ਦਿੱਗਜ ਫੁੱਟਬਾਲ ਖਿਡਾਰੀ ਅਹਿਮਦ ਖਾਨ ਦਾ ਦਿਹਾਂਤ

08/28/2017 11:19:38 AM

ਨਵੀਂ ਦਿੱਲੀ— ਪਹਿਲੀਆਂ ਏਸ਼ੀਆਈ ਖੇਡਾਂ (1951) 'ਚ ਫੁੱਟਬਾਲ ਦਾ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਅਹਿਮਦ ਖਾਨ ਦਾ ਦਿਹਾਂਤ ਹੋ ਗਿਆ ਹੈ। ਉਹ 91 ਸਾਲਾਂ ਦੇ ਸਨ। ਸਟ੍ਰਾਈਕਰ ਖਾਨ ਨੇ ਦੋ ਓਲੰਪਿਕ ਖੇਡਾਂ 1948 'ਚ ਲੰਡਨ ਅਤੇ 1952 'ਚ ਹੇਲਸਿੰਕੀ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੇ ਦਿੱਲੀ ਅਤੇ 1954 'ਚ ਮਨੀਲਾ 'ਚ ਹੋਏ ਏਸ਼ੀਆਈ ਖੇਡਾਂ 'ਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਸੀ।

ਉਨ੍ਹਾਂ 11 ਮੈਚਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਲੰਡਨ ਓਲੰਪਿਕ 'ਚ ਫਰਾਂਸ ਦੇ ਖਿਲਾਫ ਆਪਣਾ ਪਹਿਲਾ ਮੈਚ ਖੇਡਿਆ। ਉਹ 1949 ਤੋਂ 1959 ਦੇ ਵਿਚਾਲੇ ਈਸਟ ਬੰਗਾਲ ਦੇ ਲਈ ਖੇਡੇ ਸਨ। ਏ.ਆਈ.ਐੱਫ.ਐੱਫ ਪ੍ਰਧਾਨ ਪ੍ਰਫੁੱਲ ਪਟੇਲ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਅਹਿਮਦ ਖਾਨ ਦੇ ਦਿਹਾਂਤ ਦੀ ਖਬਰ ਸੁਣ ਕੇ ਉਨ੍ਹਾਂ ਨੂੰ ਦੁਖ ਹੋਇਆ ਹੈ। ਭਾਰਤੀ ਫੁੱਟਬਾਲ 'ਚ ਉਨ੍ਹਾਂ ਦੇ ਯੋਗਦਾਨ ਨੂੰ ਕਦੀ ਵੀ ਨਹੀਂ ਭੁਲਾਇਆ ਜਾ ਸਕਦਾ ਹੈ।


Related News