ਸ਼੍ਰੀਨਿਵਾਸਨ ਨੇ ਕਿਹਾ- ਕੋਹਲੀ ਦੇ ਮਾਮਲੇ ''ਤੇ ਵੇਂਗਸਰਕਰ ਝੂਠ ਬੋਲ ਰਹੇ ਹਨ

Saturday, Mar 10, 2018 - 10:27 AM (IST)

ਸ਼੍ਰੀਨਿਵਾਸਨ ਨੇ ਕਿਹਾ- ਕੋਹਲੀ ਦੇ ਮਾਮਲੇ ''ਤੇ ਵੇਂਗਸਰਕਰ ਝੂਠ ਬੋਲ ਰਹੇ ਹਨ

ਚੇਨਈ, (ਬਿਊਰੋ)— ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਐੱਨ. ਸ਼੍ਰੀਨਿਵਾਸਨ ਨੇ ਸ਼ੁੱਕਰਵਾਰ ਨੂੰ ਦਿਲੀਪ ਵੇਂਗਸਰਕਰ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਜਿਸ 'ਚ ਕਿਹਾ ਗਿਆ ਕਿ ਇਸ ਸਾਬਕਾ ਕਪਤਾਨ ਨੂੰ ਚੋਣ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਹਟਾਉਣ ਦੇ ਲਈ ਇਹ ਜ਼ਿੰਮੇਵਾਰ ਸਨ। ਸ਼੍ਰੀਨਿਵਾਸਨ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਗ਼ਲਤ ਅਤੇ ਬਿਨਾ ਕਿਸੇ ਆਧਾਰ ਵਾਲੇ ਦੱਸਿਆ ਹੈ। ਵੇਂਗਸਰਕਰ ਨੇ ਦਾਅਵਾ ਕੀਤਾ ਸੀ ਕਿ 2008 'ਚ ਤਾਮਿਲਨਾਡੂ ਦੇ ਘਰੇਲੂ ਪੱਧਰ 'ਤੇ ਚੋਟੀ ਦੇ ਬੱਲੇਬਾਜ਼ ਐੱਸ. ਬਦਰੀਨਾਥ 'ਤੇ ਵਿਰਾਟ ਕੋਹਲੀ ਨੂੰ ਤਰਜੀਹ ਦੇਣ ਦੇ ਕਾਰਨ ਉਨ੍ਹਾਂ ਨੂੰ ਚੋਣ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਗੁਆਉਣਾ ਪਿਆ ਸੀ ਅਤੇ ਇਸ ਲਈ ਬੀ.ਸੀ.ਸੀ.ਆਈ. ਦੇ ਉਸ ਸਮੇਂ ਦੇ ਖਜ਼ਾਨਚੀ ਐੱਨ. ਸ਼੍ਰੀਨਿਵਾਸਨ ਜ਼ਿੰਮੇਵਾਰ ਸਨ। 

ਸ਼੍ਰੀਨਿਵਾਸਨ ਨੇ ਪੱਤਰਕਾਰਾਂ ਨੂੰ ਕਿਹਾ, ਉਹ ਕਿਸ ਵੱਲੋਂ ਕਹਿ ਰਹੇ ਹਨ। ਇਸ ਦੇ ਪਿੱਛੇ ਦਾ ਮੰਤਵ ਕੀ ਹੈ। ਇਹ ਜੋ ਵੀ ਹੈ ਇਹ ਸੱਚਾਈ ਨਹੀਂ ਹੈ। ਜਦੋਂ ਇਕ ਕ੍ਰਿਕਟਰ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਤਾਂ ਇਹ ਚੰਗਾ ਨਹੀਂ ਹੈ। ਉਨ੍ਹਾਂ ਦੀ ਟਿੱਪਣੀ ਕਿ ਉਹ ਅਹੁਦੇ 'ਤੇ ਨਹੀਂ ਬਣੇ ਰਹੇ, ਇਸ ਦੇ ਲਈ ਮੈਂ ਦਖਲਅੰਦਾਜ਼ੀ ਕੀਤੀ, ਬਿਲਕੁਲ ਸੱਚ ਨਹੀਂ ਹੈ। ਹੁਣ ਇਸ ਗੱਲ ਨੂੰ ਕਹਿਣ ਦਾ ਕੀ ਮਤਲਬ ਹੈ। ਉਨ੍ਹਾਂ ਕਿਹਾ, ''ਮੈਂ ਚੋਣ ਮਾਮਲੇ 'ਚ ਦਖਲ ਨਹੀਂ ਦਿੰਦਾ ਸੀ। ਇਹ ਕਿਸੇ ਦਖਲਅੰਦਾਜ਼ੀ ਦੀ ਗੱਲ ਕਰ ਰਹੇ ਹਨ।'' ਸ਼੍ਰੀਨਿਵਾਸਨ ਨੇ ਕਿਹਾ ਕਿ ਵੇਂਗਸਰਕਰ ਨੇ 2008 'ਚ ਚੋਣ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਇਸ ਲਈ ਗੁਆਇਆ ਸੀ ਕਿਉਂਕਿ ਉਹ ਮੁੰਬਈ ਕ੍ਰਿਕਟ ਦੇ ਉਪ ਪ੍ਰਧਾਨ ਅਹੁਦੇ 'ਤੇ ਬਣੇ ਰਹਿਣਾ ਚਾਹੁੰਦੇ ਸਨ।


Related News