ਸ਼੍ਰੀਕਾਂਤ ਰਾਊਂਡ-32 ''ਚ ਹਾਰ ਕੇ ਬਾਹਰ
Friday, Aug 24, 2018 - 04:18 PM (IST)
ਜਕਾਰਤਾ— ਭਾਰਤ ਦੀ ਤਮਗਾ ਉਮੀਦ ਵਿਸ਼ਵ ਦੇ ਸਤਵੇਂ ਨੰਬਰ ਦੇ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਸ਼ੁੱਕਰਵਾਰ ਨੂੰ ਏਸ਼ੀਆਈ ਖੇਡਾਂ 2018 'ਚ ਪੁਰਸ਼ ਸਿੰਗਲ ਵਰਗ ਦੇ ਰਾਊਂਡ-32 ਮੈਚ 'ਚ ਹਾਂਗਕਾਂਗ ਦੇ ਗੈਰ ਦਰਜਾ ਪ੍ਰਾਪਤ ਖਿਡਾਰੀ ਦੇ ਹੱਥੋਂ 0-2 ਨਾਲ ਹਾਰ ਕੇ ਬਾਹਰ ਹੋ ਗਏ।
ਪੁਰਸ਼ ਸਿੰਗਲ ਦੇ ਰਾਊਂਡ-32 ਮੁਕਾਬਲੇ 'ਚ ਛੇਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੂੰ ਵਿੰਸੇਟ ਦੇ ਵਿੰਗ ਵੋਂਗ ਦੇ ਹੱਥੋਂ ਲਗਾਤਾਰ ਗੇਮਾਂ 'ਚ 21-23, 19-21 ਨਾਲ 40 ਮਿੰਟ 'ਚ ਹਾਰ ਝੱਲਣੀ ਪਈ। ਸ਼੍ਰੀਕਾਂਤ ਮੈਚ 'ਚ ਇਕ ਵੀ ਮੈਚ ਪੁਆਇੰਟ ਨਹੀਂ ਜਿੱਤ ਸਕੇ ਜਦਕਿ ਦੂਜੇ ਗੇਮ 'ਚ ਵੋਂਗ ਨੇ ਦੋ ਮੈਚ ਪੁਆਇੰਟ ਅਤੇ ਇਕ ਗੇਮ ਪੁਆਇੰਟ ਜਿੱਤਿਆ।
