ਪੰਤ ਤੇ ਸਾਹਾ ਨੂੰ ਨਹੀਂ ਬਲਕਿ ਇਸ ਖਿਡਾਰੀ ਨੂੰ ਮਿਲ ਸਕਦੀ ਹੈ ਧੋਨੀ ਦੀ ਜਗ੍ਹਾ

07/21/2019 1:45:32 PM

ਸਪੋਰਟਸ ਡੈਸਕ— ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ ਮਹਿੰਦਰ ਸਿੰਘ ਧੋਨੀ ਵੈਸਟਇੰਡੀਜ਼ ਦੌਰੇ 'ਤੇ ਟੀਮ ਦੇ ਨਾਲ ਨਹੀਂ ਹੋਣਗੇ। ਧੋਨੀ ਨੇ ਟੀਮ ਚੋਣ ਤੋਂ ਇਕ ਦਿਨ ਪਹਿਲਾਂ ਆਪਣੇ ਆਪ ਨੂੰ ਇਸ ਦੌਰੇ ਲਈ ਉਪਲੱਬਧ ਨਹੀਂ ਦੱਸਿਆ। ਅਜਿਹੇ 'ਚ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ 3 ਟੀ-20, 3 ਵਨ-ਡੇ ਤੇ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਧੋਨੀ ਦੀ ਜਗ੍ਹਾ ਕਿਸ ਵਿਕਟਕੀਪਰ ਬੱਲੇਬਾਜ਼ ਨੂੰ ਟੀਮ 'ਚ ਐਂਟਰੀ ਮਿਲਦੀ ਹੈ। ਉਂਝ ਤਾਂ ਵਰਲਡ ਕੱਪ ਦੇ ਦੌਰਾਨ ਟੀਮ ਦੇ ਨਾਲ ਜੁੜੇ ਰਹਿਣ ਵਾਲੇ ਰਿਸ਼ਭ ਪੰਤ ਦਾ ਨਾਂ ਇਸ ਲਿਸਟ 'ਚ ਟਾਪ 'ਤੇ ਆਉਂਦਾ ਹੈ। ਪਰ ਬੀ. ਸੀ. ਸੀ. ਆਈ. ਆਂਧ੍ਰ-ਪ੍ਰਦੇਸ਼ ਦੇ ਵਿਕਟਕੀਪਰ ਬੱਲੇਬਾਜ਼ ਸ਼੍ਰੀਕਰ ਭਰਤ ਨੂੰ ਟੀਮ 'ਚ ਸ਼ਾਮਲ ਕਰ ਸਾਰੀਆਂ ਨੂੰ ਹੈਰਾਨ ਕਰ ਸਕਦੀ ਹੈ। ਘਰੇਲੂ ਟੂਰਨਾਮੈਂਟਾਂ 'ਚ ਸ਼੍ਰੀਕਰ ਭਰਤ ਦਾ ਪ੍ਰਦਰਸ਼ਨ ਗਜਬ ਦਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਕ੍ਰਿਕਟ ਦੇ ਕਈ ਸਾਬਕਾ ਦਿੱਗਜ ਖਿਡਾਰੀਆਂ ਦੀ ਨਜ਼ਰ 25 ਸਾਲ ਦੇ ਇਸ ਨੌਜਵਾਨ ਵਿਕਟਕੀਪਰ ਬਣੀ ਹੋਈ ਹੈ। PunjabKesari
ਪਿਛਲੇ ਇਕ ਸਾਲ ਦੇ ਦੌਰਾਨ ਇੰਡੀਆ-ਏ ਵੱਲੋਂ ਭਰਤ ਨੇ 11 ਗੈਰ ਅਧਿਕਾਰਤ ਟੈਸਟ ਮੈਚ ਖੇਡੇ ਹਨ। ਜਿਸ 'ਚ ਉਨ੍ਹਾਂ ਨੇ ਵੈਸਟਇੰਡੀਜ, ਸਾਊਥ ਅਫਰੀਕਾ, ਆਸਟਰੇਲੀਆ ਤੇ ਇੰਗਲੈਂਡ ਦੀ ਏ ਟੀਮ ਦੇ ਖਿਲਾਫ ਖੇਡਦੇ ਹੋਏ 686 ਦੌੜਾਂ ਬਣਾਇਆ ਹੈ। ਇਨ੍ਹਾਂ ਹੀ ਮੈਚਾਂ ਦੇ ਦੌਰਾਨ ਉਹ 41 ਕੈਚ ਤੇ 6 ਸਟਪਿੰਗ ਕਰਨ 'ਚ ਵੀ ਸਫਲ ਰਹੇ ਹਨ। ਸ਼੍ਰੀਕਰ ਭਰਤ ਭਾਰਤੀ ਟੈਸਟ ਟੀਮ ਲਈ ਠੀਕ ਵਿਕਟਕੀਪਰ ਸਾਬਤ ਹੋ ਸਕਦੇ ਹਨ। ਇੰਗਲੈਂਡ ਤੇ ਆਸਟਰੇਲੀਆ 'ਚ ਸੈਕੜਾਂ ਮਾਰ ਕੇ ਰਿਸ਼ਭ ਪੰਤ ਨੇ ਟੈਸਟ ਟੀਮ 'ਚ ਆਪਣੀ ਦਾਅਵੇਦਾਰੀ ਮਜਬੂਤ ਜਰੂਰ ਕੀਤੀ, ਪਰ ਉਨ੍ਹਾਂ ਦੀ ਵਿਕਟਕੀਪਿੰਗ ਤੋਂ ਦਿੱਗਜ ਅਸੰਤੁਸ਼ਟ ਨਜ਼ਰ ਆਏ।PunjabKesari

ਅਜਿਹੇ 'ਚ ਰਿੱਧਿਮਾਨ ਸਾਹਾ ਤੇ ਰਿਸ਼ਭ ਪੰਤ ਨੂੰ ਪਿੱਛੇ ਛੱਡ ਚੋਣਕਰਤਾ ਸ਼੍ਰੀਕਰ ਭਰਤ 'ਤੇ ਦਾਅ ਖੇਲ ਸਕਦੇ ਹਨ। ਰਿੱਧੀਮਾਨ ਸਾਹਾ ਨੇ ਆਪਣਾ ਪਿੱਛਲਾ ਮੈਚ ਜਨਵਰੀ 2018 'ਚ ਖੇਡੀਆ ਸੀ। ਸਾਹਾ ਤੇ ਪੰਤ ਤੋਂ ਇਲਾਵਾ ਦੂਜੇ ਵਿਕਟਕੀਪਰ ਨੂੰ ਲੈ ਕੇ 2-3 ਨਾਵਾਂ 'ਤੇ ਚਰਚਾ ਹੋ ਸਕਦੀ ਹੈ। ਇਨ੍ਹਾਂ 'ਚ ਸੰਜੂ ਸੈਮਸਨ ਤੇ ਈਸ਼ਾਨ ਕਿਸ਼ਨ ਦਾ ਨਾਮ ਪ੍ਰਮੁੱਖ ਹੈ।PunjabKesari


Related News