ਉਸੈਨ ਬੋਲਟ ਨਹੀਂ, ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਤੇਜ਼ ਦੌੜਾਕ, ਦੇਖੋ ਵੀਡੀਓ

02/15/2020 2:35:11 PM

ਸਪੋਰਟਸ ਡੈਸਕ— ਕਰਨਾਟਕ 'ਚ ਕੰਬਾਲਾ ਫੈਸਟੀਵਲ ਦੇ ਦੌਰਾਨ ਸ਼੍ਰੀਨਿਵਾਸ ਗੌੜਾ ਨਾਂ ਦੇ ਵਿਆਕਤੀ ਨੇ ਮੱਝਾਂ ਦੀ ਰੇਸ ਦੇ ਦੌਰਾਨ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੌੜਾ ਨੇ ਮੱਝਾਂ ਦੇ ਨਾਲ 100 ਮੀਟਰ ਦੀ ਰੇਸ ਸਿਰਫ 9.55 ਸੈਕੰਡ 'ਚ ਪੂਰੀ ਕਰ ਲਈ ਜੋਕਿ ਫਰਾਟਾ ਦੌੜਾਕ ਅਤੇ ਵਿਸਵ ਚੈਂਪੀਅਨ ਉਸੇਨ ਬੋਲਟ ਤੋਂ ਬਿਹਤਰ ਹੈ। ਬੋਲਟ ਦੇ ਨਾਂ 9.58 ਸੈਕੰਡ 'ਚ 100 ਮੀਟਰ ਰੇਸ ਪੂਰੀ ਕਰਨ ਦਾ ਵਿਸ਼ਵ ਰਿਕਾਰਡ ਦਰਜ ਹੈ।
PunjabKesari
ਗੌੜਾ ਦੇ ਉਕਤ ਰੇਸ ਪੂਰੀ ਕਰਨ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਖੂਬ ਤਾਰੀਫ ਹੋ ਰਹੀ ਹੈ। ਬਿਜ਼ਨਸਮੈਨ ਆਨੰਦ ਮਹਿੰਦਰਾ ਤੋਂ ਇਲਾਵਾ ਨੇਤਾ ਸ਼ਸ਼ੀ ਥਰੂਰ ਨੇ ਉਸ ਦੀ ਤਸਵੀਰ ਸ਼ੇਅਰ ਕਰਕੇ ਖੇਡ ਮੰਤਰੀ ਕਿਰਨ ਰਿਜਿਜੂ ਅਤੇ ਪ੍ਰਧਾਨਮੰਤਰੀ ਨੂੰ ਗੌੜਾ ਨੂੰ ਖਾਸ ਟ੍ਰੇਨਿੰਗ ਦਿਵਾਉਣ ਦੀ ਮੰਗ ਕੀਤੀ।
PunjabKesari
ਗੌੜਾ ਆਪਣੇ ਮਸਲਸ ਕਾਰਨ ਵੀ ਮੀਡੀਆ 'ਤੇ ਟ੍ਰੈਂਡ ਕਰ ਰਹੇ ਹਨ। ਕਈ ਯੂਜ਼ਰਸ ਨੇ ਉਨ੍ਹਾਂ ਦੀ ਰੱਜ ਕੇ ਸ਼ਲਾਘਾ ਕੀਤ ਹੈ। ਇਕ ਨੇ ਲਿਖਿਆ- ਅਜਿਹੇ ਸਰੀਰ ਦੇ ਨਾਲ ਉਹ ਉਸੇਨ ਬੋਲਟ ਨੂੰ ਟੱਕਰ ਦੇ ਰਿਹਾ ਹੈ। ਇਕ ਨੇ ਲਿਖਿਆ- ਅਜਿਹਾ ਲਗਦਾ ਹੈ ਕਿ ਜਿਵੇਂ ਪੱਥਰ ਨੂੰ ਤਰਾਸ਼ ਕੇ ਉਸ ਦਾ ਸਰੀਰ ਬਣਾਇਆ ਗਿਆ ਹੈ। ਇਕ ਨੇ ਲਿਖਿਆ- ਭਾਰਤ ਸਰਕਾਰ ਨੂੰ ਇਸ ਸ਼ਖਸ ਦੀ ਸਪੀਡ 'ਤੇ ਧਿਆਨ ਦੇਣਾ ਚਾਹੀਦਾ ਹੈ। ਜੇਕਰ ਇਸ ਨੂੰ ਸਹੀ ਤਰੀਕੇ ਨਾਲ ਟ੍ਰੇਂਡ ਕੀਤਾ ਜਾਵੇ ਤਾਂ ਇਹ ਬੋਲਟ ਦਾ ਵੀ ਰਿਕਾਰਡ ਤੋੜ ਸਕਦਾ ਹੈ।

ਦੂਜੇ ਪਾਸੇ ਰਿਕਾਰਡ ਬਣਾਉਣ ਵਾਲੇ ਸ਼੍ਰੀਨਿਵਾਸ ਦਾ ਕਹਿਣਾ ਹੈ- ਮੈਂ ਨਹੀਂ ਸੋਚਿਆ ਸੀ ਕਿ ਮੈਂ ਇੰਨਾ ਤੇਜ਼ ਦੌੜ ਸਕਾਂਗਾ। ਮੇਰੀਆਂ ਮੱਝਾਂ ਬਹੁਤ ਤੇਜ਼ ਸਨ। ਮੈਂ ਤਾਂ ਬਸ ਉਨ੍ਹਾਂ ਦੇ ਨਾਲ ਦੌੜਿਆ। ਸ਼੍ਰੀਨਿਵਾਸ ਨੇ ਆਪਣੇ ਰਿਕਾਰਡ 'ਤੇ ਕਿਹਾ- ਇਸ ਦੇ ਬਾਰੇ 'ਚ ਮੈਨੂੰ ਪਤਾ ਨਹੀਂ। ਮੈਂ ਤਾਂ ਮੱਝਾਂ ਨੂੰ ਫੜਿਆ ਹੋਇਆ ਸੀ। ਜਗ੍ਹਾ ਠੀਕ ਨਹੀਂ ਸੀ ਇਸ ਲਈ ਮੈਨੂੰ ਤੇਜ਼ ਦੌੜ ਲਾਉਣੀ ਪਈ।
PunjabKesari
ਜ਼ਿਕਰਯੋਗ ਹੈ ਕਿ ਕੰਬਾਲਾ ਫੈਸਟੀਵਲ 'ਚ ਮੌਜੂਦ ਰੈਫਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 142.50 ਮੀਟਰ ਦੀ ਦੌੜ 13.62 ਸੈਕੰਡ 'ਚ ਪੂਰੀ ਕੀਤੀ ਹੈ। ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਹ 100 ਮੀਟਰ ਰੇਸ 9.55 ਸੈਕੰਡ 'ਚ ਪੂਰੀ ਕਰ ਗਿਆ। ਇਹ ਉਸੇਨ ਬੋਲਟ ਤੋਂ 0.03 ਸੈਕੰਡ ਤੇਜ਼ ਹੈ।

 


Tarsem Singh

Content Editor

Related News