ਸਟਾਰ ਇੰਡੀਆ ਨੇ ਕ੍ਰਿਕਟ ਦੱਖਣੀ ਅਫਰੀਕਾ ਦੇ ਪ੍ਰਸਾਰਣ ਅਧਿਕਾਰ ਕੀਤੇ ਹਾਸਲ
Wednesday, Nov 25, 2020 - 07:55 PM (IST)
ਮੁੰਬਈ– ਸਟਾਰ ਇੰਡੀਆ ਨੇ ਕ੍ਰਿਕਟ ਦੱਖਣੀ ਅਫਰੀਕਾ ਦੇ ਪ੍ਰਸਾਰਣ ਅਧਿਕਾਰ 2024 ਤੱਕ ਲਈ ਹਾਸਲ ਕਰ ਲਏ ਹਨ ਅਤੇ ਇਸ ਦੀ ਸ਼ੁਰੂਆਤ ਇੰਗਲੈਂਡ ਵਿਰੁੱਧ 27 ਨਵੰਬਰ ਤੋਂ ਹੋਣ ਵਾਲੀ ਲੜੀ ਤੋਂ ਹੋ ਜਾਵੇਗੀ। ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਪਹਿਲਾ ਟੀ-20 ਮੁਕਾਬਲੇ 27 ਨਵੰਬਰ ਨੂੰ ਕੇਪਟਾਊਨ 'ਚ ਖੇਡਿਆ ਜਾਵੇਗਾ। ਇੰਗਲੈਂਡ ਦਾ ਦੱਖਣੀ ਅਫਰੀਕਾ ਦੌਰਾ ਪਹਿਲੀ ਗੈਰ-ਭਾਰਤੀ ਦੋ-ਪੱਖੀ ਲੜੀ ਹੋਵੇਗੀ, ਜਿਸ ਦਾ ਪ੍ਰਸਾਰਣ ਅੰਗ੍ਰੇਜ਼ੀ ਦੇ ਨਾਲ-ਨਾਲ ਹਿੰਦੀ 'ਚ ਵੀ ਕੀਤਾ ਜਾਵੇਗਾ। ਸਟਾਰ ਇੰਡੀਆ ਨੇ ਇਹ ਪ੍ਰਸਾਰਣ ਅਧਿਕਾਰ ਏਸ਼ੀਆ, ਮੱਧ ਪੂਰਬ ਅਤੇ ਉੱਤਰੀ ਅਫਰੀਕਾ ਲਈ ਹਾਸਲ ਕੀਤੇ ਹਨ। ਇਨ੍ਹਾਂ ਅਧਿਕਾਰਾਂ 'ਚ ਇਸ ਮਿਆਦ ਦੌਰਾਨ ਭਾਰਤ ਦੇ ਦੱਖਣੀ ਅਫਰੀਕਾ ਦੇਸਾਰੇ ਦੌਰੇ ਸ਼ਾਮਲ ਹਨ। ਦੱਖਣੀ ਅਫਰੀਕਾ ਨੇ ਇਸ ਦੌਰਾਨ 59 ਘਰੇਲੂ ਮੈਚ ਖੇਡਣੇ ਹਨ, ਜਿਸ 'ਚ ਭਾਰਤ, ਇੰਗਲੈਂਡ ਅਤੇ ਆਸਟਰੇਲੀਆ ਵਰਗੀਆਂ ਵੱਡੀਆਂ ਟੀਮਾਂ ਵਿਰੁੱਧ ਲੜੀਆਂ ਵੀ ਸ਼ਾਮਲ ਹਨ।