesariਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਕਲੈਨ ਮੁਸ਼ਤਾਕ ਦੇ ਨਾਂ ਇਹ ਰਿਕਾਰਡ ਸੀ। ਉਨ੍ਹਾਂ ਨੇ 78 ਮੈਚਾਂ 'ਚ 150 ਵਿਕਟ ਲਈ ਸਨ। ਪਾਕਿਸਤਾਨ ਦੇ ਸਾਬਕਾ ਆਫ ਸਪਿਨਰ ਸਕਲੈਨ ਮੁਸ਼ਤਾਕ ਨੇ 16 ਜਨਵਰੀ 1998 ਨੂੰ ਭਾਰਤ ਦੇ ਖਿਲਾਫ ਢਾਕਾ 'ਚ ਇਹ ਰਿਕਾਰਡ ਬਣਾਇਆ ਸੀ।PunjabKesari


Related News