SSB ਦੀ ਰੰਗਾ ਤੇ ਪੰਜਾਬ ਦੇ ਆਕਾਸ਼ਦੀਪ ਬਣੇ ਫਰਾਟਾ ਚੈਂਪੀਅਨ
Tuesday, Dec 11, 2018 - 03:04 AM (IST)

ਨਵੀਂ ਦਿੱਲੀ- ਐੱਸ. ਐੱਸ. ਬੀ. ਦੀ ਰੰਗਾ ਕੇ. ਅਤੇ ਪੰਜਾਬ ਦੇ ਆਕਾਸ਼ਦੀਪ ਸਿੰਘ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਸ਼ੁਰੂ ਹੋਈ 67ਵੀਂ ਸੰਪੂਰਨ ਭਾਰਤੀ ਪੁਲਸ ਐਥਲੈਟਿਕਸ ਚੈਂਪੀਅਨਸ਼ਿਪ 'ਚ 100 ਮੀਟਰ ਦੌੜ 'ਚ ਕ੍ਰਮਵਾਰ ਮਹਿਲਾ ਤੇ ਪੁਰਸ਼ ਵਰਗ ਦੇ ਸੋਨ ਤਮਗੇ ਜਿੱਤ ਲਏ। ਉਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਮੁਕਾਬਲੇ ਦਾ ਉਦਘਾਟਨ ਕੀਤਾ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਮੁਕਾਬਲੇ 'ਚ ਕੇਂਦਰੀ ਅਤੇ ਸੂਬਾ ਪੁਲਸ ਬਲਾਂ ਤੋਂ ਲੱਗਭਗ 1100 ਖਿਡਾਰੀਆਂ ਦੇ ਨਾਲ 34 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਇਸ ਦੀ ਮੇਜ਼ਬਾਨੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਕਰ ਰਿਹਾ ਹੈ।